ਸ਼ਿੱਪਰਾ ਗੋਇਲ ਅਤੇ ਅਲਫਾਜ਼ ਲੈਕੇ ਆ ਰਹੇ ਹਨ ਆਪਣਾ ਨਵਾਂ ਗੀਤ ” ਪਿੱਛੇ ਪਿੱਛੇ “

Written by Anmol Preet

Published on : October 6, 2018 4:59
ਪੰਜਾਬੀ ਗਾਇਕਾ ” ਸ਼ਿੱਪਰਾ ਗੋਇਲ ” ਜਲਦ ਹੀ ਆਪਣੇ ਨਵੇਂ ਗੀਤ punjabi song ” ਪਿੱਛੇ ਪਿੱਛੇ ” ਨਾਲ ਸਰੋਤਿਆਂ ਦੇ ਰੂਬਰੂ ਹੋਣ ਜਾ ਰਹੀ ਹੈ | ਇਸ ਗੀਤ ਦੇ ਬੋਲ ਮਸ਼ਹੂਰ ਪੰਜਾਬੀ ਗਾਇਕ ਅਤੇ ਲੇਖਕ ” ਅਲਫਾਜ਼ ” ਦੁਆਰਾ ਲਿਖੇ ਗਏ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਇੰਟੈਂਸ ” ਨੇ ਦਿੱਤਾ ਹੈ | ” ਸ਼ਿੱਪਰਾ ਗੋਇਲ ” ਦਾ ਇਹ ਗੀਤ 9 ਅਕਤੂਬਰ ਨੂੰ ਰਿਲੀਜ਼ ਹੋਵੇਗਾ | ਸ਼ਿੱਪਰਾ ਗੋਇਲ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਗੀਤ ਗਾ ਚੁੱਕੇ ਹਨ ਜਿਵੇਂ ਕਿ ” ਅੰਗਰੇਜ਼ੀ ਵਾਲੀ ਮੈਡਮ , ਵਿਆਹ ਵਾਲਾ ਜੋੜਾ , ਅੱਖ ਜੱਟੀ ਦੀ ,ਆਦਿ ਅਤੇ ਇਹਨਾਂ ਸਭ ਗੀਤਾਂ ਨੂੰ ਲੋਕਾਂ ਦੁਆਰਾ ਬਹੁਤ ਹੀ ਪਸੰਦ ਕੀਤਾ ਗਿਆ | ਸ਼ਿੱਪਰਾ ਗੋਇਲ ਨੇਂ ਆਪਣੇ ਇੰਸਟਾਗ੍ਰਾਮ ਤੇ ਇਸ ਗੀਤ ਦਾ ਪੋਸਟਰ ਸਾਂਝਾ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ |

View this post on Instagram

#3Days to go for “Piche Piche” 🔥 Super Excited !! #9october @erosnow @krishikalulla @alfaaz03 @thisizintense @mgmehulgadani

A post shared by Shipra Goyal (@theshipragoyal) on

ਸ਼ਿੱਪਰਾ ਗੋਇਲ ਆਪਣੇ ਇਸ ਗੀਤ ਨੂੰ ਲੈਕੇ ਕਾਫੀ ਉਤਸ਼ਾਹਿਤ ਹਨ | ਉਹਨਾਂ ਨੂੰ ਉਮੀਦ ਹੈ ਕਿ ਇਸ ਗੀਤ ਨੂੰ ਵੀ ਫੈਨਸ ਦੁਆਰਾ ਭਰਵਾਂ ਹੁੰਗਾਰਾ ਮਿਲੇਗਾ | ਸ਼ਿੱਪਰਾ ਗੋਇਲ ਨਾ ਸਿਰਫ ਪੰਜਾਬੀ ਇੰਡਸਟਰੀ ਬਲਕਿ ਬਾਲੀਵੁੱਡ ਵਿੱਚ ਵੀ ਆਪਣੀ ਗਾਇਕੀ ਦਾ ਸਿੱਕਾ ਜਮਾ ਚੁੱਕੇ ਹਨ | ਕੁਝ ਮਹੀਨੇ ਪਹਿਲਾ ਸ਼ਿੱਪਰਾ ਗੋਇਲ ਦਾ ਸੱਜਣ ਅਦੀਬ ਨਾਲ ਇਕ ਪੰਜਾਬੀ ਗੀਤ ” ਨਾਰਾਂ ” ਰਿਲੀਜ਼ ਹੋਇਆ ਸੀ | ਇਸ ਗੀਤ ਦੇ ਬੋਲ ” ਅਮਨ ਬਿਲਾਸਪੁਰੀ ” ਨੇ ਲਿਖੇ ਸਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਮਿਊਜ਼ਿਕ ਐਮਪਾਇਰ ” ਦੁਆਰਾ ਦਿੱਤਾ ਗਿਆ ਹੈ | ਇਸ ਗੀਤ ਨੂੰ ਲੋਕਾਂ ਨੇਂ ਬਹੁਤ ਹੀ ਭਰਵਾਂ ਹੁੰਗਾਰਾ ਦਿੱਤਾ ਅਤੇ ਹੁਣ ਤੱਕ ਇਸ ਗੀਤ ਨੂੰ ਯੂਟਿਊਬ ਤੇ 17 ਮਿਲੀਅਨ ਤੋਂ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ |