ਗੋਵਿੰਦਾ ਦੀ ਆਉਣ ਵਾਲੀ ਫ਼ਿਲਮ ‘ਰੰਗੀਲਾ ਰਾਜਾ’ ਦਾ ਪੋਸਟਰ ਹੋਇਆ ਰਿਲੀਜ
ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਗੋਵਿੰਦਾ govinda  ਇੱਕ ਵਾਰ ਮੁੜ ਤੋਂ ਸਿਲਵਰ ਸਕਰੀਨ ‘ਤੇ ਵਾਪਸੀ ਕਰ ਰਹੇ ਹਨ। ਜੀ ਹਾਂ, ਹਾਲ ਹੀ ‘ਚ ਗੋਵਿੰਦਾ ਦੀ ਆਉਣ ਵਾਲੀ ਫ਼ਿਲਮ ‘ਫ੍ਰਾਈਡੇ’ ਦਾ ਟ੍ਰੇਲਰ ਰਿਲੀਜ਼ ਹੋਇਆ ਹੈ। ਇਸ ‘ਚ ਉਸ ਨਾਲ ‘ਫੁਕਰੇ’ bollywood film ਫ਼ਿਲਮ ਤੋਂ ਪਹਿਚਾਣ ਬਣਾਉਣ ਵਾਲੇ ਵਰੁਣ ਸ਼ਰਮਾ ਵੀ ਕਾਮੇਡੀ ਦਾ ਤੜਕਾ ਲਾਉਂਦੇ ਨਜ਼ਰ ਆਉਣ ਵਾਲਾ ਹੈ। ਇਸ ਤੋਂ ਬਾਅਦ ਬੀਤੇ ਦਿਨ ਗੋਵਿੰਦਾ ਦੀ ਆਉਣ ਵਾਲੀ ਫ਼ਿਲਮ ‘ਰੰਗੀਲਾ ਰਾਜਾ’ ਦਾ ਪੋਸਟਰ ਵੀ ਰਿਲੀਜ਼ ਹੋ ਗਿਆ ਹੈ।

ਇਸ ਫ਼ਿਲਮ ‘ਚ ਗੋਵਿੰਦਾ govinda  ਨਾਲ ਵਰੁਣ ਸ਼ਰਮਾ, ਸੰਜੇ ਮਿਸ਼ਰਾ ਤੇ ਬ੍ਰਿਜੇਂਦਰ ਕਾਲਾ ਵੀ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ। ‘ਰੰਗੀਲਾ ਰਾਜਾ’ ਨੂੰ ਲੈ ਕੇ ਸ਼ੁਰੂ ‘ਚ ਚਰਚਾ ਰਹੀ ਹੈ ਕਿ ਫ਼ਿਲਮ ਬਿਜਨਸਮੈਨ ਵਿਜੇ ਮਾਲਿਆ ਦੀ ਕਹਾਣੀ ਨਾਲ ਜੁੜੀ ਹੈ ਪਰ ਨਿਹਲਾਨੀ ਨੇ ਇਸ ਤੋਂ ਸਾਫ ਇਨਕਾਰ ਕੀਤਾ ਹੈ।