ਪ੍ਰੀਤ ਹਰਪਾਲ ਜਲਦ ਲੈਕੇ ਆ ਰਹੇ ਹਨ ਪੰਜਾਬੀ ਫ਼ਿਲਮ ” ਲੁਕਣ ਮੀਚੀ ” ,ਪੋਸਟਰ ਕੀਤਾ ਸਾਂਝਾ
ਮਸ਼ਹੂਰ ਪੰਜਾਬੀ ਗਾਇਕ ਅਤੇ ਬੜੀ ਹੀ ਬੁਲੰਦ ਅਵਾਜ਼ ਦੇ ਮਾਲਿਕ ਪ੍ਰੀਤ ਹਰਪਾਲ Preet Harpal ਜਲਦ ਹੀ ਅਦਾਕਾਰਾ ਮੈਂਡੀ ਤੱਖਰ ਨਾਲ ਆਪਣੀ ਨਵੀਂ ਫ਼ਿਲਮ ‘ਲੁਕਣ ਮੀਚੀ’ Punjabi film ਲੈਕੇ ਹਾਜਰ ਹੋਣਗੇ| ਇਸਦੀ ਜਾਣਕਾਰੀ ਪ੍ਰੀਤ ਹਰਪਾਲ ਨੇਂ ਆਪਣੇ ਇੰਸਟਾਗ੍ਰਾਮ ਪੇਜ ਤੇ ਇਸ ਫ਼ਿਲਮ ਦੇ ਪੋਸਟਰ ਦੁਆਰਾ ਸੱਭ ਨਾਲ ਸਾਂਝੀ ਕੀਤੀ | ਪ੍ਰੀਤ ਹਰਪਾਲ ਵਲੋਂ ਫ਼ਿਲਮ ਦੀ ਪਹਿਲੀ ਝਲਕ ਦਿਖਾਉਂਦੇ ਹੋਏ ਇਸਦਾ ਪੋਸਟਰ ਸਾਂਝਾ ਕੀਤਾ ਗਿਆ ਹੈ| ਫ਼ਿਲਮ ਦਾ ਨਾਂ ਹੀ ‘ਲੁਕਣ ਮੀਚੀ’ ਅਤੇ ਮੈਂਡੀ ਤੱਖਰ ਨਾਲ ਲੁਕਣ ਮੀਚੀ ਖੇਡਦੇ ਨਜ਼ਰ ਆਉਣਗੇ ਪ੍ਰੀਤ ਹਰਪਲ ਇਸ ਵਿੱਚ|

View this post on Instagram

Lao ji kr deo share apni movie LUKAN MICHI da fst poster #preetharpal #mandytakher #amritaulakhofficial ##guggugill #yograjsingh #karamjeetanmol #bnsharma #harbysangha #sardarsohi #hobbydhaliwal #nirmalrishi Produced By My Respected Big Brother Avtar Singh Bal & my younger brother Vikram Bal Directed By Bro M. Hundal Associate Director Vikram Bal Screenplay Bro Raju Verma Wish us good luck ❤️❤️

A post shared by Preet Harpal (@preet.harpal) on

ਫਿਲਮ ‘ਚ ਪ੍ਰੀਤ ਹਰਪਾਲ ਨਾਲ ਮੈਂਡੀ ਤੱਖਰ, ਅੰਮ੍ਰਿਤ ਔਲਖ, ਯੋਗਰਾਜ ਸਿੰਘ, ਗੁੱਗੂ ਗਿੱਲ, ਹੋਬੀ ਧਾਲੀਵਾਲ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਹਾਰਬੀ ਸੰਘਾ, ਨਿਰਮਲ ਰਿਸ਼ੀ, ਸਰਦਾਰ ਸੋਹੀ ਤੇ ਨਿਸ਼ਾ ਬਾਨੋ ਵੀ ਮੁੱਖ ਭੂਮਿਕਾ ਨਿਭਾਅ ਰਹੇ ਹਨ | ਦੱਸ ਦੇਈਏ ਕਿ ਇਸ ਨੂੰ ਮਸ਼ਹੂਰ ਡਾਇਰੈਕਟਰ ਐੱਮ.ਹੁੰਦਲ ਡਾਇਰੈਕਟ ਕਰਨਗੇ। ਇਹ ਫਿਲਮ ਬੰਬਲ ਬੀ ਪ੍ਰੋਡਕਸ਼ਨਜ਼ ਤੇ ਫੇਮ ਮਿਊਜ਼ਿਕ ਦੁਆਰਾ ਬਣਾਈ ਜਾ ਰਹੀ ਹੈ| ਓਥੇ ਹੀ ਅਵਤਾਰ ਸਿੰਘ ਬਲ ਤੇ ਵਿਕਰਮ ਬਲ ਇਸ ਫਿਲਮ ਦੇ ਨਿਰਮਾਤਾ ਹਨ| ਰਾਜੂ ਵਰਮਾ ‘ਲੁਕਣ ਮੀਚੀ’ ਦੀ ਕਹਾਣੀ ਦੇ ਲਿਖਾਰੀ ਹਨ| ਫ਼ਿਲਮ ਦੀ ਸ਼ੂਟਿੰਗ ਜਲਦ ਹੀ ਸ਼ੁਰੂ ਹੋ ਜਾਵੇਗੀ ਅਤੇ ਅਪ੍ਰੈਲ 2019 ਵਿੱਚ ਸਭ ਦੇ ਦਰਮਿਆਨ ਪੇਸ਼ ਹੋਵੇਗੀ|