ਕੰਜ਼ਰਵੇਟਿਵ ਪਾਰਟੀ ਨੇਤਾ ਜੈਸਨ ਕੈਨੀ ਵੱਲੋਂ ਐਮਐਲਏ ਪ੍ਰਭ ਗਿੱਲ ਦਾ ਅਸਤੀਫਾ ਮੰਨਜ਼ੂਰ

Written by ptcnetcanada

Published on : July 16, 2018 1:01
Prab Gill quits UCP caucus after party receives report into constituency meeting
Prab Gill quits UCP caucus after party receives report into constituency meeting

ਅਲਬਰਟਾ ਦੀ ਯੂਨਾਈਟਡ ਕੰਜ਼ਰਵੇਟਿਵ ਪਾਰਟੀ (ਯੂਸੀਪੀ) ਦੇ ਨੇਤਾ ਜੈਸਨ ਕੈਨੀ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਨੇ ਕੈਲਗਰੀ-ਗਰੀਨਵੇਅ ਦੇ ਐਮਐਲਏ ਪ੍ਰਬ ਗਿੱਲ ਦਾ ਯੂਨਾਈਟਡ ਕੰਜ਼ਰਵੇਟਿਵ ਕੌਕਸ ਤੋਂ ਅਸਤੀਫਾ ਮਨਜੂਰ ਕਰ ਲਿਆ ਹੈ।
Prab Gill quits UCP caucus after party receives report into constituency meeting
ਇਹ ਕਦਮ ਐਮਐਲਏ ਪ੍ਰਬ ਗਿੱਲ ਉੱਤੇ ਬੈਲਟ-ਸਟੱਫਿੰਗ ਦੇ ਲੱਗੇ ਦੋਸ਼ਾਂ ਤੋਂ ਬਾਅਦ ਜਾਂਚ ਮੁਕੰਮਲ ਹੋਣ ਮਗਰੋਂ ਲਿਆ ਗਿਆ ਹੈ।
Prab Gill quits UCP caucus after party receives report into constituency meeting
ਇਸ ਤੋਂ ਇਲਾਵਾ ਜੈਸਨ ਕੈਨੀ ਨੇ ਕਿਹਾ ਕਿ ਮੈਂ ਸਾਬਕਾ ਜੱਜ ਟੈਡ ਕੌਰਥਰਜ਼ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ 30 ਜੂਨ ਨੂੰ ਕੈਲਗਰੀ-ਨੌਰਥਈਸਟ ਯੂਸੀਪੀ ਕਾਂਸਟੀਟਿਉਂਸੀ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਪੜਤਾਲ ਦਾ ਕੰਮ ਬਾਖੂਬੀ ਨਿਭਾਇਆ।Prab Gill quits UCP caucus after party receives report into constituency meeting

ਕੈਨੀ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਹੁਣ ਉਨ੍ਹਾਂ ਦੀ ਟਾਸਕ ਐਨਡੀਪੀ ਨੂੰ ਹਰਾਉਣ ਅਤੇ ਅਲਬਰਟਾ ਸੂਬੇ ਨੂੰ ਮੁੜ ਤਰੱਕੀ ਦੀਆਂ ਲੀਹਾਂ ਉੱਤੇ ਲਿਆਉਣ ਵੱਲ ਕਦਮ ਅੱਗੇ ਵਧਾ ਸਕਦੀ ਹੈ।