ਆਖਿਰ ਕਿਉਂ ਦਿਖਾ ਰਹੇ ਹਨ ਆਕੜਾ ਪੰਜਾਬੀ ਗਾਇਕ ” ਪ੍ਰਭ ਗਿੱਲ “
ਬੱਚਾ , ਜੀਣ ਦੀ ਗੱਲ , ਲੰਘੇ ਪਾਣੀ ਆਦਿ ਗੀਤਾਂ ਨਾਲ ਵਾਹ ਵਾਹ ਖੱਟਣ ਵਾਲੇ ਪੰਜਾਬੀ ਗਾਇਕ punjabi singer ” ਪ੍ਰਭ ਗਿੱਲ ” ਦਾ ਇੱਕ ਹੋਰ ਪੰਜਾਬੀ ਗੀਤ ” ਤੇਰੀ ਆਕੜ ” ਰਿਲੀਜ ਹੋ ਚੁੱਕਾ ਹੈ | ਇਹ ਗੀਤ ਬਹੁਤ ਹੀ ਵਧੀਆ ਰੋਮਾੰਟਿਕ ਗੀਤ ਹੈ | ਇਹਨਾਂ ਦੇ ਬਾਕੀ ਗੀਤਾਂ ਵਾਂਗੂ ਇਸ ਗੀਤ ਨੂੰ ਲੋਕਾਂ ਦੁਆਰਾ ਕਾਫੀ ਪਸੰਦ ਕੀਤਾ ਜਾ ਰਿਹਾ ਹੈ | ਇਸ ਗੀਤ ਦੇ ਬੋਲ ਬਹੁਤ ਹੀ ਵਧੀਆ ਹਨ ਜੋ ਕਿ ” ਦਲਜੀਤ ਚਿੱਟੀ ” ਦੁਆਰਾ ਲਿਖੇ ਗਏ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਸਿਲਵਰ ਕੋਇਨ ” ਦੁਆਰਾ ਦਿੱਤਾ ਗਿਆ ਹੈ | ਜੇਕਰ ਆਪਾਂ ਇਸ ਗੀਤ ਦੀ ਵੀਡੀਓ ਦੀ ਗੱਲ ਕਰੀਏ ਤਾਂ ਇਸ ਗੀਤ ਦੀ ਵੀਡੀਓ ਵੀ ਕਾਫੀ ਅੱਛੀ ਹੈ ਜਿਸਨੂੰ ਮਸ਼ਹੂਰ ਵੀਡੀਓ ਡਰੈਕਟਰ ” ਸੁੱਖ ਸੰਘੇੜਾ ” ਦੁਆਰਾ ਤਿਆਰ ਕੀਤਾ ਗਿਆ ਹੈ | ਇਸ ਗੀਤ ਦੇ ਬੋਲ ਕੁੱਝ ਇਸ ਤਰਾਂ ਹਨ -:
ਤੁਹਾਡੀ ਆਕੜ ਨੀ ਮਾਨ ਸਾਡਾ ਪਿਆਰ ਨਹੀਓਂ ਵੱਸ ‘ਚ , ਤੇਰੇ ਪਿੱਛੇ ਪਿੱਛੇ ਦਿਲ ਚੁੱਕੀ ਫਿਰੇ ਕੁੜੀ ਹੱਥ ਚ |
ਯਾਂ ਪਾਦੇ ਸਾਨੂੰ ਖੈਰ ਯਾਂ ਦੇਦੇ ਸਾਨੂੰ ਜਹਿਰ , ਹੁਣ ਮੁੜਦੇ ਨੀ ਪਿੱਛੇ ਵਧੇ ਤੇਰੇ ਵੱਲ ਪੈਰ |

ਇਸ ਗੀਤ ਨੂੰ ਰਿਲੀਜ ਹੋਏ ਅਜੇ ਦੋ ਦਿਨ ਹੀ ਹੋਏ ਹਨ ਅਤੇ ਯੂਟਿਊਬ ਹੁਣ ਤੱਕ 26 ਲੱਖ ਤੋਂ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ | ਇਸ ਗੀਤ ਤੋਂ ਪਹਿਲਾ ਇਹਨਾਂ ਦਾ ਇਕ ਬਹੁਤ ਹੀ ਰੋਮਾਂਟਿਕ ਗੀਤ ਆਇਆ ਸੀ ਜਿਸਦਾ ਨਾਮ ਸੀ ” ਮੈਨੂੰ ਮੰਗਦੀ ” ਅਤੇ ਜਿੰਨੇ ਹੀ ਪਿਆਰੇ ਇਸ ਗੀਤ ਦੇ ਬੋਲ ਸਨ ਓਹਨੀ ਹੀ ਪਿਆਰੀ ਇਸ ਗੀਤ ਦੀ ਵੀਡੀਓ ਵੀ ਸੀ | ਲੋਕਾਂ ਦੁਆਰਾ ਇਸ ਗੀਤ ਹੱਦੋਂ ਵੱਧ ਪਿਆਰ ਦਿੱਤਾ ਗਿਆ | ਇਸ ਗੀਤ ਨੂੰ ਯੂਟਿਊਬ ਤੇ ਹੁਣ ਤੱਕ 10 ਮਿਲੀਅਨ ਤੋਂ ਜਿਆਦਾ ਵਾਰ ਵੇਖੀ ਜਾ ਚੁੱਕਾ ਹੈ |