ਇਹਨੂੰ ਕਹਿੰਦੇ ਆ ਯਾਰੀ ਲਿਫ਼ਾਫ਼ਾ ਇੱਕ ਤੇ ਬੰਦੇ ਦੋ , ” ਪ੍ਰਭ ਗਿੱਲ “
ਪ੍ਰਭ ਗਿੱਲ punjabi singer ਅਕਸਰ ਆਪਣੇ ਗੀਤਾਂ ਦੇ ਵੀਡਿਓ ਆਪਣੇ ਫੈਨਸ ਨਾਲ ਸਾਂਝੇ ਕਰਦੇ ਰਹਿੰਦੇ ਨੇ ਅਤੇ ਇਸ ਵਾਰ ਉਨ੍ਹਾਂ ਨੇ ਆਪਣੇ ਕਿਸੇ ਗੀਤ ਦਾ ਵੀਡਿਓ ਸਾਂਝਾ ਨਹੀਂ ਕੀਤਾ ,ਬਲਕਿ ਉਨ੍ਹਾਂ ਨੇ ਸਾਂਝਾ ਕੀਤਾ ਹੈ ‘ਯਾਰੀ ਲਿਫਾਫਾ’ | ਜੀ ਹਾਂ ਯਾਰੀ ਲਿਫਾਫਾ ! ਨਹੀਂ ਸਮਝੇ ਨਾ ! ਅਸੀਂ ਗੱਲ ਕਰ ਰਹੇ ਹਾਂ ਦੇਸੀ ਭਾਸ਼ਾ ਦੀ ਅਤੇ ਦੇਸੀ ਭਾਸ਼ਾ ਨੂੰ ਦੇਸੀ ਬੰਦੇ ਹੀ ਸਮਝ ਸਕਦੇ ਨੇ । ਪੰਜਾਬ ‘ਚ ਮੀਂਹ ਦੀ ਚਿਤਾਵਨੀ ਸਰਕਾਰ ਵੱਲੋਂ ਜਾਰੀ ਕੀਤੀ ਗਈ ਹੈ ਤਿੰਨ ਦਿਨ ਤੱਕ ਭਾਰੀ ਬਰਸਾਤ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਅਤੇ ਕਈ ਥਾਵਾਂ ‘ਤੇ ਤਾਂ ਭਾਰੀ ਬਰਸਾਤ ਸ਼ੁਰੂ ਵੀ ਹੋ ਚੁੱਕੀ ਹੈ । ਅਜਿਹੇ ‘ਚ ਲਿਫਾਫੇ ਦੀ ਯਾਰੀ ਨਿਭਾਈ ਜਾ ਰਹੀ ਹੈ । ਜਿਸ ਵੀਡਿਓ ਨੂੰ ਪ੍ਰਭ ਗਿੱਲ ਨੇ ਸਾਂਝਾ ਕੀਤਾ ਹੈ ਉਹ ਯਾਰੀ ਲਿਫਾਫੇ ਦੀ ਹੀ ਹੈ ।

ਜੀ ਹਾਂ ਇਸ ਵੀਡਿਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਲਿਫਾਫਾ ਲੈ ਕੇ ਦੋ ਬੱਚੇ ਆਪਣੇ ਆਪ ਨੂੰ ਢੱਕ ਕੇ ਇਸ ਬਰਸਾਤ ਤੋਂ ਬਚਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਨੇ ।ਇਸ ਵੀਡਿਓ ਵਿਚਲੀਆਂ ਤਸਵੀਰਾਂ ਨੂੰ ਵੇਖ ਕੇ ਤੁਹਾਨੂੰ ਅੰਦਾਜ਼ਾ ਲੱਗ ਜਾਵੇਗਾ ਕਿ ਕਿਸ ਤਰ੍ਹਾਂ ਨਿਭਾਈ ਜਾਂਦੀ ਹੈ ‘ਯਾਰੀ ਲਿਫਾਫਾ’ । ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਕਿਸ ਯਾਰੀ ਲਿਫਾਫੇ ਦੀ ਗੱਲ ਕੀਤੀ ਜਾ ਰਹੀ ਸੀ । ਪ੍ਰਭ ਗਿੱਲ ਦਾ ਹਾਲ ਹੀ ਵਿਚ ਇਕ ਗੀਤ ਆਇਆ ਸੀ ਜਿਸਦਾ ਨਾਮ ਸੀ ” ਤੇਰੀ ਆਕੜ ” ਇਸ ਗੀਤ ਨੂੰ ਲੋਕਾਂ ਨੇਂ ਬਹੁਤ ਹੀ ਭਰਵਾਂ ਹੁੰਗਾਰਾ ਦਿੱਤਾ | ਇਸ ਤੋਂ ਪਹਿਲਾ ਵੀ ਪ੍ਰਭ ਗਿੱਲ ਨੇਂ ਬਹੁਤ ਸਾਰੇ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ |