ਇੰਸਟਾਗ੍ਰਾਮ ਤੇ ਪ੍ਰਭ ਗਿੱਲ ਨੈ ਆਪਣੇ ਫੈਨਸ ਦਾ ਵੀਡੀਓ ਕੀਤਾ ਸਾਂਝਾ

ਪ੍ਰਭ ਗਿੱਲ ਦੇ ਦੋ ਪ੍ਰਸ਼ੰਸਕਾਂ ਨੇ ਉਨ੍ਹਾਂ ਦੇ ਨਵੇਂ ਗੀਤ ‘ਤੇਰੀ ਆਕੜ੍ਹ’ ਹਾਰਮੋਨੀਅਮ ਅਤੇ ਗਿਟਾਰ ਦੀ ਤਾਲ ‘ਤੇ ਗਾਇਆ ਹੈ । ਪ੍ਰਭ ਗਿੱਲ ਨੇ ਉਨ੍ਹਾਂ ਦੇ ਇਸ ਗੀਤ ਦੀ ਤਾਰੀਫ ਕੀਤੀ ਹੈ । ਉਨ੍ਹਾਂ ਨੇ ਇਸ ਗੀਤ ਦੀ ਸ਼ਲਾਘਾ ਕੀਤੀ ਹੈ ਅਤੇ ਦੋਨਾਂ ਦੇ ਗੀਤ ਗਾਉਣ ਦੇ ਤਰੀਕੇ ਨੂੰ ਸਰਾਹਿਆ ਹੈ । ਇਹ ਗੀਤ ਪਿਛਲੇ ਦਿਨੀਂ ਹੀ ਰਿਲੀਜ਼ ਹੋਇਆ ਸੀ । ਇਸ ਗੀਤ ‘ਚ ਪ੍ਰਭ ਗਿੱਲ ਨੇ ਇੱਕ ਪ੍ਰੇਮੀ ਦੇ ਨਾਜ਼ ਅਤੇ ਨਖਰੇ ਨੂੰ ਬਿਆਨ ਕਰਨ ਦੀ ਕੋਸ਼ਿਸ ਕੀਤੀ ਸੀ | ਕਿਸੇ ਨਾਲ ਜਦੋਂ ਪਿਆਰ ਹੋ ਜਾਂਦਾ ਹੈ ਤਾਂ ਇਨਸਾਨ ਆਪਣਾ ਸਭ ਕੁਝ ਭੁੱਲ ਜਾਂਦਾ ਹੈ ਅਤੇ ਜਦੋਂ ਕਿਸੇ ਨਾਲ ਪਿਆਰ ਹੋ ਜਾਵੇ ਤਾਂ ਆਪਣੇ ਪ੍ਰੇਮੀ ਦਾ ਹਰ ਨਾਜ਼ ਨਖਰਾ ਚੁੱਕਣਾ ਪੈਂਦਾ ਹੈ |

ਇਸ ਲਈ ਭਾਵੇਂ ਕਿੰਨੀ ਵੀ ਮਸ਼ੱਕਤ ਕਿਉਂ ਨਾ ਕਰਨੀ ਪਵੇ ਅਤੇ ਕਿਸੇ ਦੀ ਆਕੜ੍ਹ ਹੀ ਕਿਉਂ ਨਾ ਸਹਿਣੀ ਪਵੇ ।ਕਿਉਂਕਿ ਤੁਸੀਂ ਜਦੋਂ ਆਪਣਾ ਪਿਆਰ ਪਾਉਣ ਲਈ ਹਰ ਔਖਾ ਸਾ ਰਸਤਾ ਅਖਤਿਆਰ ਕਰ ਲੈਂਦੇ ਹੋ ਤਾਂ ਫਿਰ ਪਿਆਰ ਦਾ ਇਹ ਔਖਾ ਪੈਂਡਾ ਬੇਹੱਦ ਸੌਖਾ ਹੋ ਜਾਂਦਾ ਹੈ ਅਤੇ ਆਖਿਰਕਾਰ ਆਕੜਬਾਜ਼ ਪ੍ਰੇਮੀ ਨੂੰ ਤੁਹਾਡੇ ਪਿਆਰ ਲਈ ਝੁਕਣਾ ਹੀ ਪੈਂਦਾ ਹੈ ।ਰੋਮਾਂਟਿਕ ਗੀਤਾਂ ਲਈ ਮਸ਼ਹੂਰ ਪ੍ਰਭ ਗਿੱਲ ਦਾ ਇਹ ਗੀਤ ਵੀ ਰੋਮਾਂਟਿਕ ਹੈ ।ਇਸ ਗੀਤ ਦੇ ਬੋਲ ਦਿਲਜੀਤ ਚਿੱਟੀ ਨੇ ਲਿਖੇ ਨੇ ,ਜਦਕਿ ਵੀਡਿਓ ਲਈ ਮਸ਼ਹੂਰ ਸੁੱਖ ਸੰਘੇੜਾ ਨੇ ਇਸ ਦੀ ਵੀਡਿਓ ਬਣਾਈ ਹੈ ।ਪ੍ਰਭ ਗਿੱਲ ਅਜਿਹੇ ਗਇਕ ਨੇ ਜਿਨ੍ਹਾਂ ਨੇ ਗਾਇਕੀ ਦੇ ਇਸ ਮੁਕਾਮ ਤੱਕ ਪਹੁੰਚਣ ਲਈ ਕਰੜੀ ਮਿਹਨਤ ਕੀਤੀ । ਪੰਜਾਬੀ ਗਾਇਕੀ ਦੇ ਪਿੜ੍ਹ ‘ਚ ਜਦੋਂ ਨਾਮੀ ਗਾਇਕਾਂ ਦੀ ਗੱਲ ਹੁੰਦੀ ਹੈ ਤਾਂ ਪ੍ਰਭ ਗਿੱਲ ਦਾ ਨਾਂਅ ਮੂਹਰਲੀ ਕਤਾਰ ‘ਚ ਆਉਂਦਾ ਹੈ |

Be the first to comment

Leave a Reply

Your email address will not be published.


*