ਪ੍ਰਭ ਗਿੱਲ ਦੇ ਇੱਕ ਪ੍ਰਸ਼ੰਸਕ ਨੇ ਉਨ੍ਹਾਂ ਦੇ ਨਵੇਂ ਗੀਤ ‘ਤੇਰੀ ਆਕੜ੍ਹ’ ‘ਤੇ ਬਣਾਇਆ ਵੀਡੀਓ

Written by Anmol Preet

Published on : September 13, 2018 1:45
ਪ੍ਰਭ ਗਿੱਲ ਦੇ ਇੱਕ ਪ੍ਰਸ਼ੰਸਕ ਨੇ ਉਨ੍ਹਾਂ ਦੇ ਨਵੇਂ ਗੀਤ ‘ਤੇਰੀ ਆਕੜ੍ਹ’ ‘ਤੇ ਇੱਕ ਵੀਡਿਓ ਬਣਾਇਆ ਹੈ । ਜਿਸ ਨੂੰ ਪ੍ਰਭ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡਿਓ ਦੀ ਪ੍ਰਭ ਗਿੱਲ ਨੇ ਤਾਰੀਫ ਕੀਤੀ ਹੈ । ਉਨ੍ਹਾਂ ਨੇ ਇਸ ਵੀਡਿਓ ਨੂੰ ਸਾਂਝਾ ਕਰਦੇ ਹੋਏ ਨਵੇਂ ਗੀਤ ‘ਤੇਰੀ ਆਕੜ੍ਹ’ ਨੂੰ ਵੱਧ ਤੋਂ ਵੱਧ ਸਪੋਰਟ ਅਤੇ ਸ਼ੇਅਰ ਕਰਨ ਦੀ ਅਪੀਲ ਕੀਤੀ ਹੈ | ਹਾਲ ‘ਚ ਹੀ ਰਿਲੀਜ਼ ਹੋਏ ਇਸ ਗੀਤ ਨੂੰ ਉਨ੍ਹਾਂ ਦੇ ਚਾਹੁਣ ਵਾਲਿਆਂ ਵੱਲੋਂ ਵੀ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ ।ਰੋਮਾਂਟਿਕ ਗੀਤਾਂ ਲਈ ਮਸ਼ਹੂਰ ਪ੍ਰਭ ਗਿੱਲ ਦਾ ਇਹ ਗੀਤ ਵੀ ਰੋਮਾਂਟਿਕ ਹੈ । ਇਸ ਗੀਤ ਦੇ ਬੋਲ ਦਿਲਜੀਤ ਚਿੱਟੀ ਨੇ ਲਿਖੇ ਨੇ ,ਜਦਕਿ ਵੀਡਿਓ ਲਈ ਮਸ਼ਹੂਰ ਸੁੱਖ ਸੰਘੇੜਾ ਨੇ ਇਸ ਦੀ ਵੀਡਿਓ ਬਣਾਈ ਹੈ ।ਪ੍ਰਭ ਗਿੱਲ ਅਜਿਹੇ ਗਇਕ ਨੇ ਜਿਨ੍ਹਾਂ ਨੇ ਗਾਇਕੀ ਦੇ ਇਸ ਮੁਕਾਮ ਤੱਕ ਪਹੁੰਚਣ ਲਈ ਕਰੜ ਮਿਹਨਤ ਕੀਤੀ । ਪੰਜਾਬੀ ਗਾਇਕੀ ਦੇ ਪਿੜ੍ਹ ‘ਚ ਜਦੋਂ ਨਾਮੀ ਗਾਇਕਾਂ ਦੀ ਗੱਲ ਹੁੰਦੀ ਹੈ ਤਾਂ ਪ੍ਰਭ ਗਿੱਲ ਦਾ ਨਾਂਅ ਮੂਹਰਲੀ ਕਤਾਰ ‘ਚ ਆਉਂਦਾ ਹੈ |

ਉਨ੍ਹਾਂ ਦਾ ਜਨਮ ਤੇਈ ਦਸੰਬਰ ਉੱਨੀ ਸੌ ਚੁਰਾਸੀ ਨੂੰ ਲੁਧਿਆਣਾ ‘ਚ ਹੋਇਆ ਸੀ ਅਤੇ ਗਾਇਕੀ ਦੀ ਸ਼ੁਰੂਆਤ ਉਨ੍ਹਾਂ ਨੇ ਬਾਰਾਂ ਵਰ੍ਹਿਆਂ ਦੀ ਉਮਰ ‘ਚ ਕੀਤੀ ਸੀ । 2009 ‘ਚ ਉਨ੍ਹਾਂ ਦਾ ਪਹਿਲਾ ਗੀਤ ‘ਤੇਰੇ ਬਿਨਾਂ’ ਇੰਟਰਨੈੱਟ ‘ਤੇ ਆਇਆ ਤਾਂ ਪ੍ਰਭ ਗਿੱਲ ਦੇ ਨਾਂਅ ਦੀਆਂ ਧੁੰਮਾਂ ਪੈ ਗਈਆਂ ਅਤੇ ਇੱਕ ਹੀ ਦਿਨ ‘ਚ ਪੰਦਰਾਂ ਸੌ ਦੇ ਕਰੀਬ ਡਾਊਨਲੋਡ ਹੋਏ ਸਨ ਜਿਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਹੁਣ ਇਸ ਰੋਮਾਂਟਿਕ ਗੀਤ ‘ਤੇਰੀ ਆਕੜ’ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਉਨ੍ਹਾਂ ਨੇ ਆਪਣੇ ਪ੍ਰਸੰਸ਼ਕਾਂ ਦਾ ਸ਼ੁਕਰੀਆ ਅਦਾ ਵੀ ਕੀਤਾ ਹੈ । ਪ੍ਰਭ ਗਿੱਲ ਆਪਣੇ ਇਸ ਗੀਤ ਨੂੰ ਸਰੋਤਿਆਂ ਤੱਕ ਹੁੰਚਾਉਣ ਲਈ ਕੋਸ਼ਿਸ਼ਾਂ ਕਰ ਰਹੇ ਨੇ ਅਤੇ ਉਨ੍ਹਾਂ ਦੇ ਪ੍ਰਸੰਸ਼ਕ ਵੀ ਉਨ੍ਹਾਂ ਦੇ ਇਸ ਗੀਤ ‘ਤੇ ਵੀਡਿਓ ਬਣਾ ਕੇ ਸਾਂਝੇ ਕਰ ਰਹੇ ਨੇ ।ਪ੍ਰਭ ਗਿੱਲ ਨੇ ਇਸ ਤੋਂ ਪਹਿਲਾਂ ਵੀ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ |Be the first to comment

Leave a Reply

Your email address will not be published.


*