
ਹਾਲ ਹੀ ਪ੍ਰੀਤ ਹਰਪਾਲ preet harpal ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ਵਿੱਚ ਉਹਨਾਂ ਨੇ ਆਪਣੇ ਆਸਟ੍ਰੇਲੀਆ ਵਿੱਚ ਹੋ ਰਹੇ ਲਾਈਵ ਪ੍ਰੋਗਰਾਮ ਦੀ ਜਾਣਕਾਰੀ ਦਿੱਤੀ ਹੈ | 6 ਅਕਤੂਬਰ ਨੂੰ ਉਹ ਬ੍ਰਿਸਬੇਨ ਵਿੱਚ ਇੱਕ ਲਾਈਵ ਪਰਫਾਰਮਨਸ ਕਰਨ ਜਾ ਰਹੇ ਹਨ | 14 ਅਕਤੂਬਰ ਨੂੰ ਪ੍ਰੀਤ ਹਰਪਾਲ ਮੈਲਬੋਰਨ ਵਿੱਚ ਆਪਣੇ ਫੈਨਸ ਦੇ ਦਰਮਿਆਨ ਧਮਾਲਾਂ ਪਾਉਣਗੇ | 21 ਅਕਤੂਬਰ ਨੂੰ ਉਹ ਆਸਟ੍ਰੇਲੀਆ ਦੇ ਐਡਲੇਡ ਵਿੱਚ ਆਪਣੇ ਗੀਤਾਂ ਨਾਲ ਫੈਨਸ ਦਾ ਸਮਾਂ ਬਣਨਗੇ | ਪ੍ਰੀਤ ਹਰਪਾਲ ਦੇ ਫੈਨਸ ਪੰਜਾਬ ਜਾਂ ਪੂਰੇ ਭਾਰਤ ਵਿੱਚ ਹੀ ਨਹੀਂ ਹੈ ਸਗੋ ਦੁਨੀਆਂਭਰ ਵਿੱਚ ਹੈ |
ਉਹਨਾਂ ਨੂੰ ਸੁਣਨ ਵਾਲੇ ਆਸਟ੍ਰੇਲੀਆ,ਕੈਨੇਡਾ,ਅਮਰੀਕਾ ਆਦਿ ਵਰਗੇ ਵੱਡੇ ਦੇਸ਼ਾਂ ਵਿੱਚ ਵੀ ਬੈਠੇ ਹਨ | ਦੱਸ ਦੇਈਏ ਕੀ ਪ੍ਰੀਤ ਹਰਪਾਲ ਨੇ ਕਈ ਗੀਤ punjabi song ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਝੋਲੀ ਪਾਏ ਹਨ | ਸਮੇਂ ਦੀ ਨਬਜ਼ ਪਛਾਨਣ ਵਾਲੇ ਪ੍ਰੀਤ ਹਰਪਤਾਲ ਆਪਣੇ ਗੀਤਾਂ ‘ਚ ਜਿੱਥੇ ਪਰਿਵਾਰਕ ਰਿਸ਼ਤਿਆਂ ਅਤੇ ਮੋਹ ਪਿਆਰ ਦੀ ਗੱਲ ਕਰਦਾ ਹੈ ‘ ਉਥੇ ਹੀ ਉਹ ਆਪਣੀ ਮਿੱਟੀ ਨਾਲ ਜੁੜੇ ਗੀਤ ਵੀ ਗਾਉਂਦਾ ਹੈ । ਬਹੁਤੇ ਗੀਤ ਜੋ ਉਸ ਦੇ ਗਾਏ ਹਨ, ਉਹ ਉਸ ਦੇ ਆਪਣੇ ਹੀ ਲਿਖੇ ਹੋਏ ਹੁੰਦੇ ਹਨ । ਉਸ ਦੇ ਲਿਖੇ ਗੀਤ ਜ਼ੈਜ਼ੀ ਬੈਂਸ ਅਤੇ ਮਿਸ ਪੂਜਾ ਨੇ ਵੀ ਗਾਏ ਹਨ ਪ੍ਰੀਤ ਹਰਪਾਲ ਦੇ ਗੀਤਾਂ ਵਿਚ ਅਸ਼ਲੀਲਤਾ ਦੇ ਚਮਕੀਲੇ, ਭੜਕੀਲੇ, ਦੋ-ਤ੍ਰੈ ਭਾਸ਼ੀ ਅਰਥਮਈ ਭਾਸ਼ਾਈ ਦਿ੍ਸ਼ ਨਹੀਂ ਉਭਰਦੇ |