” ਪ੍ਰੀਤ ਹਰਪਾਲ ” ਨੇਂ ਆਪਣੇ ਨਵੇਂ ਗੀਤ ” ਲਹਿੰਗਾ ” ਨਾਲ ਕੀਤੀ ਜਬਰਦਸਤ ਵਾਪਸੀ
” ਪ੍ਰੀਤ ਹਰਪਾਲ ” ਦੀ ਜ਼ਬਰਦਸਤ ਵਾਪਸੀ ਜੀ ਹਾਂ ਹਾਲ ਹੀ ਵਿੱਚ ਗਾਇਕ punjabi singer ” ਪ੍ਰੀਤ ਹਰਪਾਲ ” ਦਾ ਨਵਾਂ ਗੀਤ ” ਲਹਿੰਗਾ ” ਰਿਲੀਜ ਹੋਇਆ ਹੈ | ਇਸ ਗੀਤ ਦੇ ਬੋਲ ” ਪ੍ਰੀਤ ਹਰਪਾਲ ” ਦੁਆਰਾ ਖੁਦ੍ਹ ਲਿਖੇ ਗਏ ਹਨ | ਜਿਥੇ ਕਿ ਇਸ ਗੀਤ ਨੂੰ ਮਿਊਜ਼ਿਕ ” ਜੈਮੀਤ ” ਦੁਆਰਾ ਦਿੱਤਾ ਗਿਆ ਹੈ ਓਥੇ ਹੀ ਇਸ ਗੀਤ ਦੀ ਵੀਡੀਓ ” ਬਲਜੀਤ ਸਿੰਘ ਦਿਓ ” ਦੁਆਰਾ ਤਿਆਰ ਕੀਤੀ ਗਈ ਹੈ | ਇਹ ਇੱਕ ਰੋਮਾੰਟਿਕ ਗੀਤ ਹੈ ਅਤੇ ਇਸਦੇ ਬੋਲ ਕੁਝ ਇਸ ਤਰਾਂ ਹਨ -:
ਤੇਰੇ ਪਤਲੇ ਜਿਹੇ ਲੱਕ ਤੇ ਨੀ ਲਹਿੰਗਾ ਨਾਈਓ ਠਹਿਰਦਾ,ਨੀ ਲਹਿੰਗਾ ਨਾਈਓ ਠਹਿਰਦਾ,
ਮੁੰਡਿਆਂ ਤੇ ਟਾਈਮ ਚੱਲਦਾ ਨੀ ਸੱਚੀ ਮੁੱਚੀ ਕਹਿਰ ਦਾ, ਨੀ ਸੱਚੀ ਮੁੱਚੀ ਕਹਿਰ ਦਾ ,
ਕੋਲੋਂ ਹਾਰਨ ਬਲੌ ਕਰਕੇ ਨੀ ਲੰਘੇ ਜੈਗੂਆਰ ਦਾ, ਨੀ ਲੰਘੇ ਜੈਗੂਆਰ ਦਾ,
ਤੇਰੇ ਪਤਲੇ ਜਿਹੇ ਲੱਕ ਤੇ ਨੀ ਲਹਿੰਗਾ ਨਾਈਓ ਠਹਿਰਦਾ,ਨੀ ਲਹਿੰਗਾ ਨਾਈਓ ਠਹਿਰਦਾ,

ਇਸ ਗੀਤ ਦੀ ਵੀਡੀਓ 3 ਮਿੰਟ ਅਤੇ 10 ਸੈਕੰਡ ਦੀ ਹੈ | ਇਹਨਾਂ ਦੇ ਬਾਕੀ ਗੀਤਾਂ ਵਾਂਗੂ ਇਸ ਗੀਤ ਨੂੰ ਵੀ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਅਤੇ ਯੂਟਿਊਬ ਤੇ ਹੁਣ ਤੱਕ 4 ਲੱਖ ਵਾਰ ਵੇਖਿਆ ਜਾ ਚੁੱਕਾ ਹੈ | ਇਸ ਤੋਂ ਪਹਿਲਾ ਵੀ ਇਹਨਾਂ ਨੇ ਕਾਫੀ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ਜਿਵੇਂ ਕਿ ” ਯਾਰ ਬੇਰੁਜ਼ਗਾਰ “, ” ਕੇਸ ” ਕੰਗਨਾ ” ਕੁਈਨ ਬਣਜਾ “, ” ਬੇਬੇ “, ” ਪੱਗ ਵਾਲੀ ਸੇਲਫੀ “, ” ਬਲੈਕ ਸੂਟ ” |