ਆਖਿਰ ਹੈਪੀ ਬੋਪਾਰਾਏ ਨਾਲ ਕੌਣ ਰੁੱਸ ਗਿਆ ਹੈ ਜਿਸਨੂੰ ਉਹ ਨਹੀਂ ਮਨ ਰਹੇ
ਹਾਲ ਹੀ ਵਿੱਚ ਪੰਜਾਬੀ ਗਾਇਕ ” ਹੈਪੀ ਬੋਪਾਰਾਏ ” punjabi singer ਦਾ ਗੀਤ ਰਿਲੀਜ ਹੋਇਆ ਹੈ ਜਿਸਦਾ ਨਾਮ ਹੈ ” ਰੁੱਸੀ ਤੇਰੇ ਨਾਲ ” | ਇਸ ਗੀਤ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ | ਤੁਹਾਨੂੰ ਦੱਸ ਦਈਏ ਕਿ ਇਸ ਗੀਤ ਦੀ ਜਾਣਕਾਰੀ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ” ਪ੍ਰੀਤ ਹਰਪਾਲ ” ਨੇਂ ਆਪਣੇ ਇੰਸਟਾਗ੍ਰਾਮ ਤੇ ਇਸ ਗੀਤ ਦੀ ਵੀਡੀਓ ਦੁਆਰਾ ਸੱਭ ਨਾਲ ਸਾਂਝੀ ਕੀਤੀ ਹੈ | ਜਿਥੇ ਕਿ ਇਸ ਗੀਤ ਦੇ ਬੋਲ ” ਕਾਬਲ ਸਰੂਪਵਾਲੀ ” ਨੇਂ ਲਿਖੇ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਜੱਸੀ ਐਕਸ ” ਦੁਆਰਾ ਦਿੱਤਾ ਗਿਆ ਹੈ ਓਥੇ ਹੀ ਇਸਦੀ ਵੀਡੀਓ ” ਤੇਜੀ ਸੰਧੂ ” ਦੁਆਰਾ ਤਿਆਰ ਕੀਤੀ ਗਈ ਹੈ | ਇਸ ਗੀਤ ਦੇ ਬੋਲ ਕੁੱਝ ਇਸ ਤਰਾਂ ਹਨ -:
ਆਕੜਾ ਦਿਖਾਵੇਂ ਬੜੇ ਰੌਬ ਜੇ ਤੂੰ ਪਾਵੇਂ , ਮੇਰੇ ਪਿਆਰ ਦਾ ਤੂੰ ਫਾਇਦਾ ਵੇ ਨਾਜਾਇਜ ਜੀਅ ਉਠਾਵੇਂ |
ਦਿਲ ਦੀ ਗਹਿਰਾਈ ਤੋਂ ਕਦਰ ਕਰਨ ਤੇਰੀ ਜੇ ਮੈਂ ਉੱਤੋਂ ਉੱਤੋਂ ਪੈ ਐ ਤਾਂ ਦੱਸ ਵੇ |
ਜਿੰਨੀ ਵਾਰੀ ਰੁੱਸੀ ਤੇਰੇ ਨਾਲ ਮੁੰਡਾ ਤੂੰ ਇੱਕ ਵਾਰ ਵੀ ਮਨਾਈ ਐ ਤਾਂ ਦੱਸ ਵੇ |

View this post on Instagram

Gud lck to all team??❤️❤️?Russi Tere Nal ? Hapee Boparai ? Music By Jassi X Lyrics By Kabal Saroopwali Video By Teji Sandhu Project By Kamar Bal, Sun E Arora, Sunny Minhas Special Thanks : Rocky Bhullar & Bikky Kehra Online Promotions : Media Junction #russiterenal #hapeeboparai #music #latestpunjabisongs #punjabisongs #punjabi #songs @hapee_boparai #punjabisongsnew @kamar_bal #punjabisongstrailer #cm07182 #punjabisongs @clickmediaa @navinavi14 #bestpunjabisongs #mediajunction #m04182 #clickmediaa @mediajunction.in

A post shared by Preet Harpal (@preet.harpal) on

ਜਿਵੇਂ ਕਿ ਇਸ ਗੀਤ ਦਾ ਥੀਮ ਹੈ ,ਰੁੱਸਣਾ ਮਨਾਉਣਾ। ਜੀ ਹਾਂ ਰੁੱਸਣਾ ਮਨਾਉਣਾ ਇਸ ਜ਼ਿੰਦਗੀ ‘ਚ ਚੱਲਦਾ ਰਹਿੰਦਾ ਹੈ ਅਤੇ ਇਸ ਗੀਤ ‘ਚ ਵੀ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।ਪਰ ਮੁਸ਼ਕਿਲ ਉਦੋਂ ਹੋ ਜਾਂਦਾ ਹੈ ਪਤੀ ਪਤਨੀ ਵਿਚਕਾਰ ਤਕਰਾਰ ਚੱਲਦੀ ਹੈ ਅਤੇ ਇਹ ਤਕਰਾਰ ਕਈ ਵਾਰ ਬੇਵਜ੍ਹਾ ਇੱਕ ਦੂਜੇ ਨੂੰ ਅਣਗੌਲਿਆ ਕਰਨ ਦਾ ਕਾਰਨ ਬਣ ਜਾਂਦੀ ਹੈ ।