ਕੋਵਿਡ-19 ਦੀ ਮੁਸੀਬਤ ਸਮੇਂ ਜਸਟਿਨ ਟਰੂਡੋ ਨੇ ਦਿਖਾਇਆ ਵੱਡਾ ਦਿਲ, ਕੈਨੇਡੀਅਨਾਂ ਲਈ ਖੋਲ੍ਹਿਆ ਖਜ਼ਾਨਾ
Prime Minister Justin Trudeau unveils funding for families
Prime Minister Justin Trudeau unveils funding for families

ਕੋਵਿਡ-19 ਦੀ ਮੁਸੀਬਤ ਸਮੇਂ ਜਸਟਿਨ ਟਰੂਡੋ ਨੇ ਵੱਡਾ ਦਿਲ ਦਿਖਾਉਂਦਿਆਂ ਕੈਨੇਡੀਅਨਾਂ ਲਈ ਨਵਾਂ ਖਜ਼ਾਨਾ ਖੋਲ੍ਹਿਆ ਹੈ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਕੋਰੋਨਾਵਾਇਰਸ ਮਹਾਂਮਾਰੀ ਦੇ ਪ੍ਰਭਾਵ ਨਾਲ ਪ੍ਰਭਾਵਿਤ ਕੈਨੇਡੀਅਨਾਂ ਦੀ ਸਹਾਇਤਾ ਲਈ ਵਾਧੂ ਆਰਥਿਕ ਸਹਾਇਤਾ ਦੀ ਘੋਸ਼ਣਾ ਕੀਤੀ ਹੈ।

ਉਹਨਾਂ ਨੇ ਕਿਹਾ ਕਿ ਸਰਕਾਰ 82 ਬਿਲੀਅਨ ਡਾਲਰ ਦਾ ਫੰਡ ਜਾਰੀ ਕਰਨ ਜਾ ਰਹੀ ਹੈ, ਜਿਸ ਵਿੱਚੋਂ 27 ਅਰਬ ਡਾਲਰ ਕੈਨੇਡੀਅਨ ਕਾਮਿਆਂ ਅਤੇ ਕਾਰੋਬਾਰਾਂ ਲਈ ਸਿੱਧੀ ਸਹਾਇਤਾ ਹੋਵੇਗੀ।

ਟਰੂਡੋ ਨੇ ਕਿਹਾ, “ਇਹ ਮੁਸ਼ਕਿਲ ਸਮਾਂ ਹੈ, ਸਾਡੀ ਸਰਕਾਰ ਵੀ ਇਸ ਲਈ ਹਰ ਬਣਦਾ ਉਪਾਅ ਕਰ ਰਹੀ ਹੈ। “ਜਿਹੜੀ ਸਹਾਇਤਾ ਦਾ ਅਸੀਂ ਅੱਜ ਐਲਾਨ ਕਰ ਰਹੇ ਹਾਂ, ਉਹ ਕੈਨੇਡੀਅਨ ਕਾਮਿਆਂ ਅਤੇ ਕਾਰੋਬਾਰਾਂ ਨੂੰ ਮਦਦ ਕਰਨ ਲਈ 27 ਬਿਲੀਅਨ ਡਾਲਰ ਦੇ ਨਾਲ ਨਾਲ ਕੈਨੇਡੀਅਨ ਕਾਰੋਬਾਰਾਂ ਅਤੇ ਘਰਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਟੈਕਸ ਅਦਾਇਗੀ ਨੂੰ ਮੁਲਤਵੀ ਕਰਕੇ ਆਰਥਿਕਤਾ ਨੂੰ ਸਥਿਰ ਬਣਾਉਣ ਵਿੱਚ ਸਹਾਇਤਾ ਕਰਨਗੇ।”

ਉਨ੍ਹਾਂ ਕਿਹਾ ਕਿ ਆਰਥਿਕ ਉਪਾਅ ਇਹ ਸੁਨਿਸ਼ਚਿਤ ਕਰਨਗੇ ਕਿ ਮਹਾਂਮਾਰੀ ਦੇ ਬਾਅਦ ਕਨੇਡਾ ਦੀ ਆਰਥਿਕਤਾ ਮੁੜ ਉੱਭਰ ਸਕਦੀ ਹੈ।

ਉਨ੍ਹਾਂ ਕਿਹਾ, “ਅਸੀਂ ਅੱਜ ਪਰਿਵਾਰਾਂ ਨੂੰ ਚੁਣੌਤੀ ਭਰੇ ਸਮੇਂ ਵਿਚੋਂ ਲੰਘਣ ਵਿਚ ਸਹਾਇਤਾ ਲਈ ਇਕ ਮਹੱਤਵਪੂਰਣ ਕਦਮ ਚੁੱਕ ਰਹੇ ਹਾਂ, ਸਾਡੀ ਸਰਕਾਰ ਹੋਰ ਵੌ ਹਰ ਬਣਦੀ ਕੋਸ਼ਿਸ਼ ਕਰਨ ਲਈ ਤਿਆਰ ਹੈ।”