ਪੰਜਾਬੀ ਨੌਜਵਾਨਾਂ ਵਿੱਚ ਕੈਨੇਡਾ ਜਾਨ ਪ੍ਰਤੀ ਚਾਹਤ ਨੂੰ ਦਰਸਾਵੇਗੀ ਪੀਟੀਸੀ ਬਾਕਸ ਆਫ਼ਿਸ ਦੀ ਨਵੀ ਫ਼ਿਲਮ ” ਲੱਕੀ ਕਬੂਤਰ “
ਅੱਜ ਕੱਲ ਦੀ ਨੌਜਵਾਨ ਪੀੜੀ ਵਿਦੇਸ਼ ਵਿੱਚ ਜਿੰਦਗੀ ਜਿਉਣ ਲਈ ਬਹੁਤ ਹੀ ਉਤਸਕ ਹੈ ਅਤੇ ਓਥੇ ਜਾਕੇ ਇੱਕ ਅਜਿਹੀ ਜ਼ਿੰਦਗੀ ਜਿਓਣਾ ਚਾਉਂਦੇ ਹਨ ਕਿ ਜਿਵੇਂ ਕਿ ਫ਼ਿਲਮਾਂ ਵਿੱਚ ਵਿਖਾਇਆ ਜਾਂਦਾ ਹੈ | ਪੀਟੀਸੀ ਨੈੱਟਵਰਕ ਲੈਕੇ ਆ ਰਿਹਾ ਹੈ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ” ਲੱਕੀ ਕਬੂਤਰ ” | ਇਹ ਫ਼ਿਲਮ ਅਮਰੀਕਾ ਅਤੇ ਕੈਨੇਡਾ ਵਿੱਚ 7 ਸਤੰਬਰ ਨੂੰ ਰਾਤ 8 ਵਜੇ ਪੀਟੀਸੀ ਬਾਕਸ ਆਫ਼ਿਸ ਤੇ ਵਿਖਾਈ ਜਾਵੇਗੀ | ਇਹ ਕਹਾਣੀ ਓਹਨਾ ਚਾਰ ਦੋਸਤਾਂ ਦੀ ਜੰਦਗੀ ਤੇ ਅਧਾਰਿਤ ਹੈ ਜਿਹਨਾਂ ਦੇ ਕਿ ਵਿਚਾਰ ਇੱਕ ਵਰਗੇ ਹਨ ਅਤੇ ਹਰ ਵਖਤ ਕੈਨੇਡਾ ਜਾਨ ਦੇ ਸਪਨੇ ਵੇਖਦੇ ਰਹਿੰਦੇ ਹਨ | ਇਸ ਫ਼ਿਲਮ ਨੂੰ ਲੋਕਾਂ ਦੇ ਨਜ਼ਰੀਏ ਦੁਆਰਾ ਵਿਖਾਇਆ ਵਿਖਾਇਆ ਗਿਆ ਹੈ ਇੱਕ ਉਹ ਜਿਸ ਵਿੱਚ ਇਹਨਾਂ ਦਾ ਇੱਕ ਦੋਸਤ ਪਹਿਲਾ ਹੀ ਆਪਣੀ ਕੰਪਨੀ ਵੱਲੋਂ ਕੈਨੇਡਾ ਜਾ ਚੁੱਕਾ ਹੁੰਦਾ ਹੈ ਅਤੇ ਦੂਜਾ ਇਹ ਕਿ ਕਿਵੇਂ ਬਾਕੀ ਤਿੰਨੋ ਦੋਸਤ ਜਿਹਨਾਂ ਨੇਂ ਕੈਨੇਡਾ ਜਾਂ ਦਾ ਸਪਨਾ ਵੇਖਿਆ ਹੈ ਹੁਣ ਉਹ ਆਪਣੇ ਦੋਸਤ ਦੇ ਕੋਲ ਜਾਣਾ ਚਾਉਂਦੇ ਹਨ | ਤਿੰਨ ਦੋਸਤਾਂ ਦੀ ਆਪਣੀ ਆਪਣੀ ਵਜ੍ਹਾ ਅਤੇ ਆਪਣੀ ਆਪਣੀ ਕਹਾਣੀ ਹੈ ਕੈਨੇਡਾ ਜਾਨ ਦੀ | ਇਸ ਫ਼ਿਲਮ ਵਿੱਚ ਇਹ ਵਿਖਾਇਆ ਗਿਆ ਹੈ ਇਹਨਾਂ ਤਿਨਾ ਪੰਜਾਬੀ ਲੜਕਿਆਂ ਲਈ ਵਿਦੇਸ਼ ਜਾਣਾ ਐਨਾ ਜਿਆਦਾ ਜਰੂਰੀ ਕਿਉਂ ਹੈ |

ਤਿਨਾ ਵਿੱਚੋ ਇੱਕ ਦੋਸਤ ਹੋਟਲ ਵਿੱਚ ਸ਼ੈਫ ਬਣਨ ਦੇ ਸਪਨੇ ਵੇਖਦਾ ਹੈ ਲੇਕਿਨ ਉਸ ਤੋਂ ਅੰਗਰੇਜ਼ੀ ਦੀਆ ਦੋ ਲੈਣਾ ਨੀ ਬੋਲੀਆਂ ਜਾਂਦੀਆਂ ਅਤੇ ਉਹ ਬੇਸਿਕ ਭਾਸ਼ਾ ਦੇ ਟੈਸਟ ਵਿੱਚੋ ਫੇਲ ਹੋ ਜਾਂਦਾ ਹੈ | ਦੂਜਾ ਦੋਸਤ ਪਿਆਰ ਵਿੱਚ ਹੈ ਅਤੇ ਉਹ ਆਪਣੇ ਪਿਆਰ ਲਈ ਕੁੱਝ ਵੀ ਕਰ ਸਕਦਾ ਹੈ ਅਤੇ ਲੜਕੀ ਉਸ ਅੱਗੇ ਇੱਕ ਸ਼ਰਤ ਰੱਖਦੀ ਹੈ ਕਿ ਲੜਕੇ ਨੂੰ ਐਨ ਆਰ ਆਈ ਬਣਨਾ ਪਵੇਗਾ ਤਾਂ ਉਸ ਲੜਕੀ ਦੇ ਮਾਂ ਬਾਪ ਉਸਦੇ ਵਿਆਹ ਲੈ ਹਾਂ ਕਰਨਗੇ ਅਤੇ ਤੀਜਾ ਦੋਸਤ ਜੋ ਕਿ ਕਿਸਮਤ ਪਲਟਣ ਦੇ ਸਪਨੇ ਵੇਖਦਾ ਹੈ ਕੈਨੇਡਾ ਜਾ ਕੇ ਇੱਕ ਕਾਮਯਾਬ ਇਨਸਾਨ ਬਣਨਾ ਚਾਉਂਦਾ ਹੈ |

ਪੂਰੀ ਕਹਾਣੀ ਇਹਨਾਂ ਤਿੰਨੋ ਦੋਸਤਾਂ ਦੇ ਬਾਰੇ ਹੈ ਜੋ ਕਿ ਸਹੀ ਰਸਤੇ ਨਾਲ ਤਾਂ ਕੈਨੇਡਾ ਜਾ ਨਹੀਂ ਪਾਉਂਦੇ ਤੇ ਕੈਨੇਡਾ ਜਾਨ ਲਈ ਗ਼ਲਤ ਰਾਸਤੇ ਵਾਲੇ ਪਲੈਨ ਬਣਾਉਂਦੇ ਹਨ ਅਤੇ ਜਿਸ ਕਰਕੇ ਉਹ ਤਿੰਨੋ ਦੋਸਤ ਮੁਸੀਬਤ ਵਿੱਚ ਫਸ ਜਾਂਦੇ ਹਨ | ਪੀਟੀਸੀ ਬਾਕਸ ਆਫ਼ਿਸ ਦੀ ਇਹ ਫ਼ਿਲਮ ” ਓਜਸ਼ਵੀ ਸ਼ਰਮਾਂ ” ਦੁਆਰਾ ਡਾਇਰੈਕਟ ਕੀਤੀ ਗਈ ਹੈ | ਇਹ ਫ਼ਿਲਮ ਕਾਮੇਡੀ, ਪਿਆਰ ਅਤੇ ਡਰਾਮੇ ਨਾਲ ਭਰੀ ਹੋਈ ਹੈ | ਤਿਆਰ ਹੋ ਜਾਓ ਬੇਹੱਦ ਮਨੋਰੰਜਨ ਨਾਲ ਭਰਪੂਰ ਫ਼ਿਲਮ ” ਲੱਕੀ ਕਬੂਤਰ ” ਵੇਖਣ ਲਈ 7 ਸਤੰਬਰ ਸ਼ੁਕਰਵਾਰ ਪੀਟੀਸੀ ਪੰਜਾਬੀ ਕੈਨੇਡਾ ਤੇ |