ਲਿਆਕਤ ਅਲੀ ਲੈਕੇ ਆ ਰਹੇਂ ਹਨ ਆਪਣਾ ਪੰਜਾਬੀ ਗੀਤ ” ਬਾਪੂ “
ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੀਟੀਸੀ ਨੇਂ ਹੁਣ ਤੱਕ ਅਜਿਹੇ ਕਈ ਸ਼ੋਅ ਕੀਤੇ ਹਨ ਜਿਨ੍ਹਾਂ ਦੇ ਰਹੀ ਇਕ ਛੁਪੇ ਹੁਨਰ ਨੂੰ ਬਹੁਤ ਵਧੀਆ ਪਹਿਚਾਣ ਮਿਲੀ ਹੈ ਅਤੇ ਇਹਨਾਂ ਸ਼ੋਆਂ ਲੜੀ ਖਤਮ ਨਹੀਂ ਹੋਈ ਅਤੇ ਅਜੇ ਵੀ ਟੈਲੇਂਟ ਨੂੰ ਲੱਭ ਕੇ ਉਸਨੂੰ ਸ਼ੋਹਰਤ ਦੀਆਂ ਬੁਲੰਦੀਆਂ ‘ਤੇ ਪਹੁੰਚਾਇਆ ਜਾ ਰਿਹਾ ਹੈ । ਇਸੇ ਤਰਾਂ ਪੀਟੀਸੀ ਪੰਜਾਬੀ ਅਤੇ ਪੀਟੀਸੀ ਰਿਕਾਰਡਸ ਲੈ ਕੇ ਆ ਰਹੇ ਨੇ ਗਾਇਕ punjabi singer ” ਲਿਆਕਤ ਅਲੀ ” ਦੁਆਰਾ ਗਿਆ ਗੀਤ ਜਿਸਦਾ ਨਾਮ ਹੈ ” ਬਾਪੂ ” ਅਤੇ ਨਾਲ ਤੁਹਾਨੂੰ ਦੱਸ ਦਈਏ ਕਿ ਇਸ ਗੀਤ ਦੇ ਜ਼ਰੀਏ ਪੀਟੀਸੀ ਵੱਲੋਂ ” ਲਿਆਕਤ ਅਲੀ ” ਨੂੰ ਲਾਂਚ ਕੀਤਾ ਗਿਆ ਹੈ | ਇਸ ਗੀਤ ਦਾ ਪੋਸਟਰ ਸਾਮਣੇ ਆ ਚੁੱਕਾ ਹੈ ਹੈ ਉਸ ਨੂੰ ਵੇਖ ਕੇ ਇਹ ਲੱਗਦਾ ਹੈ ਕਿ ਇਸ ਗੀਤ ‘ਚ ਇੱਕ ਪਿਤਾ ਦੀ ਆਪਣੇ ਬੱਚਿਆਂ ਲਈ ਕੀਤੀ ਗਈ ਮਿਹਤਨ ਅਤੇ ਸੰਘਰਸ਼ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ |

ਤੁਹਾਨੂੰ ਦੱਸ ਦਈਏ ਕਿ ਇਸ ਗੀਤ ਦੇ ਬੋਲ ” ਦਵਿੰਦਰ ਬੋਪਾਰਾਏ ” ਦੁਆਰਾ ਲਿਖੇ ਗਏ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਏ.ਏ.ਆਰ ਬੀ.ਈ.ਈ ” ਨੇਂ ਦਿੱਤਾ ਹੈ | ਇਸ ਐਕਸਕਲੂਸਿਵ ਗੀਤ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ ‘ਤੇ ਚਾਰ ਸਤੰਬਰ ਨੂੰ ਵੇਖਿਆ ਜਾ ਸਕਦਾ ਹੈ | ਪੀਟੀਸੀ ਪੰਜਾਬੀ ਵੱਲੋਂ ਕਰਵਾਏ ‘ਛੋਟਾ ਚੈਂਪ’ ਅਤੇ ‘ਵਾਇਸ ਆਫ ਪੰਜਾਬ’ ਚੋਂ ਹੁਣ ਤੱਕ ਅਜਿਹੀਆਂ ਪ੍ਰਤਿਭਾਵਾਂ ਨਿਕਲੀਆਂ ਜੋ ਅੱਜ ਕਾਮਯਾਬ ਗਾਇਕ Singer ਬਣ ਚੁੱਕੇ ਨੇ ਅਤੇ ਸ਼ੋਹਰਤ ਦੀਆਂ ਬੁਲੰਦੀਆਂ ਨੂੰ ਛੂਹ ਰਹੇ ਨੇ