ਪੀਟੀਸੀ ਪੰਜਾਬੀ ਲੈ ਕੇ ਆ ਰਹੇ ਹਨ ਫ਼ਿਲਮ ” ਕਿਰਦਾਰ ਏ ਸਰਦਾਰ ” ਦਾ ਵਰਲਡ ਟੀਵੀ ਪ੍ਰੀਮੀਅਰ




ਪੀਟੀਸੀ ਪੰਜਾਬੀ punjabi industry ਲੈ ਕੇ ਆ ਰਿਹਾ ਤੁਹਾਡੇ ਲਈ ਕੁੱਝ ਖਾਸ, ਜੀ ਹਾਂ ਫ਼ਿਲਮ ” ਕਿਰਦਾਰ ਏ ਸਰਦਾਰ ” punjabi movie ਦਾ ਵਰਲਡ ਟੀਵੀ ਪ੍ਰੀਮੀਅਰ ਐਤਵਾਰ 26 ਅਗਸਤ ਦੁਪਹਿਰ 01:00 ਅਤੇ ਸ਼ਾਮ 07:00 ਵਜੇ  ਸਿਰਫ ਪੀਟੀਸੀ ਪੰਜਾਬੀ ਕੈਨੇਡਾ ਚੈਨਲ ਤੇ |

ਤੁਹਾਨੂੰ ਦੱਸ ਦਈਏ ਕਿ ਇਸ ਫ਼ਿਲਮ ਦੀ ਸਟੋਰੀ ਬਹੁਤ ਹੀ ਵਧੀਆ ਹੈ ਜੋ ਕਿ ਇੱਕ ਸੱਚੇ ਗੁਰੂ ਦੇ ਸਿੱਖ ਅਤੇ ਖਿਡਾਰੀ ਤੇ ਅਧਾਰਿਤ ਹੈ ਅਤੇ ਇਸ ਫ਼ਿਲਮ ਵਿੱਚ ਸਰਦਾਰ ਦੇ ਕਿਰਦਾਰ ਬਾਰੇ ਦੱਸਿਆ ਗਿਆ ਹੈ ਕਿਵੇਂ ਇੱਕ ਸਰਦਾਰ ਖੁੱਦ ਭੁੱਖਾ ਰਹਿ ਕੇ ਦੂਜਿਆਂ ਦਾ ਪੇਟ ਭਰਦਾ ਹੈ ਅਤੇ ਆਪਣੀ ਜਾਨ ਤੇ ਖੇਡਕੇ ਦੂਜਿਆਂ ਦੀ ਰੱਖਿਆ ਕਰਦਾ ਹੈ ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ | ਇਹ ਫ਼ਿਲਮ ਸਤੰਬਰ 2017 ਵਿੱਚ ਰਿਲੀਜ ਹੋਈ ਸੀ | ਇਸ ਫ਼ਿਲਮ ਵਿੱਚ ” ਨਵ ਬਾਜਵਾ, ਨੇਹਾ ਪਵਾਰ, ਕੇ ਐਸ ਮੱਖਣ, ਰਾਜਾ ਮੁਰਾਦ, ਡੌਲੀ ਬਿੰਦ੍ਰਾ, ਹਰਪ੍ਰੀਤ ਸਿੰਘ ਖਹਿਰਾ, ਗੁਰਪ੍ਰੀਤ ਕੌਰ ਚੱਡਾ, ਰਾਣਾ ਜੰਗ ਬਹਾਦਰ, ਦੀਦਾਰ ਗਿੱਲ, ਬਰਿੰਦਰ ਦਾਪਾਈ ਆਦਿ ਨੇਂ ਆਪਣੀ ਮੁੱਖ ਭੂਮਿਕਾ ਨਿਭਾਈ ਹੈ |

ਜੇਕਰ ਆਪਾਂ ਅੱਜ ਦੇਸ਼ ਦੀ ਆਜ਼ਾਦੀ ਦੀ ਗੱਲ ਕਰੀਏ ਤਾਂ ਇਸ ਨੂੰ ਅਜਾਦ ਕਰਵਾਉਣ ਵਾਲੇ ਸੂਰਮੇ ਸ਼ਹੀਦਾਂ ਦੀ ਲਿਸਟ ਵਿੱਚ ਸਰਦਾਰਾਂ ਦਾ ਨਾਮ ਵੀ ਕਾਫੀ ਉੱਚਾ ਬੋਲਦਾ ਹੈ ਜਿਵੇਂ ਕਿ ਸ਼ਹੀਦ ਸਰਦਾਰ ਭਗਤ ਸਿੰਘ ਅਤੇ ਸ਼ਹੀਦ ਸਰਦਾਰ ਉੱਧਮ ਸਿੰਘ ਵਰਗੇ ਹੀਰੇ ਜਿਹੜੇ ਦੇਸ਼ ਦੀ ਆਜ਼ਾਦੀ ਲਈ ਹੱਸਦੇ ਹੋਏ ਫਾਂਸੀ ਦੇ ਫੰਦੇ ਤੇ ਚੜ੍ਹ ਗਏ ਗੱਲ ਐਥੇ ਹੀ ਨਹੀਂ ਖਤਮ ਹੁੰਦੀ ਇਸ ਤੋਂ ਇਲਾਵਾ ਵੀ ਕਾਫੀ ਸਾਰੇ ਬਹਾਦੁਰੀ ਦੇ ਕਿੱਸੇ ਸੁਨਣ ਨੂੰ ਮਿਲਦੇ ਹਨ ਜਿਹਨਾਂ ਦੇ ਵਿੱਚ ਸਰਦਾਰਾਂ ਦੇ ਨਾਮ ਹਮੇਸ਼ਾ ਪਹਿਲਾ ਆਉਂਦੇ ਹਨ ਭਾਵੇਂ ਉਹ ਜੰਗ ਦਾ ਮੈਦਾਨ ਹੋਵੇ ਜਾਂ ਫਿਰ ਖੇਡ ਦਾ ਮੈਦਾਨ | ਜੇਕਰ ਇਤਿਹਾਸ ਵੇਖਿਆ ਜਾਵੇ ਤਾਂ ਇਸ ਸਰਦਾਰੀ ਅਤੇ ਸਿੱਖੀ ਨੂੰ ਕਾਇਮ ਰੱਖਣ ਲਈ ਸਾਡੇ ਗੁਰੂਆਂ ਨੇ ਕਾਫੀ ਮੁਸ਼ਕਿਲ ਦਾ ਸਾਮਣਾ ਕੀਤਾ ਆਪਣੇ ਪਰਿਵਾਰ ਤੱਕ ਵਾਰ ਦਿੱਤੇ ਅਤੇ ਆਪਣੇ ਬੰਦ ਬੰਦ ਤਕ ਕਟਵਾ ਦਿੱਤੇ ਪਰ ਆਪਣਾ ਸਿੱਖੀ ਸਿਦਕ ਨਹੀਂ ਸ਼ੱਡਿਆ |