2020 ‘ਚ ਕਿਵੇਂ ਹੋਣਗੇ ਪੀਟੀਸੀ ਪੰਜਾਬੀ ਫਿਲਮ ਅਵਾਰਡਜ਼? ਸੁਣੋ, ਦਿਵਿਆ ਦੱਤਾ ਤੇ ਗੁਰਪ੍ਰੀਤ ਘੁੱਗੀ ਦੀ ਜ਼ਬਾਨੀ!

Written by Ragini Joshi

Published on : June 26, 2020 11:44
PTC Punjabi Film Awards 2020

ਸਾਲ 2020 ਦੀ ਸ਼ੁਰੂਆਤ ਕੁਝ ਖਾਸ ਨਹੀਂ ਰਹੀ ਅਤੇ ਕੋਰੋਨਾ ਵਾਇਰਸ ਨਾਮੀ ਮਹਾਂਮਾਰੀ ਕਾਰਨ ਸਾਰਿਆਂ ਨੂੰ ਘਰਾਂ ਦੀ ਚਾਰਦੀਵਾਰੀ ਅੰਦਰ ਬੰਦ ਹੋ ਕੇ ਰਹਿਣਾ ਪੈ ਰਿਹਾ ਹੈ। ਸਰਕਾਰ ਵੱਲੋਂ ਇਕੱਠ ਕਰਨ ਦੀ ਪਾਬੰਦੀ ਨਹੀਂ ਹੈ ਅਤੇ ਅਜਿਹੇ ‘ਚ ਘਰ ਬੈਠ ਕੇ ਇਨਸਾਨ ਕਰੇ ਵੀ ਤਾਂ ਕੀ ਕਰੇ?

ਪਰ ਤੁਹਾਨੂੰ ਫਿਕਰ ਕਰਨ ਦੀ ਲੋੜ੍ਹ ਨਹੀਂ ਹੈ ਕਿਉਂਕਿ ਤਕਨਾਲੋਜੀ ਦੇ ਜ਼ਰੀਏ ਮਨੋਰੰਜਕ ਪੇਸ਼ਕਾਰੀਆਂ ਲਿਆਉਣ ‘ਚ ਹਮੇਸ਼ਾ ਮੋਹਰੀ ਰਹਿਣ ਵਾਲਾ ਦੁਨੀਆ ਦਾ ਸਭ ਤੋਂ ਵੱਡਾ ਪੰਜਾਬੀ ਚੈਨਲ, ਪੀਟੀਸੀ ਪੰਜਾਬੀ ਇਸ ਵਾਰ ਵੀ ਆਪਣੇ ਦਰਸ਼ਕਾਂ ਲਈ ਖਾਸ ਤੋਹਫਾ ਲੈ ਕੇ ਆ ਰਿਹਾ ਹੈ।

ਦਰਅਸਲ, ਇਹਨਾਂ ਬੰਦਸ਼ਾਂ ਦੇ ਬਾਵਜੂਦ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੀਟੀਸੀ ਪੰਜਾਬੀ ਅਵਾਰਡਜ਼ ਹੋਣ ਜਾ ਰਹੇ ਹਨ ਤੇ ਉਹ ਵੀ ਆਨਲਾਈਨ। ਜੀ ਹਾਂ, ਸੁਣਨ ਨੂੰ ਚਾਹੇ ਇਹ ਅਟਪਟਾ ਲੱਗ ਸਕਦਾ ਹੈ ਪਰ ਇਸ ਅਵਾਰਡ ਸਮਾਰੋਹ ‘ਚ ਕੋਈ ਵੀ ਇਕੱਠ ਨਹੀਂ ਹੋਵੇਗਾ ਪਰ ਤਕਨਾਲੋਜੀ ਦੇ “ਇਕੱਠ” ਨਾਲ ਤੁਹਾਨੂੰ ਇਹ ਪਹਿਚਾਣਨਾ ਮੁਸ਼ਕਿਲ ਹੋਵੇਗਾ ਕਿ ਇਹ ਸਭ ਵਾਕਈ ਹੀ ਇੱਕ ਸਟੇਜ ‘ਤੇ ਨਾਲ ਹਨ ਜਾਂ ਆਪੋ-ਆਪਣੇ ਸੂਬੇ, ਸ਼ਹਿਰ ਜਾਂ ਦੇਸ਼ ਤੋਂ ਗੱਲ ਕਰ ਰਹੇ ਹਨ। ਇਹ ਕਿਵੇਂ ਹੋਵੇਗਾ, ਕਿਸ ਤਰ੍ਹਾਂ ਦਾ ਅਨੁਭਵ ਹੋਵੇਗਾ, ਇਸ ਬਾਰੇ ਜਾਣਨ ਲਈ ਤਾਂ ਪਹਿਲਾਂ ਤੁਹਾਨੂੰ ਆਪਣੇ ਟੀਵੀ ਦੇ ਸਾਹਮਣੇ ਅਤੇ ਫੇਸਬੁੱਕ ‘ਤੇ ਲਾਈਵ ਵਾਲਾ “ਇਕੱਠ” ਕਰਨਾ ਪਵੇਗਾ।
ਕਿਸ ਦਿਨ?? ਜੀ ਬਿਲਕੁਲ ਦੱਸ ਰਹੇ ਹਾਂ , ਜੁਲਾਈ 3, 2020 ਨੂੰ ਠੀਕ 8:30 ਵਜੇ (ਇੰਡੀਆ) ਹੋਣ ਜਾ ਰਹੇ ਦੁਨੀਆ ਦੇ ਪਹਿਲੇ ਆਨਲਾਈਨ ਪੀਟੀਸੀ ਪੰਜਾਬੀ ਫਿਲਮ ਅਵਾਰਡਜ਼!

ਵੈਸੇ, ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਪ੍ਰੋਮੋ ‘ਚ ਵੀ ਗੁਰਪ੍ਰੀਤ ਘੁੱਗੀ ਅਤੇ ਦਿਵਿਆ ਦੱਤਾ ਆਪਣੇ ਆਪਣੇ ਸ਼ਹਿਰ ਤੋਂ ਗੱਲ ਕਰ ਰਹੇ ਹਨ, ਨਾ ਕਿ ਇੱਕ ਈ ਸਟੇਜ਼ ਤੋਂ, ਹੈ ਨਾ ਮਜ਼ੇਦਾਰ ਤਜ਼ੁਰਬਾ?