ਸਿਰਜਨਹਾਰੀ ਸਨਮਾਨ ਨਾਰੀ ਦਾ ਕਰਨ ਲਈ ਸੱਜੇਗੀ ਸ਼ਾਮ ,ਅਵਾਰਡ ਸਮਾਰੋਹ ਦਾ ਮੋਹਾਲੀ ‘ਚ 16 ਦਸੰਬਰ ਨੂੰ ਪ੍ਰਬੰਧ
ਆਪਣੇ ਲਈ ਤਾਂ ਹਰ ਕੋਈ ਜਿਉਂਦਾ ਹੈ ਪਰ ਜੋ ਦੂਜਿਆਂ ਦੇ ਲਈ ਜਿਉਂਦਾ ਹੈ ਅਜਿਹੇ ਬਹੁਤ ਹੀ ਘੱਟ ਲੋਕ ਨੇ । ਅਜਿਹੀਆਂ ਹੀ ਸਮਾਜ ਦੀਆਂ ਕੁਝ ਸਿਰਜਨਹਾਰੀਆਂ । ਜਿਨ੍ਹਾਂ ਨੇ ਸਮਾਜ ‘ਚ ਰਹਿੰਦਿਆਂ ਹੋਇਆਂ ਸਮਾਜ ਭਲਾਈ ਲਈ ਕਈ ਕਾਰਜ ਕੀਤੇ । ਮੁਸ਼ਕਿਲ ਹਾਲਾਤਾਂ ਅਤੇ ਸਮਾਜ ਦੀ ਪਰਵਾਹ ਕੀਤੇ ਬਗੈਰ ਇਹ ਸਿਰਜਨਹਾਰੀਆਂ ਆਪਣੀ ਮੰਜ਼ਿਲ ਵੱਲ ਅੱਗੇ ਵੱਧਦੀਆਂ ਗਈਆਂ ਅਤੇ ਆਖਿਰਕਾਰ ਇਨ੍ਹਾਂ ਨੇ ਉਹ ਮੁਕਾਮ ਹਾਸਲ ਵੀ ਕੀਤੇ ਜਿਨ੍ਹਾਂ ਦੇ ਖੁਆਬ ਇਨ੍ਹਾਂ ਨੇ ਵੇਖੇ ਸਨ । ਨੰਨ੍ਹੀ ਛਾਂ ਦੇ ਦਸ ਸਾਲ ਪੂਰੇ ਹੋਣ ‘ਤੇ ਇਨ੍ਹਾਂ ਸਿਰਜਨਹਾਰੀਆਂ ਦਾ ਸਨਮਾਨ ਕਰਨ ਲਈ ਇੱਕ ਸਨਮਾਨ ਸਮਾਰੋਹ ਕੀਤਾ ਜਾ ਰਿਹਾ ਹੈ ਅਤੇ ਇਸ ਮੌਕੇ ਸੱਜੇਗੀ ਇੱਕ ਸੈਲੀਬਰੇਸ਼ਨ ਦੀ ਸ਼ਾਮ ।

ਹੋਰ ਵੇਖੋ : ਸਿਰਜਨਹਾਰੀ ‘ਚ ਇਸ ਵਾਰ ਵੇਖੋ ਹਰਸਿਮਰਤ ਕੌਰ ਬਾਦਲ ਅਤੇ ਗੁਰਜੋਤ ਕੌਰ ਨੂੰ

Sirjanhaari- An Awards Night | 16th December | PTC Punjabi

PTC Punjabi honours women who had fought against odds to bring a positive change in society“Sirjanhaari- An Awards Night” on 16th December at JLPL Ground, Sector 66-A, Airport Road, MohaliCatch LIVE performances by Miss Pooja, Harshdeep Kaur, #Hashmat & #Sulatana and many more performers#PTCNetwork #PTCPunjabi #Sirjanhaari #NanhiChhaan Sirjanhaari

Posted by PTC Punjabi on Sunday, December 9, 2018

ਸਿਰਜਨਹਾਰੀ ਸਨਮਾਨ ਨਾਰੀ ਦਾ ਐਵਾਰਡ ਨਾਈਟ ਅਤੇ ਇਸ ਸ਼ਾਮ ਨੂੰ ਹੋਰ ਵੀ ਊਰਜਾਵਾਨ ਅਤੇ ਰੰਗੀਨ ਬਨਾਉਣ ਲਈ ਆ ਰਹੇ ਨੇ ਭੰਗੜਾ ਕੁਈਨ ਮਿਸ ਪੂਜਾ ਅਤੇ ਸੂਫੀਆਨਾ ਅੰਦਾਜ਼ ਲਈ ਜਾਣੇ ਜਾਂਦੇ ਹਰਸ਼ਦੀਪ ਕੌਰ । ਇਸ ਦੇ ਨਾਲ ਹੀ ਇਸ ਸ਼ਾਮ ਨੂੰ ਹੋਰ ਵੀ ਖੁਬਸੂਰਤ ਬਣਾਏਗੀ ਸੂਫੀ ਸਟਾਰਸ ਹਸ਼ਮਤ ਅਤੇ ਸੁਲਤਾਨਾ ਦੀ ਜੋੜੀ । ਜੋ ਇਸ ਸ਼ਾਮ ਨੂੰ ਸੂਫੀਆਨਾ ਰੰਗ ਕੇ ਰੰਗ ਕੇ ਇਸ ਸ਼ੋਅ ‘ਚ ਮੌਜੂਦ ਲੋਕਾਂ ਨੂੰ ਉਸ ਰੁਹਾਨੀਅਤ ਨਾਲ ਜੋੜਨ ਦੀ ਕੋਸ਼ਿਸ਼ ਕਰਨਗੇ ।

gurvinder kaur

ਇਸ ਦੇ ਨਾਲ ਹੀ ਮੁੰਬਈ ਰੌਕਰਸ ਵੱਲੋਂ ਸ਼ੈਡੋ ਡਾਂਸ ਪਰਫਾਰਮੈਂਸ ਵੀ ਪੇਸ਼ ਕੀਤੇ ਜਾਣਗੇ। ਇੱਥੇ ਹੀ ਬਸ ਨਹੀਂ ਗੁਰਵਿੰਦਰ ਕੌਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਗਤਕਾ ਪਰਫਾਰਮੈਂਸ ਵੀ ਵਿਖਾਈ ਜਾਏਗੀ ।ਇਸ ਦੇ ਨਾਲ ਪੰਜਾਬ ਦਾ ਲੋਕ ਨਾਚ ਸੰਮੀ ‘ਤੇ ਪੰਜਾਬੀ ਯੂਨੀਵਰਸਿਟੀ ‘ਵੁਮੈਨ ਫੋਕ ਗਰੁੱਪ’ ਵੱਲੋਂ ਪਰਫਾਰਮੈਂਸ ਦਿੱਤੀ ਜਾਏਗੀ ।ਸਤਿੰਦਰ ਸੱਤੀ ਇਸ ਸ਼ੋਅ ਨੂੰ ਹੋਸਟ ਕਰਨਗੇ ।

satinder satti

ਸੋ ਪੀਟੀਸੀ ਪੰਜਾਬ ਦਾ ਇਹ ਸਨਮਾਨ ਸਮਾਰੋਹ ਵੇਖਣਾ ਨਾ ਭੁੱਲਣਾ ਸਿਰਫ ਪੀਟੀਸੀ ਪੰਜਾਬੀ ‘ਤੇ ਸੋਲਾਂ ਦਸੰਬਰ ਨੂੰ ਦਿਨ ਐਤਵਾਰ ,ਸ਼ਾਮ ਪੰਜ ਵਜੇ ਜੇ.ਐੱਲ.ਪੀ.ਐੱਲ ਗਰਾਊਂਡ ,ਸੈਕਟਰ -66 ਏ ,ਏਅਰਪੋਰਟ ਰੋਡ ,ਮੋਹਾਲੀ ।