
ਦੁਨੀਆ ਦਾ ਨੰਬਰ 1 ਪੰਜਾਬੀ ਚੈਨਲ ਪੀਟੀਸੀ ਪੰਜਾਬੀ ਜਲਦੀ ਹੀ ਲੈਕੇ ਆ ਰਿਹਾ ਹੈ ਆਪਣਾ ਇਕ ਹੋਰ ਨਵਾਂ ਟੀਵੀ ਸ਼ੋ ਜਿਸਦਾ ਨਾਮ ਹੈ ” ਸਿਰਜਣਹਾਰੀ – ਸੰਮਾਨ ਨਾਰੀ ਦਾ ” ਇਸ ਸ਼ੋਅ ਵਿੱਚ ਓਹਨਾ ਨਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਜਿਹਨਾਂ ਨੇਂ ਕਿ ਇਸ ਸਮਾਜ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਿਲਾਂ ਅਤੇ ਔਂਕੜਾ ਦਾ ਸਾਮਣਾ ਕਰਦੇ ਹੋਏ ਆਪਣੀ ਇਕ ਵੱਖਰੀ ਪਹਿਚਾਣ ਬਣਾਈ ਹੈ ਅਤੇ ਆਪਣੇ ਸਮਾਜ ਦਾ ਨਾਮ ਰੋਸ਼ਨ ਕੀਤਾ ਹੈ | ਪੰਜਾਬ, ਮੁੰਬਈ, ਬੈਂਗਲੂਰ, ਜੈਪੁਰ ਅਤੇ ਉਤਰਾਖੰਡ ਸਮੇਤ ਪੂਰੇ ਭਾਰਤ ਦੇ ਕੁੱਲ 35 ਭਾਗੀਦਾਰ ਇਸ ਸ਼ੋਅ ਵਿੱਚ ਭਾਗ ਲੈਣਗੇ | ” ਨੰਨੀ ਛਾਂ ਪੰਜਾਬੀ ਪਬਲਿਕ ਚੈਰੀਟੇਬਲ ਟਰੱਸਟ ” ਨੇ ਆਪਣੇ 10 ਸਾਲ ਪੂਰੇ ਹੋਣ ਤੇ ਇਸ ਸ਼ੋ ਦੀ ਲੜੀ ਨੂੰ ਸ਼ੁਰੂ ਕੀਤਾ ਹੈ ਜੋ ਕਿ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਸ਼ਾਮ 04:30 ਪੀਟੀਸੀ ਪੰਜਾਬੀ ਕੈਨੇਡਾ ਤੇ ਵਿਖਾਈ ਜਾਵੇਗੀ | ਤੁਹਾਨੂੰ ਦੱਸ ਦਈਏ ਕਿ ਇਹ ਸ਼ੋਅ ਨੂੰ ਮਸ਼ਹੂਰ ਅਦਾਕਰਾ ” ਦਿਵਿਆ ਦੱਤਾ ” punjabi actress ਦੁਆਰਾ ਮੇਜ਼ਬਾਨ ਕੀਤਾ ਜਾ ਰਿਹਾ ਹੈ |
PTC Punjabi presents Sirjanhaari – Samman Naari Da with Nanhi Chhan Punjab to showcase & honour the women who have excelled against odds and made the world a better placeDon’t miss to watch it Every Saturday & Sunday @ 8.15PM | starting from 9th September#PTCPunjabi #Sirjanhaari #NanhiChhan #DivyaDutt
Posted by PTC Punjabi on Tuesday, September 4, 2018
ਅਦਾਕਾਰਾ ” ਦਿਵਿਆ ਦੱਤਾ ” ਨੇਂ ਪੰਜਾਬ ਦੀ ” ਸਿਰਜਨਹਾਰਾਂ ” ਨੂੰ ਮਿਲਣ ਲਈ ਪੰਜਾਬੀ ਦੀਆਂ ਸੜਕਾਂ ਤੇ ਸਫਰ ਕੀਤਾ ਹੈ ਆਪਣੀ ਇਸ ਯਾਤਰਾ ਦੌਰਾਨ ਉਹ ਫਤਿਹਗੜ੍ਹ ਸਾਹਿਬ ਦੇ ਨੇੜੇ ਦੋ ਐੱਨ.ਸੀ.ਸੀ. ਕੈਡਿਟ ਵਿੱਚ ਓਹਨਾ ਨੂੰ ਮਿਲਣ ਲਈ ਰੁਕ ਗਏ | ਇਹ ਸ਼ੋਅ 9 ਸਤੰਬਰ ਨੰ ਸ਼ੁਰੂ ਹੋਵੇਗਾ ਅਤੇ 8 ਦਸੰਬਰ ਨੂੰ ਇਕ ਲਾਈਵ ਟੈਲੀਕਾਸਟ ਨਾਲ ਸਮਾਪਤ ਹੋ ਸਕਦਾ ਹੈ |
Nanhi Chhaan: ਨੰਨ੍ਹੀ ਛਾਂ ਪੰਜਾਬ ਪਬਲਿਕ ਚੈਰੀਟੇਬਲ ਟਰੱਸਟ ਆਪਣੇ 10 ਸਾਲ ਪੂਰੇ ਹੋਣ 'ਤੇ ਕਰੇਗਾ ਨਾਰੀਆਂ ਨੂੰ ਸਨਮਾਨਿਤਸਿਰਜਨਹਾਰੀ ਸਨਮਾਨ ਨਾਰੀ ਦਾ 2018 ਜੇ ਤੁਸੀਂ ਜਾਂ ਤੁਹਾਡੇ ਆਲੇ ਦੁਆਲੇ ਕਿਸੇ ਵੀ ਨਾਰੀ ਨੇ ਸਮਾਜਿਕ ਬੁਰਾਈ ਦੇ ਖਿਲਾਫ ਲੜੀ ਹੈ ਕੋਈ ਲੜਾਈ,ਜਾਂ ਸਮਾਜਿਕ ਭਲਾਈ ਲਈ ਚੁੱਕਿਆ ਹੈ ਕੋਈ ਠੋਸ ਕਦਮ ਅਤੇ ਲੋਕਾਂ ਨੂੰ ਵਿਖਾਈ ਹੈ ਨਵੀਂ ਰਾਹਤੇ ਸਾਨੂੰ ਭੇਜੋ ਉਸਦੀ ਡਿਟੇਲਸ ਇਸ ਮੇਲ ਆਈ ਡੀ nanhichhaanpunjab@yahoo.comਜਾਂ ਵਾਟਸਐਪ ਨੰਬਰ 'ਤੇ, 098998 86808
Posted by PTC Punjabi on Friday, June 15, 2018