‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018’ ‘ਚ ਲੱਗਣਗੀਆਂ ਰੌਣਕਾਂ
ਪੀਟੀਸੀ ਨੈਟਵਰਕ ਵੱਲੋਂ 8 ਦਸੰਬਰ 2018 ਨੂੰ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018’ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਪੰਜਾਬੀ ਦੇ ਟੋਪ ਗਾਇਕਾਂ ਨੂੰ ਇਸ ਅਵਾਰਡ ਨਾਲ ਨਿਵਾਜਿਆ ਜਾਵੇਗਾ । ਇਸ ਪ੍ਰੋਗਰਾਮ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਪੀਟੀਸੀ ਨੈੱਟਵਰਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਪ੍ਰੈਜ਼ੀਡੈਂਟ ਰਾਬਿੰਦਰ ਨਰਾਇਣ ਨੇ ਕਿਹਾ ਕਿ ਪੰਜਾਬੀ ਮਿਊਜ਼ਿਕ ਅਵਾਰਡ ਦੀ ਸ਼ੁਰੂਆਤ ਅਜਿਹੇ ਮੰਚ ਤੋਂ ਕੀਤੀ ਗਈ ਸੀ ਜੋ ਪੰਜਾਬੀ ਸੰਗੀਤ ਦੇ ਮਹਾਰਥੀਆਂ ਨੂੰ ਸਨਮਾਨ ਪ੍ਰਦਾਨ ਕਰੇਗੀ।

ਹੋਰ ਵੇਖੋ : ਪੀਟੀਸੀ ਬਾਕਸ ਆਫਿਸ ‘ਚ ਇਸ ਸ਼ੁੱਕਰਵਾਰ ਸ਼ਾਮ ਨੂੰ ਸੱਤ ਵਜੇ ਵੇਖੋ ‘ਚਿੱਠੀ’ ਫਿਲਮ

Press Conference | PTC Punjabi Music Awards 2018

Posted by PTC Punjabi on Thursday, December 6, 2018

ਨਵੇਂ ਉੱਭਰਦੇ ਹੋਏ ਹੁਨਰ ਨੂੰ ਆਪਣੇ ਹੁਨਰ ਨੂੰ ਪ੍ਰਦਰਸ਼ਿਤ ਕਰਨ ਦਾ ਮੌਕਾ ਦਿੱਤਾ ਜਾਵੇਗਾ ਅਤੇ ਇਨ੍ਹਾਂ ਕੋਸ਼ਿਸ਼ਾਂ ਦੇ ਨਾਲ ਹੀ  ਇਸ ਸ਼ਾਨਦਾਰ ਵਿਰਾਸਤ ਨੂੰ ਸਹੇਜ ਕੇ ਰੱਖਣ ਅਤੇ ਅੱਗੇ ਵਧਾਉਣ ਦੇ ਉਪਰਾਲੇ ਪੀਟੀਸੀ ਵੱਲੋਂ ਕੀਤੇ ਜਾਣਗੇ ।ਇਸ ਅਵਾਰਡ ਸਮਾਰੋਹ ਦੌਰਾਨ ਹੰਸਰਾਜ ਹੰਸ ਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਜਾਏਗਾ । ਪੀਟੀਸੀ ਨੈਟਵਰਕ ਦੇ 8 ਦੰਸਬਰ ਨੂੰ ਹੋਣ ਵਾਲੇ ਇਸ ਵੱਡੇ ਸ਼ੋਅ ਵਿੱਚ ਕਮੇਡੀਅਨ ਸੁਦੇਸ਼ ਲਹਿਰੀ ਲੋਕਾਂ ਦਾ ਮਨੋਰੰਜਨ ਕਰਨਗੇ ਜਦੋਂ ਕਿ ਵੀ.ਜੇ. ਰੌਕੀ ਅਤੇ ਐਕਟਰ ਅਰਜਨ ਬਾਜਵਾ ਇਸ ਪ੍ਰੋਗਰਾਮ ਨੂੰ ਹੋਸਟ ਕਰਨਗੇ ।  

ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਦੇ ਸਭ ਤੋਂ ਵੱਡੇ ਇਸ ਸ਼ੋਅ ਵਿੱਚ ਪੰਜਾਬ ਦੇ ਕਈ ਮਸ਼ਹੂਰ ਗਾਇਕ ਜੈਜੀ-ਬੀ, ਗੁਰਪ੍ਰੀਤ ਮਾਨ, ਗਾਇਕ ਅਤੇ ਰੈਪਰ ਬੋਹਮੀਆ , ਜੈਸਮੀਨ ਸੈਂਡਲਾਸ, ਕਾਦਰ ਥਿੰਦ, ਨਿਸ਼ਾ ਬਾਨੋ, ਰਾਜਵੀਰ ਜਵੰਦਾ, ਸਾਰਾਗੁਰਪਾਲ ਤੋਂ ਇਲਾਵਾ ਹੋਰ ਕਈ ਗਾਇਕ ਲਾਈਵ ਪ੍ਰਫੋਰਮੈਂਸ ਦੇਣਗੇ ।

ਪੀਟੀਸੀ ਨੈੱਟਵਰਕ ਵੱਲੋਂ ਮਿਊਜ਼ਿਕ ਅਵਾਰਡ ਦੇਣ ਦਾ ਸਿਲਸਿਲਾ 2011 ਤੋਂ ਚੱਲਿਆ ਆ ਰਿਹਾ ਹੈ ।ਇਹ ਅਵਾਰਡ ਹਰ ਸਾਲ ਪੰਜਾਬ ਦੇ ਟੋਪ ਗਾਇਕਾਂ ਨੂੰ ਦਿੱਤੇ ਜਾਂਦੇ ਹਨ । ਸੋ ਦੇਖਣਾ ਨਾ ਭੁੱਲਣਾ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018 ‘  ਜੇ.ਐੱਲ.ਪੀ.ਐੱਲ ਗਰਾਉਂਡ ਮੋਹਾਲੀ ਵਿੱਚ 8 ਦਸੰਬਰ ਨੂੰ । ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਪੀਟੀਸੀ ਪੰਜਾਬੀ ਅਤੇ ਪੀਟੀਸੀ ਪੰਜਾਬੀ ਗੋਲਡ ਦੇ ਯੂਟਿਊਬ ਚੈਨਲ ‘ਤੇ ਕੀਤਾ ਜਾਵੇਗਾ ।