
ਪੀਟੀਸੀ ਪੰਜਾਬੀ ਅਤੇ ਪੀਟੀਸੀ ਰਿਕਾਰਡਸ ਪੇਸ਼ ਕਰਦੇ ਨੇ ਦੀਪ ਆਰੀਚਾ ਦਾ ਗੀਤ ‘ਉਹ ਕਾਹਦੇ ਯਾਰ’ ਇਸ ਗੀਤ ਦੇ ਬੋਲ ਵੀ ਉਨ੍ਹਾਂ ਨੇ ਖੁਦ ਹੀ ਲਿਖੇ । ਜਦਕਿ ਇਸ ਗੀਤ ਦਾ ਵੀਡਿਓ ਬਣਾਇਆ ਗਿਆ ਹੈ ਵੀ ਕੇ ਫਿਲਮਸ ਵੱਲੋਂ । ਇਸ ਗੀਤ ‘ਚ ਉਨ੍ਹਾਂ ਨੇ ਸੱਚੇ ਦੋਸਤ ਦੀ ਅਹਿਮੀਅਤ ਨੂੰ ਦੱਸਣ ਕੋਸ਼ਿਸ਼ ਕੀਤੀ ਹੈ । ਇਸ ਦੇ ਨਾਲ ਹੀ ਉਨ੍ਹਾਂ ਨੇ ਗੀਤ ‘ਚ ਸਰੋਤਿਆਂ ਨੂੰ ਧੋਖੇਬਾਜ਼ ਦੋਸਤਾਂ ਤੋਂ ਬਚਣ ਦੀ ਨਸੀਹਤ ਵੀ ਦਿੱਤੀ ਹੈ | ਸੱਚੇ ਦੋਸਤ ਉਹੀ ਹੁੰਦੇ ਨੇ ਜੋ ਹਰ ਸੁੱਖ ਦੁੱਖ ‘ਚ ਆਪਣੇ ਦੋਸਤਾਂ ਦਾ ਸਾਥ ਨਿਭਾਉਂਦੇ ਨੇ |
ਪਰ ਕਈ ਵਾਰ ਭੀੜ ਬਣਨ ‘ਤੇ ਮਤਲਬ ਪ੍ਰਸਤ ਦੋਸਤ ਸਾਥ ਛੱਡ ਦਿੰਦੇ ਨੇ ,ਪਰ ਸੱਚੇ ਦੋਸਤ ਉਹੀ ਹੁੰਦੇ ਨੇ ਜੋ ਸੁੱਖ ਦੇ ਨਾਲ-ਨਾਲ ਦੁੱਖ ‘ਚ ਵੀ ਆਪਣੇ ਦੋਸਤਾਂ ਦਾ ਸਾਥ ਨਿਭਾਉਂਦੇ ਨੇ ਅਤੇ ਔਖੇ ਵੇਲੇ ਨਾ ਸਿਰਫ ਆਪਣੇ ਦੋਸਤਾਂ ਦਾ ਹੌਂਸਲਾ ਵਧਾਉਂਦੇ ਨੇ ਅਤੇ ਸੱਚੇ ਦੋਸਤਾਂ ਦੀ ਪਹਿਚਾਣ ਔਖੇ ਸਮੇਂ ‘ਚ ਹੀ ਹੁੰਦੀ ਹੈ ।ਇਸ ਗੀਤ ‘ਚ ਇਹੀ ਕੁਝ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਪੀਟੀਸੀ ਪੰਜਾਬੀ ਵੱਲੋਂ ਸਮੇਂ-ਸਮੇਂ ‘ਤੇ ਨਵੇਂ ਗਾਇਕਾਂ ਨੂੰ ਮੌਕਾ ਦਿੱਤਾ ਜਾਂਦਾ ਹੈ । ਕਿਉਂਕਿ ਪੰਜਾਬ ‘ਚ ਅਜਿਹਾ ਟੈਲੇਂਟ ਛਿਪਿਆ ਰਹਿੰਦਾ ਹੈ ਪਰ ਸੰਸਾਧਨਾਂ ਦੀ ਕਮੀ ਦੇ ਕਾਰਨ ਇਨਾਂ ਕਲਾਕਾਰਾਂ ਦਾ ਟੈਲੇਂਟ ਸਾਹਮਣੇ ਨਹੀਂ ਆ ਪਾਉਂਦਾ । ਪਰ ਪੀਟੀਸੀ ਪੰਜਾਬੀ ਇਨ੍ਹਾਂ ਕਲਾਕਾਰਾਂ ਲਈ ਇੱਕ ਵਧੀਆ ਪਲੇਟਫਾਰਮ ਸਾਬਿਤ ਹੋ ਰਿਹਾ ਹੈ । ਜਿੱਥੋਂ ਨਿਕਲ ਕੇ ਇਹ ਕਲਾਕਾਰ ਦੌਲਤ ਅਤੇ ਸ਼ੌਹਰਤ ਹਾਸਿਲ ਕਰ ਰਹੇ ਨੇ |
Be the first to comment