
ਪੰਮੀ ਬਾਈ ਦਾ ਨਵਾਂ ਗੀਤ ‘ਕੋਈ ਨਾ’ ਰਿਲੀਜ਼ ਹੋ ਚੁੱਕਿਆ ਹੈ ।ਇਸ ਗੀਤ ‘ਚ ਕਲਯੁਗ ਦੇ ਸਮੇਂ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਅਜੋਕੇ ਸਮੇਂ ‘ਚ ਮਿਹਨਤ ਕਰਨ ਵਾਲਾ ਇਨਸਾਨ ਭੁੱਖਾ ਮਰਦਾ ਹੈ । ਪਰ ਜੋ ਮਿਹਨਤ ਮਸ਼ਕੱਤ ਕਰਦਾ ਹੈ ਉਸ ਦੇ ਹੱਥ ਪੱਲੇ ਕੁਝ ਵੀ ਨਹੀਂ ਪੈਂਦਾ ਅਤੇ ਉਹ ਅਕਸਰ ਪਰੇਸ਼ਾਨ ਰਹਿੰਦਾ ਹੈ ।ਇਸ ਦੇ ਨਾਲ ਹੀ ਉਨ੍ਹਾਂ ਨੇ ਨੌਜਵਾਨਾਂ ‘ਚ ਵੱਧ ਰਹੇ ਨਸ਼ੇ ਦੇ ਚਲਨ ਪ੍ਰਤੀ ਵੀ ਇਸ ਗੀਤ ‘ਚ ਚਿੰਤਾ ਪ੍ਰਗਟਾਈ ਹੈ ਕਿ ਕਿਸ ਤਰ੍ਹਾਂ ਨੌਜਵਾਨ ਪੀੜ੍ਹੀ ਨੂੰ ਨਸ਼ਾ ਘੁਣ ਵਾਂਗ ਖਾਈ ਜਾ ਰਿਹਾ ਹੈ । ਇਹ ਨਸ਼ਾ ਇਨਸਾਨ ‘ਚ ਕੁਝ ਵੀ ਨਹੀਂ ਛੱਡਦਾ ਅਤੇ ਇਸ ਕਾਰਨ ਅੱਜ ਦੇ ਨੌਜਵਾਨ ਮਿਹਨਤ ਕਰਨ ਦੀ ਉਮਰ ‘ਚ ਲੁੱਟਾਂ ਖੋਹਾਂ ਕਰ ਕੇ ਆਪਣੇ ਨਸ਼ਿਆਂ ਦੀ ਆਦਤ ਨੂੰ ਪੂਰਾ ਕਰ ਰਹੇ ਨੇ ।
ਹੋਰ ਵੇਖੋ :ਪੁੱਤ ਹਾਂ ਪੰਜਾਬ ਦਾ ਮੈਂ ਜੱਟ ਜ਼ਿਮੀਦਾਰ ,ਪੰਮੀ ਬਾਈ
ਇਸ ਦੇ ਨਾਲ ਮਹਿੰਗਾਈ ਦੀ ਵੀ ਗੱਲ ਕੀਤੀ ਗਈ ਹੈ ਕਿ ਮਹਿੰਗਾਈ ਅਮਰ ਵੇਲ ਵਾਂਗ ਵੱਧਦੀ ਜਾ ਰਹੀ ਹੈ । ਜਿਸ ਕਾਰਨ ਗਰੀਬ ਬੰਦੇ ਲਈ ਦੋ ਵਕਤ ਦੀ ਰੋਟੀ ਦਾ ਪ੍ਰਬੰਧ ਕਰਨਾ ਵੀ ਮੁਸ਼ਕਿਲ ਹੋ ਚੁੱਕਿਆ ਹੈ।
ਪੀਟੀਸੀ ਰਿਕਾਰਡਸ ਵੱਲੋਂ ਜਾਰੀ ਕੀਤੇ ਗਏ ਇਸ ਗੀਤ ਸਾਹਿਬ ਸਾਬੀ ਨੇ ਲਿਖੇ ਨੇ ਅਤੇ ਡਾਇਰੈਕਸ਼ਨ ਦਿੱਤੀ ਹੈ ਹੈਪੀ ਕੌਸ਼ਲ ਨੇ । ਪੰਮੀ ਬਾਈ ਨੇ ਆਪਣੇ ਇਸ ਗੀਤ ਦੇ ਜ਼ਰੀਏ ਬਹੁਤ ਹੀ ਵਧੀਆ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ।