ਕਿਸ ਤਰਾਂ ਇਕ ਔਰਤ ਨੇ ਕੀਤਾ ਆਪਣਾ ਟਰੱਕਾਂ ਦਾ ਸੁਪਨਾ ਪੂਰਾ ਜਾਨਣ ਲਈ ਵੇਖੋ ਪੀਟੀਸੀ ਪੰਜਾਬੀ ਦੀ ਖਾਸ ਪੇਸ਼ਕਸ਼ ” ਦੀ ਕੈਨੇਡਾ ਟਰੱਕਿੰਗ ਸ਼ੋਅ ”
ਜੇਕਰ ਵੇਖਿਆ ਜਾਵੇ ਅੱਜ ਔਰਤਾਂ ਵੀ ਕਿਸੇ ਨਾਲੋਂ ਘੱਟ ਨਹੀਂ ਹਰ ਕੰਮ ਵਿੱਚ ਸਮਰੱਥ ਹਨ | ਔਰਤਾਂ ਘਰ ਦੇ ਕੰਮਾਂ ਦੇ ਨਾਲ ਬਾਹਰ ਦੇ ਕੰਮਾਂ ਨੂੰ ਵੀ ਬਹੁਤ ਬਾਖੂਬੀ ਤਰੀਕੇ ਨਾਲ ਨਿਭਾ ਰਹੀਆਂ ਹਨ ਅਤੇ ਇਹ ਸਾਬਿਤ ਕਰ ਦਿੱਤਾ ਕਿ ਔਰਤ ਵੀ ਕਿਸੇ ਮਰਦ ਨਾਲੋਂ ਘੱਟ ਨਹੀਂ | ਕੁਝ ਅਜਿਹਾ ਹੀ ਸਾਹਮਣੇ ਆਇਆ ਪੀਟੀਸੀ ਪੰਜਾਬੀ ਦੇ ਸ਼ੋਅ ” ਦੀ ਕੈਨੇਡਾ ਟਰੱਕਿੰਗ ਸ਼ੋਅ ” ਦੌਰਾਨ ਜਿੱਥੇ ਕਿ ਇੱਕ ਔਰਤ ਨੇਂ ਇਹ ਸਾਬਿਤ ਕਰ ਦਿੱਤਾ ਕਿ ਕੋਈ ਵੀ ਕੰਮ ਔਖਾ ਜਾਂ ਸੌਖਾ ਨਹੀਂ ਹੁੰਦਾ ਬੱਸ ਉਸ ਕੰਮ ਨੂੰ ਕਰਨ ਲਈ ਮਿਹਨਤ ਅਤੇ ਲਗਨ ਦੀ ਜਰੂਰਤ ਹੁੰਦੀ ਹੈ ਅਤੇ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਔਰਤ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਕੈਨੇਡਾ ਦੀ ਰਹਿਣ ਵਾਲੀ ਹੈ ਅਤੇ ਇੱਕ ਟਰੱਕ ਡਰਾਈਵਰ ਹੈ ਜੀ ਹਾਂ ਸੁਣ ਕੇ ਅਜੀਬ ਲੱਗਿਆ ਹੋਵੇਗਾ ਪਰ ਇਹ ਸੱਚ ਹੈ |

View this post on Instagram

Female truck driver in Canada

A post shared by Punjabi Entertainment (@pollywoodista) on

ਸ਼ੋਅ ਦੇ ਦੌਰਾਨ ਉਸਨੇ ਆਪਣੀ ਜ਼ੁਬਾਨੀ ਦੱਸਿਆ ਕਿ ਉਹ ਇੱਕ ਟਰੱਕ ਡਰਾਈਵਰ ਹੈ ਨਾਲ ਹੀ ਉਸਨੇ ਇਹ ਕਿਹਾ ਕਿ ਕੋਈ ਵੀ ਮਾਤਾ ਪਿਤਾ ਇਹ ਨਹੀਂ ਚਾਉਂਦਾ ਕਿ ਉਸਦੀ ਬੇਟੀ ਇਕ ਟਰੱਕ ਡਰਾਈਵਰ ਬਣੇ ਪਰ ਉਹਨਾਂ ਨੂੰ ਟਰੱਕਾਂ ਦਾ ਬਹੁਤ ਸ਼ੋਂਕ ਸੀ | ਜਦੋ ਉਸਦੇ ਪਿਤਾ ਟਰੱਕ ਤੇ ਕੀਤੇ ਜਾਂਦੇ ਤਾਂ ਬਚਪਨ ਵਿੱਚ ਉਹ ਕਈ ਵਾਰੀ ਆਪਣੇ ਪਿਤਾ ਨਾਲ ਟਰੱਕ ਤੇ ਉਹਨਾਂ ਨਾਲ ਚਲੀ ਜਾਂਦੀ ਸੀ | ਉਹਨਾਂ ਦੱਸਿਆ ਕਿ ਉਹਨਾਂ ਦੀ ਮਾਂ ਉਸ ਨੂੰ ਟਰੱਕਾਂ ਤੋਂ ਦੂਰ ਰੱਖਣਾ ਚਾਹੁੰਦੀ ਪਰ ਉਸ ਨੂੰ ਟਰੱਕਾਂ ਦਾ ਐਨਾ ਜਿਆਦਾ ਸ਼ੋਂਕ ਸੀ ਕਿ ਉਹ ਆਪਣਾ ਚਾਅ ਪੂਰਾ ਕਰਨ ਲਈ ਕਈ ਵਾਰੀ ਸਕੂਲ ਚੋ ਵੀ ਭੱਜ ਜਾਂਦੀ ਸੀ ਅਤੇ ਉਹਨਾਂ ਨੇ ਹਿੰਮਤ ਨਹੀਂ ਛੱਡੀ ਅਤੇ ਆਖਿਰ ਕਾਰ ਉਹਨਾਂ ਨੇ ਆਪਣਾ ਸੁਪਨਾ ਪੂਰਾ ਕਰ ਲਿਆ |

ਜੇਕਰ ਵੇਖਿਆ ਜਾਵੇ ਤਾਂ ਕੈਨੇਡਾ ਦੀ ਰਹਿਣ ਵਾਲੀ ਇਸ ਟਰੱਕ ਡਰਾਈਵਰ ਔਰਤ ਦੀ ਕਹਾਣੀ ਸਮਾਜ ਦੀਆਂ ਉਹਨਾਂ ਔਰਤਾਂ ਨੂੰ ਪ੍ਰੇਰਿਤ ਕਰਦੀ ਹੈ ਜੋ ਕਿ ਅਜਿਹੇ ਕਿੱਤੇ ਨੂੰ ਕਰਨ ਲਈ ਹਮੇਸ਼ਾ ਝਿਜਕਦੀਆਂ ਹਨ | ਜੇਕਰ ਤੁਸੀਂ ਵੀ ਇਸ ਕਿੱਤੇ ਨੂੰ ਅਪਣਾਉਣਾ ਚਾਉਂਦੇ ਹੋ ਜਾਂ ਅਜਿਹੀਆਂ ਹੋਰ ਕਹਾਣੀਆਂ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਵੇਖੋ ਪੀਟੀਸੀ ਪੰਜਾਬੀ ਦੀ ਖਾਸ ਪੇਸ਼ਕਸ਼ ” ਦੀ ਕੈਨੇਡਾ ਟਰੱਕਿੰਗ ਸ਼ੋਅ ” ਜੋ ਕਿ ਹਰ ਵੀਰਵਾਰ ਰਾਤ 7::30 ਵਜੇ ਅਤੇ ਹਰ ਐਤਵਾਰ ਸਵੇਰੇ 11:30 ਵਜੇ ਸਿਰਫ ਪੀਟੀਸੀ ਪੰਜਾਬੀ ਕੈਨੇਡਾ ਤੇ |

ਜਿਸ ਵਿੱਚ ਇਸ ਕਿੱਤੇ ਨੂੰ ਅਪਨਾਉਣ ਵਾਲੇ ਪੰਜਾਬੀਆਂ ਵੱਲੋ ਇਸ ਕਿੱਤੇ ਨੂੰ ਸ਼ੁਰੂ ਕਰਨ ਤੋਂ ਲੈ ਕੇ ਅਤੇ ਅਖੀਰ ਤੱਕ ਦੱਸਿਆ ਜਾਵੇਗਾ ਇਸ ਕਿੱਤੇ ਨੂੰ ਸ਼ੁਰੂ ਕਰਨ ਲਈ ਕਿਹਨਾਂ ਕਿਹਨਾਂ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੈ |