ਪੀਟੀਸੀ ਪੰਜਾਬੀ ਦੀ ਖਾਸ ਪੇਸ਼ਕਸ਼ ” ਦੀ ਕੈਨੇਡਾ ਟਰੱਕਿੰਗ ਸ਼ੋਅ ” ਵਿੱਚ ਜਾਣੋ ਕੈਨੇਡਾ ਟਰੱਕਿੰਗ ਇੰਡਸਟਰੀ ਬਾਰੇ
ਪੰਜਾਬੀ ਹਮੇਸ਼ਾ ਤੋਂ ਹੀ ਆਪਣੀ ਮਿਹਨਤ ਅਤੇ ਜ਼ਜਬੇ ਨਾਲ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੁੰਹਦੇ ਆਏ ਹਨ ਅਤੇ ਉਨ੍ਹਾਂ ਨੇਂ ਆਪਣੀ ਇਸ ਮਿਹਨਤ ਦੀ ਬਦੌਲਤ ਅੱਜ ਦੇਸ਼ਾਂ ਵਿਦੇਸ਼ਾਂ ਵਿੱਚ ਪੰਜਾਬੀਆਂ ਨੂੰ ਮਿਹਨਤੀਆਂ ਦਾ ਦਰਜ਼ਾ ਦਿੱਤਾ ਜਾਂਦਾ ਹੈ | ਸ਼ੁਰੂ ਤੋਂ ਹੀ ਪੰਜਾਬੀਆਂ ਨੂੰ ਮਿਹਨਤ ਕਰਨ ਦਾ ਬਹੁਤ ਸ਼ੌਂਕ ਹੈ ਅਤੇ ਓਹਨਾ ਨੇਂ ਖੇਤੀ ਬਾੜੀ ਦੇ ਨਾਲ ਕਈ ਹੋਰ ਸਹਾਇਕ ਕਿੱਤੇ ਵੀ ਅਪਨਾਏ ਹੋਏ ਹਨ | ਡੇਰੀ ਫਾਰਮਿੰਗ , ਮੱਛੀ ਪਾਲਣਾ ਆਦਿ ਅਤੇ ਇੱਕ ਹੋਰ ਕਿੱਤਾ ਹੈ ਜਿਸ ਲਈ ਪੰਜਾਬੀ ਬਹੁਤ ਮਸ਼ਹੂਰ ਵੀ ਹਨ ਉਹ ਹੈ ਟਰੱਕਾਂ ਦਾ ਕਿੱਤਾ ਜਿਸ ਨਾਲ ਉਹਨਾਂ ਨੇਂ ਦਿਨ ਰਾਤ ਮਿਹਨਤ ਕਰਕੇ ਇੱਕ ਬਹੁਤ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ | ਟਰੱਕਾਂ ਦੇ ਕਿੱਤੇ ਨੂੰ ਆਪਾਂ ਪੰਜਾਬੀਆਂ ਦਾ ਸ਼ੌਂਕ ਵੀ ਕਹਿ ਸਕਦੇ ਹਾਂ ਅਤੇ ਮਜਬੂਰੀ ਵੀ |

ਬਹੁਤ ਸਾਰੇ ਪੰਜਾਬੀ ਅਜਿਹੇ ਹਨ ਜੋ ਕਿ ਜਿਆਦਾ ਪੜੇ ਲਿਖੇ ਨਾ ਹੋਣ ਕਰਕੇ ਨੌਕਰੀਆਂ ਹਾਸਿਲ ਕਰਨ ਤੋਂ ਵਾਂਝੇ ਰਹਿ ਗਏ ਜਿਸ ਤੋਂ ਬਾਅਦ ਉਹਨਾਂ ਨੇ ਟਰੱਕਾਂ ਦਾ ਕਿੱਤਾ ਸ਼ੁਰੂ ਕਰ ਲਿਆ ਅਤੇ ਆਪਣੀ ਮਿਹਨਤ ਨਾਲ ਉਨ੍ਹਾਂ ਨੇਂ ਉਹ ਮੁਕਾਮ ਹਾਸਿਲ ਕਰ ਲਿਆ ਜੋ ਉਹ ਪੜ੍ਹੇ ਲਿਖੇ ਨਾ ਹੋਣ ਕਰਕੇ ਸ਼ਾਇਦ ਨਹੀਂ ਕਰ ਸਕਦੇ ਸੀ | ਤੁਸੀਂ ਵੇਖਿਆ ਹੀ ਹੋਣਾ ਹੈ ਕਿ ਪੰਜਾਬੀ ਇੰਡਸਟਰੀ ਵਿੱਚ ਬਹੁਤ ਸਾਰੇ ਗਾਇਕਾਂ ਨੇਂ ਟਰੱਕਾਂ ਤੇ ਗੀਤ ਵੀ ਗਾਏ ਹਨ ਜਿਵੇਂ ਕਿ ” ਯਾਰਾਂ ਦਾ ਟਰੱਕ , ਟਰੱਕਾਂ ਵਾਲੇ , ਜਿਉਂਦੇ ਰਹਿਣ ਟਰੱਕਾਂ ਵਾਲੇ , ਡਰਾਇਵਰੀ ਆਦਿ |

ਇਹਨਾਂ ਨੇਂ ਇਹ ਕਾਮਯਾਬੀ ਦੇ ਝੰਡੇ ਸਿਰਫ ਪੰਜਾਬ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਗੱਡੇ ਹੋਏ ਹਨ ਅਤੇ ਆਪਣੇ ਇਸ ਕਿੱਤੇ ਦੇ ਜਰੀਏ ਪੰਜਾਬੀਆਂ ਨੇਂ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਹੈ | ਜੇ ਆਪਾ ਕੈਨੇਡਾ ਦੀ ਗੱਲ ਕਰੀਏ ਤਾਂ ਉੱਥੇ ਜਿਆਦਾਤਰ ਪੰਜਾਬੀ ਟਰੱਕਾਂ ਦਾ ਹੀ ਕਿੱਤਾ ਕਰ ਰਹੇ ਹਨ ਅਤੇ ਆਪਣੀਆਂ ਟਰੱਕ ਟ੍ਰਾੰਸਪੋਰਟ ਕੰਪਨੀਆਂ ਵੀ ਬਣਾਈਆਂ ਹੋਇਆ ਹਨ | ਇਸ ਟਰੱਕਾਂ ਦੇ ਕਿੱਤੇ ਬਾਰੇ ਜਿਆਦਾ ਜਾਨਣ ਲਈ ਵੇਖੋ ਪੀਟੀਸੀ ਪੰਜਾਬੀ ਦੀ ਖਾਸ ਪੇਸ਼ਕਸ਼ ” ਦੀ ਕੈਨੇਡਾ ਟਰੱਕਿੰਗ ਸ਼ੋ ” ਜੋ ਕਿ ਹਰ ਵੀਰਵਾਰ ਰਾਤ 7::30 ਵਜੇ ਅਤੇ ਹਰ ਐਤਵਾਰ ਸਵੇਰੇ 11:30 ਵਜੇ ਸਿਰਫ ਪੀਟੀਸੀ ਪੰਜਾਬੀ ਕੈਨੇਡਾ ਤੇ | ਜਿਸ ਵਿੱਚ ਇਸ ਕਿੱਤੇ ਨੂੰ ਅਪਨਾਉਣ ਵਾਲੇ ਪੰਜਾਬੀਆਂ ਵੱਲੋ ਇਸ ਕਿੱਤੇ ਨੂੰ ਸ਼ੁਰੂ ਕਰਨ ਤੋਂ ਲੈ ਕੇ ਅਤੇ ਅਖੀਰ ਤੱਕ ਦੱਸਿਆ ਜਾਵੇਗਾ ਇਸ ਕਿੱਤੇ ਨੂੰ ਸ਼ੁਰੂ ਕਰਨ ਲਈ ਕਿਹਨਾਂ ਕਿਹਨਾਂ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੈ |

PTC Punjabi The Canada Trucking Show

ਦਿਖੇਗਾ ਕੈਨੇਡਾ ਵਿੱਚ ਦਿਲਦਾਰ ਪੰਜਾਬੀਆਂ ਦਾ ਸ਼ਾਨਦਾਰ ਅੰਦਾਜ਼, ਟਰੱਕਾਂ ਦੇ ਨਾਲ ਉਹ ਭਰਨਗੇ ਸੁਪਨਿਆਂ ਦੀ ਪਰਵਾਜ਼, ਕੀ ਹੈ ਟਰੱਕਿੰਗ ਇੰਡਸਟਰੀ, ਕੀ ਨੇ ਇਸਦੇ ਫਾਇਦੇ ਨੁਕਸਾਨ, ਜਾਣਨ ਲਈ ਦੇਖਣਾ ਨਾ ਭੁੱਲਣਾ #TheCanadaTruckingShow , ਹਰ ਵੀਰਵਾਰ ਰਾਤ 7::30 ਵਜੇ ਤੇ ਹਰ ਐਤਵਾਰ ਸਵੇਰੇ 11:30 ਵਜੇ ਸਿਰਫ ਪੀਟੀਸੀ ਪੰਜਾਬੀ ਕੈਨੇਡਾ @PTC Punjabi Canada 'ਤੇ#TruckingIndustry #Trucks #PunjabiConsidered a lucrative and promising industry, the truck industry in Canada draws a substantial amount of Punjabis into its manifold.Don't forget to watch the #CanadaTruckingShow, every Thursday at 7:30 pm and every Sunday at 11:30 pm only on PTC Punjabi Canada.#TruckingIndustry #TruckingIndustryCanada #CanadaPunjabis #Punjabi

Posted by PTC Punjabi Canada on Monday, September 17, 2018