ਜਿਨਸੀ ਸ਼ੋਸ਼ਣ ਦੀ ਜਾਂਚ ਵਿੱਚ ਲੋੜੀਂਦੇ ਤਿੰਨ ਪੰਜਾਬੀ ਨੌਜਵਾਨਾਂ ਦੀ ਭਾਲ, ਪਛਾਣ ਲਈ ਜਨਤਾ ਦੀ ਸਹਾਇਤਾ ਮੰਗੀ
ਬਾਥਰਸਟ ਸਟ੍ਰੀਟ ਅਤੇ ਬਲੂਰ ਸਟਰੀਟ ਪੱਛਮੀ ਖੇਤਰ

ਟੋਰਾਂਟੋ ਪੁਲਿਸ ਸੇਵਾ ਜਿਨਸੀ ਸ਼ੋਸ਼ਣ ਦੀ ਜਾਂਚ ਵਿੱਚ ਲੋੜੀਂਦੇ ਤਿੰਨ ਵਿਅਕਤੀਆਂ ਦੀ ਪਛਾਣ ਕਰਨ ਲਈ ਜਨਤਾ ਦੀ ਸਹਾਇਤਾ ਦੀ ਬੇਨਤੀ ਕਰ ਰਹੀ ਹੈ।

ਇਹ ਦੱਸਿਆ ਗਿਆ ਹੈ ਕਿ:

ਸ਼ਨੀਵਾਰ, 27 ਅਗਸਤ, 2022 ਨੂੰ, ਇੱਕ 31 ਸਾਲਾ ਲੜਕੀ ਬਾਥਰਸਟ ਸਟ੍ਰੀਟ ਅਤੇ ਬਲੂਰ ਸਟਰੀਟ ਵੈਸਟ ਖੇਤਰ ਵਿੱਚ ਕਿਸੇ ਜਗ੍ਹਾ ‘ਤੇ ਗਈ ਹੋਈ ਸੀ ਜਿੱਥੇ ਲੜਕੀ ਤਿੰਨ ਨੌਜਵਾਨਾਂ ਨੂੰ ਮਿਲੀ, ਜਿੰਨ੍ਹਾਂ ਨੂੰ ਉਹ ਪਹਿਲਾਂ ਤੋਂ ਨਹੀਂ ਜਾਣਦੀ ਸੀ।

1) ਲੜਕੀ ਇੱਕ ਨੌਜਵਾਨ ਦੇ ਨਾਲ ਉਸ ਜਗ੍ਹਾ ਤੋਂ ਚਲਾ ਗਈ
2) ਬਾਕੀ ਦੋ ਨੌਜਵਾਨ ਵੀ ਥੋੜ੍ਹੀ ਦੇਰ ਉੱਥੋਂ ਬਾਅਦ ਚਲੇ ਗਏ
3) ਫਿਰ ਤਿੰਨੋਂ ਨੌਜਵਾਨਾਂ ਨੇ ਲੜਕੀ ਦਾ ਜਿਨਸੀ ਸ਼ੋਸ਼ਣ ਕੀਤਾ

ਸ਼ੱਕੀ ਨੰਬਰ 1 ਦੀ ਉਮਰ 25-35 ਸਾਲ ਦੱਸੀ ਗਈ ਹੈ, ਜਿਸ ਦੀ ਦਾੜ੍ਹੀ ਪਤਲੀ ਹੈ। ਉਸ ਨੇ ਕਾਲੇ ਰੰਗ ਦੀ ਪੱਗ, ਕਾਲੇ ਰੰਗ ਦੀ ਟੀ-ਸ਼ਰਟ ਪਾਈ ਹੋਈ ਸੀ ਜਿਸ ਵਿੱਚ ਖੱਬੇ ਪਾਸੇ ਇੱਕ ਵੱਡੇ ਭੂਰੇ ਪੈਚ ਨਾਲ ਕਾਲੀ ਜੇਬ, ਨੀਲੀ ਪੈਂਟ, ਕਾਲੇ ਜੁੱਤੇ ਸਨ।

ਸ਼ੱਕੀ ਨੰਬਰ 2 ਦਾੜ੍ਹੀ ਵਾਲਾ 25-35 ਸਾਲ ਦਾ ਦੱਸਿਆ ਗਿਆ ਹੈ। ਉਸਨੇ ਬਰਗੰਡੀ ਪੱਗ, ਭੂਰੇ ਜਾਂ ਕਰੀਮ ਰੰਗ ਦੀ ਚੈਕਰ ਵਾਲੀ ਕਮੀਜ਼, ਨੀਲੀ ਪੈਂਟ ਪਾਈ ਹੋਈ ਸੀ।

ਸ਼ੱਕੀ ਨੰਬਰ 3 ਦੀ ਉਮਰ 25-35 ਸਾਲ ਦੱਸੀ ਗਈ ਹੈ, ਦਾੜ੍ਹੀ ਅਤੇ ਛੋਟੇ ਭੂਰੇ ਵਾਲ ਹਨ। ਉਸ ਨੇ ਲਾਲ  ਕਮੀਜ਼, ਕਾਲੀ ਪੈਂਟ ਅਤੇ ਕਾਲੇ ਜੁੱਤੇ ਪਾਏ ਹੋਏ ਸਨ।

ਸ਼ੱਕੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ।

ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਪੁਲਿਸ ਨਾਲ 416-808-7474 ‘ਤੇ, ਕ੍ਰਾਈਮ ਸਟਾਪਰਜ਼ ਨੂੰ 416-222-TIPS (8477) ‘ਤੇ, ਜਾਂ www.222tips.com ‘ਤੇ ਸੰਪਰਕ ਕਰਨ ਲਈ ਕਿਹਾ ਜਾਂਦਾ ਹੈ।