ਸਤੀਸ਼ ਕੌਲ ਨੂੰ ਮਦਦ ਦੀ ਬੱਝੀ ਆਸ ,ਵੇਖੋ ਵੀਡਿਓ
satish kaul
satish kaul

ਪਾਲੀਵੁੱਡ ਐਕਟਰ ਸਤੀਸ਼ ਕੌਲ ਦੇ ਏਨੀਂ ਦਿਨੀਂ ਬਹੁਤ ਮਾੜੇ ਹਲਾਤ ਹਨ । ਸਤੀਸ਼ ਕੌਲ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹਨ । ਇਹਨਾਂ ਹਲਾਤਾਂ ਨੂੰ ਦੇਖ ਕੇ ਆਖਿਰਕਾਰ ਪੰਜਾਬ ਸਰਕਾਰ ਨੂੰ ਜਾਗ ਆ ਹੀ ਗਈ ਹੈ। ਪੰਜਾਬ ਸਰਕਾਰ ਨੇ ਲੁਧਿਆਣਾ ਦੇ ਡੀ ਸੀ ਨੂੰ ਸਤੀਸ਼ ਕੌਲ ਦੀ ਹਾਲਤ ਸਬੰਧੀ ਰਿਪੋਰਟ ਭੇਜਣ ਲਈ ਕਿਹਾ ਹੈ। ਸਤੀਸ਼ ਕੌਲ ਦੇ ਫਿਲਮੀ ਸਫਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ 1969 ‘ਚ ਪੁਨੇ ਫ਼ਿਲਮ ਐਂਡ ਟੀਵੀ ਇੰਸਟੀਚਿਊਟ ਆਫ ਇੰਡੀਆ ਤੋਂ ਗ੍ਰੈਜੂਏਸ਼ਨ ਕੀਤੀ ਸੀ ।

ਅਦਾਕਾਰੀ ਦੀ ਇਸ ਟ੍ਰੇਨਿੰਗ ਸੈਂਟਰ ਵਿੱਚ ਉਹਨਾਂ ਦੇ ਨਾਲ ਜਯਾ ਬੱਚਨ, ਅਮਿਤਾਭ ਬੱਚਨ ਤੇ ਸ਼ਤਰੁਘਨ ਸਿਨ੍ਹਾ ਵੀ ਅਦਾਕਾਰੀ ਦਾ ਵੱਲ੍ਹ ਸਿਖ ਰਹੇ ਸਨ ।ਪੁਨੇ ਫ਼ਿਲਮ ਐਂਡ ਟੀਵੀ ਇੰਸਟੀਚਿਊਟ ਆਫ ਇੰਡੀਆ ਵਿੱਚੋਂ ਨਿਕਲਣ ਤੋਂ ਬਾਅਦ ਉਹਨਾਂ ਨੇ ਪਾਲੀਵੁੱਡ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ । ਪਰ ਕਹਿੰਦੇ ਹਨ ਕਿ ਚੰਗਾ ਸਮਾਂ ਜਿਆਦਾ ਚਿਰ ਨਹੀ ਰਹਿੰਦਾ ਇਸ ਲਈ ਸਮਾਂ ਬਦਲਿਆ ਤਾਂ ਉਹ ਫਿਲਮੀ ਦੁਨੀਆ ਤੋਂ ਦੂਰ ਹੋ ਗਏ ।

ਇਸ ਸਭ ਦੇ ਚਲਦੇ 2014 ‘ਚ ਨਹਾਉਣ ਸਮੇਂ ਸਤੀਸ਼ ਡਿੱਗ ਗਏ। ਇਸ ਤੋਂ ਬਾਅਦ ਉਹ ਢਾਈ ਸਾਲ ਬੈੱਡ ‘ਤੇ ਰਹੇ ਤੇ 2015  ‘ਚ ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਤੋਂ 11 ਹਜ਼ਾਰ ਰੁਪਏ ਦੀ ਪੈਨਸ਼ਨ ਲੱਗੀ। ਫੇਰ ਉਨ੍ਹਾਂ ਨੇ ਇੱਕ ਐਕਟਿੰਗ ਸਕੂਲ ਖੋਲ੍ਹਿਆ ਜਿਸ ਦੇ ਫਲੌਪ ਹੋਣ ਤੋਂ ਬਾਅਦ ਉਹ ਬਿਰਧ ਆਸ਼ਰਮ ਚਲੇ ਗਏ।

ਇੱਥੋਂ ਇੱਕ ਔਰਤ ਉਨ੍ਹਾਂ ਨੂੰ ਆਪਣੇ ਘਰ ਲੈ ਗਈ। ਕਾਂਗਰਸ ਸਰਕਾਰ ਆਉਣ ਤੋਂ ਬਾਅਦ ਪੈਨਸ਼ਨ ਰੋਕ ਦਿੱਤੀ ਗਈ। ਸਤੀਸ਼ ਦਾ ਕਹਿਣਾ ਹੈ ਕਿ ਉਹ ਸਾਂਸਦ ਰਵਨੀਤ ਬਿੱਟੂ ਨੂੰ ਪੈਨਸ਼ਨ ਸ਼ੁਰੂ ਕਰਨ ਤੇ ਘਰ ਦੇਣ ਦੀ ਮੰਗ ਨੂੰ ਲੈ ਕੇ ਕਈ ਵਾਰ ਮਿਲ ਚੁੱਕੇ ਹਨ, ਜੋ ਨਹੀਂ ਮਿਲਿਆ।ਅੱਜ ਪੰਜਾਬੀ ਫਿਲਮਾਂ ਦਾ ਅਮਿਤਾਬ ਬਚਨ ਬਦਹਾਲੀ ਦੀ ਜ਼ਿੰਦਗੀ ਜਿਉ ਰਿਹਾ ਹੈ ।