
Punjab Heavy Rain Red Alert:ਫੌਜ ਨੂੰ ਸੰਭਾਵੀ ਆਫਤ ਨਾਲ ਨਜਿੱਠਣ ਲਈ ਤਿਆਰ ਰਹਿਣ ਦੇ ਹੁਕਮ
ਪੰਜਾਬ ‘ਚ ਭਾਰੀ ਮੀਂਹ ਤੋਂ ਬਾਅਦ RED ALERT: ਸਰਕਾਰ ਵੱਲੋਂ ਫੌਜ ਨੂੰ ਸੰਭਾਵੀ ਆਫਤ ਨਾਲ ਨਜਿੱਠਣ ਲਈ ਤਿਆਰ ਰਹਿਣ ਦੇ ਹੁਕਮ
ਪੰਜਾਬ ਸਰਕਾਰ ਵੱੱਲੋਂ ਸੂਬੇ ‘ਚ ਲਗਾਤਾਰ ਹੋ ਰਹੀ ਬਾਰਸ਼ ਦੇ ਬਾਅਦ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਜਾਰੀ ਹੁਕਮ ਮੁਤਾਬਕ ਹੜੂ ਰੋਕੂ ਦਫਤਰਾਂ ਨੂੰ ਤਿਆਰ ਰਹਿਣ ਦੇ ਆਦੇਸ਼ ਜਾਰੀ ਕੀਤੇ ਗਏ ਹਨ ਅਤੇ ਸਾਰੇ ਜਿਲ੍ਹਿਆਂ ਵਿੱਚ ਲਗਾਤਾਰ ਚੌਕਸੀ ਵਰਤਣ ਲਈ ਕਿਹਾ ਗਿਆ ਹੈ।
ਇੰਨ੍ਹਾਂ ਹੀ ਨਹੀਂ ਕੱਲ੍ਹ ਅੰਮ੍ਰਿਤਸਰ ਵਿਖੇ ਵੀ ਲਗਾਤਾਰ ਪੈ ਰਹੇ ਮੀਂਹ ਕਾਰਨ ਜਿੱਥੇ ਮਾਲ ਰੋਡ ‘ਚ ਵੱਡਾ ਪਾੜ੍ਹ ਪੈ ਗਿਆ, ਉੱਥੇ ਹੀ ਪਟਿਆਲਾ ਬਾਈਪਾਸ ਸੜਕ ‘ਤੇ ਵੀ ਭੂ-ਖਲਣ ਹੋਣ ਕਾਰਨ ਰਾਹਗੀਰਾਂ ਨੂੰ ਵੱਡੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
View this post on Instagram
ਅੰਮ੍ਰਿਤਸਰ ਦੇ ਮਾਲ ਰੋਡ ‘ਚ ਅਚਾਨਕ ਅੰਦਰ ਨੂੰ ਧਸੀ ਸੜਕ, ਦੇਖੋ ਵੀਡੀਓ #amritsar #mallroad #road
ਆਫਤ ਕੰਟਰੋਲ ਰੂਮ ਨੂੰ ਕਿਰਿਆਸ਼ੀਲ ਕਰਨ ਤੋਂ ਇਲਾਵਾ ਸਾਰੇ ਅਧਿਕਾਰੀਆਂ ਨੂੰ ਵੀ ਸਟੈਂਡਬਾਏ ਰਹਿਣ ਲਈ ਕਿਹਾ ਗਿਆ ਹੈ।
ਸਰਕਾਰ ਨੇ ਕਿਸੇ ਵੀ ਸੰਕਟ ਨਾਲ ਜੂਝਣ ਲਈ ਫੌਜ ਨੂੰ ਵੀ ਤਿਆਰ ਰਹਿਣ ਲਈ ਕਿਹਾ ਗਿਆ ਹੈ।
ਹੜ੍ਹ ਦੇ ਪਾਣੀ ਨੂੰ ਬਾਹਰ ਕੱਢਣ ਲਈ ਸਾਜ਼-ਸਾਮਾਨ ਅਤੇ ਪ੍ਰਭਾਵਿਤ ਲੋਕਾਂ ਨੂੰ ਬਚਾਉਣ ਲਈ ਤਿੰਨ ਨਦੀਆਂ ਦੇ ਜਲ ਭਰੇ ਖੇਤਰਾਂ ਵਿਚਲੇ ਜ਼ਿਲ੍ਹਿਆਂ ਨੂੰ ਲੋੜੀਂਦੀਆਂ ਕਿਸ਼ਤੀਆਂ ਦੀ ਵਿਵਸਥਾ ਕਰਨ ਦੇ ਹੁਕਮ ਵੀ ਦਿੱਤੇ ਗਏ ਹਨ।
ਮੁੱਖ ਮੰਤਰੀ ਵੱਲੋਂ ਅੱਜ ਸੀਨੀਅਰ ਅਫਸਰਾਂ ਨਾਲ ਮੀਟਿੰਗ ਵਿੱਚ ਪ੍ਰਬੰਧਾਂ ਦੀ ਸਮੀਖਿਆ ਕੀਤੀ ਜਾਵੇਗੀ।
ਦੱਸ ਦੇਈਏ ਕਿ ਰਾਵੀ ਦਰਿਆ ਦੇ ਪਾਣੀ ਦੇ ਸਤਰ ‘ਚ ਲਗਾਤਾਰ ਵੱਧਦਾ ਜਾ ਰਿਹਾ ਹੈ, ਜਿਸ ਕਾਰਨ ਹੜ੍ਹ ਜਿਹੀ ਸਥਿਤੀ ਬਣੀ ਹੋਈ ਹੈ।