
ਪੂਰੀ ਦੁਨੀਆਂ ਵਿੱਚ ਅਗਰ ਅੱਜ ਪੰਜਾਬੀਆਂ ਨੂੰ ਸਲਾਮਾਂ ਹੁੰਦੀਆਂ ਹਨ ਤਾਂ ਇਸਦਾ ਕਾਰਨ ਹੈ ਇਨ੍ਹਾਂ ਦਾ ਮਿੱਠੜਾ ਸੁਭਾਅ, ਲੋਕਾਂ ਪ੍ਰਤੀ ਦਰਿਆਦਿਲੀ ਅਤੇ ਹਰ ਜ਼ਰੂਰਤਮੰਦਾਂ ਦੀ ਮਦਦ ਕਰਨਾ | ਦੁਨੀਆਂ ਵਿੱਚ ਚਾਹੇ ਕਿਤੇ ਵੀ ਕੋਈ ਵੀ ਆਫ਼ਤ ਆਈ ਹੋਵੇ ਪੰਜਾਬੀ ਹਮੇਸ਼ਾ ਹੀ ਮੋਹਰੀ ਬਣਕੇ ਆਪਣਾ ਫਰਜ਼ ਨਿਭਾਉਂਦੇ ਆਏ ਹਨ | ਭਾਵੇਂ ਉਹ ਜੰਗ ਦਾ ਮੈਦਾਨ ਹੋਵੇ ਜਾਂ ਫਿਰ ਕਿਸੇ ਬੇਸਹਾਰੇ ਦਾ ਸਹਾਰਾ ਬਣਨਾ ਹੋਵੇ ਇਨ੍ਹਾਂ ਨੇ ਹਮੇਸ਼ਾ ਆਪਣਾ ਫਰਜ਼ ਨਿਭਾਇਆ ਹੈ | ਅੱਜ ਅਸੀਂ ਗੱਲ ਕਰਨ ਜਾ ਰਹੇ ਪੰਜਾਬ ਪੁਲਿਸ ਦੇ ਇਕ ਨੌਜਵਾਨ ਗੱਭਰੂ ਮੁਲਾਜ਼ਮ ਬਾਰੇ ਜੋ ਕਿ ਗਰੀਬ ਬੇਸਹਾਰਿਆਂ ਦੀ ਮਦਦ ਕਰ ਰਿਹਾ ਹੈ ਅਤੇ ਉਨ੍ਹਾਂ ਦੇ ਘਰ ਘਰ ਜਾ ਕੇ ਉਨ੍ਹਾਂ ਨੂੰ ਰਾਸ਼ਨ ਅਤੇ ਹੋਰ ਜ਼ਰੂਰਤ ਦਾ ਸਮਾਨ ਮੁੱਹਈਆ ਕਰ ਰਿਹਾ ਹੈ |
ਜਿਸਦੀਆਂ ਕਈ ਵੀਡਿਓ ਵੀ ਸੋਸ਼ਲ ਮੀਡਿਆ ਤੇ ਵਾਇਰਲ ਹੋਈਆਂ ਸਨ ਜਿਨ੍ਹਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਨੌਜਵਾਨ ਗੱਭਰੂ ਜਿਸ ਵੀ ਜਰੂਰਤਮੰਦ ਦੀ ਮਦਦ ਕਰਦਾ ਹੈ ਉਸਨੂੰ ਬਿਨਾ ਕਿਸੇ ਭੇਦ ਭਾਵ ਆਪਣੇ ਗਲ ਲਾਕੇ ਹੌਂਸਲਾ ਵੀ ਦਿੰਦਾ ਹੈ ਕਿ ਕਦੇ ਵੀ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤਾਂ ਮੈਂ ਹਮੇਸ਼ਾ ਮਦਦ ਕਰਨ ਲਈ ਤਿਆਰ ਹਾਂ | ਇੱਕ ਵੀਡਿਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇਹ ਨੌਜਵਾਨ ਗੱਭਰੂ ਇੱਕ ਬਜ਼ੁਰਗ ਮਾਤਾ ਦੇ ਘਰ ਉਸਨੂੰ ਰਾਸ਼ਨ ਦੇਣ ਲਈ ਜਾਂਦਾ ਹੈ ਅਤੇ ਜਦੋ ਉਸ ਬਜ਼ੁਰਗ ਮਾਤਾ ਨੂੰ ਰਾਸ਼ਨ ਦਿੰਦਾ ਤੇ ਕਹਿੰਦਾ ਹੈ ਕਿ ਮਾਂ ਮੈ ਵੀ ਤੇਰਾ ਪੁੱਤ ਹੀ ਹਾਂ ਤਾਂ ਉਹ ਬਜ਼ੁਰਗ ਮਾਤਾ ਇਸ ਨੌਜਵਾਨ ਨੂੰ ਆਪਣੇ ਗਲ ਨਾ ਲਾਕੇ ਰੋਣ ਲੱਗ ਜਾਂਦੀ ਹੈ ਅਤੇ ਇਹ ਪੰਜਾਬ ਪੁਲਿਸ ਦਾ ਗੱਭਰੂ ਵੀ ਉਸ ਬਜ਼ੁਰਗ ਮਾਤਾ ਨੂੰ ਪੁੱਤਾਂ ਵਾਂਗ ਘੁੱਟ ਕੇ ਜੱਫੀ ਪਾ ਲੈਂਦਾ ਹੈ |
ਪੰਜਾਬ ਪੁਲਿਸ ਦਾ ਇਹ ਗੱਭਰੂ ਸਿਰਫ ਗਰੀਬਾਂ ਦੀ ਮਦਦ ਹੀ ਨਹੀਂ ਬਲਕਿ ਗੁਰੂਆਂ ਦੇ ਪਾਏ ਹੋਏ ਪੂਰਨਿਆਂ ਤੇ ਵੀ ਚੱਲ ਰਿਹਾ ਹੈ ਅਤੇ ਇੱਕ ਇਨਸਾਨ ਹੋਣ ਫਰਜ਼ ਵੀ ਨਿਭਾ ਰਿਹਾ ਹੈ |ਕਦੇ ਵੀ ਕਿਸੇ ਵੀ ਜ਼ਰੂਰਤਮੰਦ ਜਾ ਬੇਸਹਾਰਾ ਇਨਸਾਨ ਨੂੰ ਵੇਖ ਕੇ ਪਾਸਾ ਨੀ ਵੱਟਣਾ ਚਾਹੀਦਾ ਹਮੇਸ਼ਾ ਜਿੰਨਾ ਵੀ ਹੋ ਸਕੇ ਉਸਦੀ ਮਦਦ ਕਰਨੀ ਚਾਹੀਦੀ ਹੈ ਅਤੇ ਸਾਡੇ ਗੁਰੂਆਂ ਤੋਂ ਮਿਲੀ ਇਸ ਸੇਵਾ ਦੀ ਭਾਵਨਾ ਦਾ ਮੋਹਰੀ ਹੋਕੇ ਫਰਜ਼ ਨਿਭਾਉਣਾ ਚਾਹੀਦਾ ਹੈ | ਪੀਟੀਸੀ ਪੰਜਾਬੀ ਇਸ ਪੰਜਾਬ ਪੁਲਿਸ ਦੇ ਨੌਜਵਾਨ ਗੱਭਰੂ ਦੀ ਗਰੀਬ ਅਤੇ ਬੇਸਹਾਰਿਆਂ ਪ੍ਰਤੀ ਸੇਵਾ ਭਾਵਨਾ ਨੂੰ ਸਲਾਮ ਕਰਦਾ ਹੈ |