ਕਦੇ ਖੇਡੀ ਹੈ ਇਹ ਖੇਡ ,ਨਹੀਂ ਤਾਂ ਵੇਖੋ ਵੀਡਿਓ ,ਵੇਖ ਕੇ ਆ ਜਾਣਗੇ ਬਚਪਨ ਦੇ ਦਿਨ ਯਾਦ

Written by Shaminder k

Published on : February 6, 2019 12:24
bandar killa
bandar killa

ਪੰਜਾਬ ਦੀਆਂ ਲੋਕ ਖੇਡਾਂ ਅੱਜ ਕੱਲ ਪੂਰੀ ਤਰ੍ਹਾਂ ਲੁਪਤ ਹੋ ਚੁੱਕੀਆਂ ਹਨ । ਕੰਪਿਊਟਰ ਦੇ ਇਸ ਯੁੱਗ ‘ਚ ਬੱਚੇ ਜ਼ਿਆਦਾਤਰ ਸਮਾਂ ਵੀਡਿਓ ਗੇਮਸ ,ਕੰਪਿਊਟਰ ਅਤੇ ਮੋਬਾਈਲ ਫੋਨ ‘ਤੇ ਹੀ ਸਮਾਂ ਗੁਜ਼ਾਰਦੇ ਨੇ । ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਖੇਡ ਬਾਰੇ ਦੱਸਣ ਜਾ ਰਹੇ ਹਾਂ ਜੋ ਸ਼ਾਇਦ ਇਸ ਤੋਂ ਪਹਿਲਾਂ ਨਹੀਂ ਖੇਡੀਆਂ ਹੋਣਗੀਆਂ । ਇਹ ਖੇਡਾਂ ਗੁਜ਼ਰੇ ਜ਼ਮਾਨੇ ਦੀ ਯਾਦ ਹੋ ਨਿੱਬੜੀਆਂ ਨੇ । ਸ਼ਾਇਦ ਟਾਵੇਂ ਟਾਵੇਂ ਪਿੰਡਾਂ ‘ਚ ਇਨ੍ਹਾਂ ਖੇਡਾਂ ਨੂੰ ਖੇਡਿਆ ਵੀ ਜਾਂਦਾ ਹੋਵੇ ਪਰ ਇਨ੍ਹਾਂ ਖੇਡਾਂ ਨੂੰ ਲੋਕ ਲੱਗਪੱਗ ਵਿਸਾਰ ਹੀ ਚੁੱਕੇ ਨੇ ।ਤੁਸੀਂ ਸ਼ਾਇਦ ਕਦੇ ਆਪਣੇ ਬਚਪਨ ‘ਚ ਇਨ੍ਹਾਂ ਖੇਡਾਂ ਨੂੰ ਖੇਡਿਆ ਹੋਵੇਗਾ । ਪੇਂਡੂ ਖੇਡਾਂ ‘ਚ ਇਸ ਖੇਡ ਨੂੰ ਬਾਂਦਰ ਕਿੱਲਾ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ।

ਹੋਰ ਵੇਖੋ :ਮਿਸ ਪੂਜਾ ਨੇ ਕੀਤਾ ਡਾਂਸ ,ਵੀਡਿਓ ਸੋਸ਼ਲ ਮੀਡੀਆ ‘ਤੇ ਹੋਇਆ ਵਾਇਰਲ

 

bandar killa

bandar killaਜੀ ਹਾਂ ਇਸ ਖੇਡ ‘ਚ ਇੱਕ ਬੱਚਾ ਖੇਡ ਟੋਲੀ ਦੇ ਰੂਪ ਵਿੱਚ ਖੇਡੀ ਜਾਂਦੀ ਹੈ। ਇਸ ਟੋਲੀ ਵਿੱਚ ਖਿਡਾਰੀਆਂ ਦੀ ਗਿਣਤੀ ਨਿਸ਼ਚਿਤ ਨਹੀਂ ਹੁੰਦੀ। ਖੇਡਣ ਤੋਂ ਪਹਿਲਾਂ ਇਸ ਖੇਡ ਦਾ ਗਰਾਊਂਡ ਤਿਆਰ ਕੀਤਾ ਜਾਂਦਾ ਹੈ। ਕੋਈ ਲਗਪਗ ਤਿੰਨ ਫੁੱਟ ਅਰਧ ਵਿਆਸ ਦਾ ਇੱਕ ਚੱਕਰ ਵਾਹਿਆ ਜਾਂਦਾ ਹੈ। ਚੱਕਰ ਦੇ ਕੇਂਦਰ ਵਿੱਚ ਇੱਕ ਲੱਕੜ ਦਾ ਕਿੱਲਾ ਠੋਕਿਆ ਜਾਂਦਾ ਹੈ। ਇੱਕ ਕਿੱਲੇ ਨਾਲ ਇੱਕ ਰੱਸੀ ਬੰਨ੍ਹੀ ਜਾਂਦੀ ਹੈ। ਰੱਸੀ ਦੀ ਲੰਬਾਈ ਇੰਨੀ ਹੁੰਦੀ ਹੈ ਕਿ ਜਿਸ ਨੂੰ ਫੜ ਕੇ ਵਾਰੀ ਦਾਈ ਦੇਣ ਵਾਲਾ ਖਿਡਾਰੀ ਚੱਕਰ ਤੋਂ ਬਾਹਰ ਨਹੀਂ ਨਿਕਲ ਸਕਦਾ।

ਹੋਰ ਵੇਖੋ : ਕਿਵੇਂ ਪਿਆ ਗੁਰਦੁਆਰਾ ਸਾਹਿਬ ਦਾ ਨਾਂਅ ਅੰਬ ਸਾਹਿਬ ,ਜਾਣੋ ਪੂਰਾ ਇਤਿਹਾਸ ,ਵੇਖੋ ਵੀਡਿਓ

ਸਭ ਤੋਂ ਪਹਿਲਾਂ ਵਾਰੀ ਕੌਣ ਦੇਵੇਗਾ, ਇਸ ਦਾ ਫੈਸਲਾ ਇੱਕ ਛੋਟੇ ਜਿਹੇ ਟੈਸਟ ਰਾਹੀਂ ਕੀਤਾ ਜਾਂਦਾ ਹੈ। ਜਦੋਂ ਸਾਰੇ ਬੱਚੇ ਇਕੱਠੇ ਹੋ ਜਾਂਦੇ ਹਨ ਤਾਂ ਉਹ ਸਾਰੇ ਜਣੇ ਆਪਣੀਆਂ ਜੁੱਤੀਆਂ, ਚੱਪਲਾਂ ਆਦਿ ਲਾਹ ਕੇ ਚੱਕਰ ਵਿੱਚ ਕਿੱਲੇ ਦੇ ਨਾਲ ਰੱਖ ਦਿੰਦੇ ਹਨ। ਵਾਰੀ ਦੇਣ ਵਾਲਾ ਰੱਸੀ ਨੂੰ ਫੜ ਕੇ ਚੱਕਰ ਵਿੱਚ ਘੁੰਮਦਾ ਰਹਿੰਦਾ ਹੈ। ਵਾਰੀ ਦੇਣ ਵਾਲੇ ਦਾ ਮੁੱਖ ਕੰਮ ਇਹ ਹੁੰਦਾ ਹੈ, ਕਿ ਉਸ ਨੇ ਹਰ ਤਰੀਕੇ ਨਾਲ ਜੁੱਤੀਆਂ ਨੂੰ ਚੱਕਰ ਤੋਂ ਬਾਹਰ ਜਾਣ ਤੋਂ ਰੋਕਣਾ ਅਤੇ ਇਸ ਦੇ ਉਲਟ ਜੋ ਬੱਚੇ ਚੱਕਰ ਦੇ ਬਾਹਰ ਹੁੰਦੇ ਹਨ, ਉਹ ਵਾਰੀ ਦੇਣ ਵਾਲੇ ਨੂੰ ਭੁਲੇਖੇ ਵਿੱਚ ਪਾ ਕੇ ਜੁੱਤੀਆਂ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਹਨ। ਜੇ ਜੁੱਤੀਆਂ ਨੂੰ ਬਾਹਰ ਕੱਢਦੇ ਸਮੇਂ ਵਾਰੀ ਦੇਣ ਵਾਲਾ ਕਿਸੇ ਬੱਚੇ ਨੂੰ ਛੂਹ ਲਵੇ ਤਾਂ ਉਸ ਨੂੰ ਵਾਰੀ ਦੇਣੀ ਪੈਂਦੀ ਹੈ।

bandar killa
bandar killa

ਜੇ ਬਾਹਰਲੇ ਬੱਚੇ ਸਾਰੀਆਂ ਜੁੱਤੀਆਂ ਚੁੱਕ ਕੇ ਚੱਕਰ ਤੋਂ ਪਾਰ ਕਰ ਲੈਂਦੇ ਹਨ ਤਾਂ ਉਸ ਨੂੰ ਹੀ ਦੁਬਾਰਾ ਦਾਈ ਦੇਣੀ ਪੈਂਦੀ ਹੈ। ਇਸ ਵਿੱਚ ਦਾਈ ਵਾਲੇ ਨੂੰ ਹੋਰ ਵੀ ਸਜ਼ਾ ਮਿਲਦੀ ਹੈ। ਉਸ ਨੂੰ ਇੱਕ ਨਿਸਚਿਤ ਦੂਰੀ ਤੱਕ ਭੱਜਣਾ ਪੈਂਦਾ ਹੈ ਅਤੇ ਬਾਹਰਲੇ ਬੱਚੇ ਉਸ ਨੂੰ ਉਹ ਜੁੱਤੀਆਂ ਮਾਰਦੇ ਹਨ, ਜੋ ਉਨ੍ਹਾਂ ਚੱਕਰ ਤੋਂ ਬਾਹਰ ਕੱਢੀਆਂ ਹੁੰਦੀਆਂ ਹਨ। ਇਸ ਤਰ੍ਹਾਂ ਇਹ ਖੇਡ ਲਗਾਤਾਰ ਚਲਦੀ ਰਹਿੰਦੀ ਹੈ। ਇਹ ਖੇਡ ਜਿੱਥੇ ਸਰੀਰਕ ਵਿਕਾਸ ਕਰਦੀ ਹੈ, ਉੱਥੇ ਦਿਮਾਗੀ ਸੰਤੁਲਨ ਬਣਾਉਣਾ ਵੀ ਸਿਖਾਉਂਦੀ ਹੈ। ਅੱਜ ਬੇਸ਼ੱਕ ਅਸੀਂ ਕੰਪਿਊਟਰ ਦੇ ਯੁੱਗ ‘ਚ ਪਹੁੰਚ ਗਏ ਹਾਂ ਪਰ ਇਸ ਕੰਪਿਊਟਰ ਅਤੇ ਮੋਬਾਈਲ ਦੇ ਯੁੱਗ ‘ਚ ਬੱਚੇ ਜਿੱਥੇ ਆਪਣੀਆਂ ਰਿਵਾਇਤੀ ਖੇਡਾਂ ਤੋਂ ਦੂਰ ਹੁੰਦੇ ਜਾ ਰਹੇ ਨੇ ,aੁਥੇ ਹੀ ਹਰ ਵੇਲੇ ਕੰਪਿਊਟਰ ਤੇ ਕੰਮ ਕਰਦੇ ਰਹਿਣ ਨਾਲ ਉਨ੍ਹਾਂ ਦੀ ਸਿਹਤ ‘ਤੇ ਵੀ ਬੁਰਾ ਅਸਰ ਪਿਆ ਹੈ । ਜ਼ਰੂਰਤ ਹੈ ਉਨ੍ਹਾਂ ਪੁਰਾਣੀਆਂ ਖੇਡਾਂ ਨੂੰ ਮੁੜ ਤੋਂ ਸੁਰਜਿਤ ਕਰਨ ਦੀ ।Be the first to comment

Leave a Reply

Your email address will not be published.


*