ਸੰਗਰੂਰ ਦੇ ਰਹਿਣ ਵਾਲੇ 28 ਸਾਲਾ ਨੌਜਵਾਨ ਦੀ ਕੈਨੇਡਾ ਦੇ ਸ਼ਹਿਰ ਵੈਨਕੂਵਰ ‘ਚ ਸੜਕ ਹਾਦਸੇ ‘ਚ ਹੋਈ ਮੌਤ
Punjab youth died in Vancouver

ਸੰਗਰੂਰ ਦੇ ਰਹਿਣ ਵਾਲੇ 28 ਸਾਲਾ ਨੌਜਵਾਨ ਦੀ ਕੈਨੇਡਾ ਦੇ ਸ਼ਹਿਰ ਵੈਨਕੂਵਰ ‘ਚ ਸੜਕ ਹਾਦਸੇ ‘ਚ ਹੋਈ ਮੌਤ

ਹਰ ਸਾਲ ਲੱਖਾਂ ਨੌਜਵਾਨ ਭਾਰਤ ਖਾਸਕਰ ਪੰਜਾਬ ਤੋਂ ਵਧੀਆ ਭਵਿੱਖ ਦਾ ਸੁਪਨਾ ਲੈ ਕੇ ਵਿਦੇਸ਼ਾਂ ਵੱਲ ਦਾ ਰੁਖ਼ ਕਰਦੇ ਹਨ। ਆਪਣੀ ਮਿਹਨਤ ਅਤੇ ਹੁਨਰ ਸਦਕਾ ਬਾਹਰਲੇ ਮੁਲਕਾਂ ਨਾ ਸਿਰਫ ਆਪਣੇ ਸੁਨਹਿਰੇ ਭਵਿੱਖ ਦੀ ਦਾਸਤਾਨ ਉਕਰਦੇ ਹਨ ਬਲਕਿ ਚੰਗੇ ਨਾਮਣੇ ਖੱਟ ਕੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਨ ਦਾ ਕੋਈ ਮੌਕਾ ਵੀ ਨਹੀਂ ਖੁੰਝਦੇ, ਪਰ ਅਜਿਹੇ ‘ਚ ਜਦੋਂ ਕੁਦਰਤ ਦਾ ਕੋਈ ਅਜਿਹਾ ਭਾਣਾ ਵਰਤ ਜਾਂਦਾ ਹੈ, ਜਿਸ ਨਾਲ ਇਹ ਬੱਚੇ ਵਿਦੇਸ਼ ਦੀ ਧਰਤੀ ‘ਤੇ ਛੋਟੀ ਉਮਰੇ ਇਸ ਦੁਨੀਆ ਤੋਂ ਅਲਵਿਦਾ ਕਰ ਜਾਂਦੇ ਹਨ ਤਾਂ ਪਿੱਛੇ ਬੈਠਿਆਂ ਮਾਪਿਆਂ ‘ਤੇ ਕੀ ਗੁਜ਼ਰਦੀ ਹੋਵੇਗੀ, ਇਸ ਦਾ ਅੰਦਾਜ਼ਾ ਲਗਾਉਣਾ ਵੀ ਸੋਚ ਤੋਂ ਕਿਤੇ ਪਰੇ ਜਾਪਦਾ ਹੈ।

ਅਜਿਹਾ ਹੀ ਦਰਦਨਾਕ ਭਾਣਾ ਵਾਪਿਰਆ ਹੈ ਕੈਨੇਡਾ ਦੇ ਸ਼ਹਿਰ ਵੈਨਕੁਵਰ ਵਿੱਚ, ਜਿੱਥੇ ਸੰਗਰੂਰ, ਦੂਰੀ ਦੇ ਰਹਿਣ ਵਾਲੇ 28 ਸਾਲਾ ਨੌਜਵਾਨ ਦੀ ਇੱਕ ਸੜਕ ਹਾਦਸੇ ‘ਚ ਮੌਤ ਹੋਣ ਦਾ ਦੁਖਦਾਇਕ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪੋਹਿਚਾਣ ਸਨੇਹਪਾਲ ਸਿੰਘ ਵਜੋਂ ਹੋਈ ਹੈ ਜੋ 2010 ‘ਚ ਸਟੱਡੀ ਵੀਜ਼ੇ ‘ਤੇ ਕੈਨੇਡਾ ਗਿਆ ਸੀ ਅਤੇ ਹੁਣ ਉੱਥੇ ਪੱਕਾ ਸੀ।
ਖਬਰਾਂ ਮੁਤਾਬਕ, ਬੀਤੇ ਦਿਨੀਂ ਸਵੇਰ ਦੇ ਸਮੇਂ ਵੈਨਕੂਵਰ ਦੇ ਫ਼ਸਟ ਅਵੈਨਿਊ ਅਤੇ ਰੈਨਫਰਿਊ ਸਟਰੀਟ ਨੇੜੇ ਟੈਕਸੀ ਅਤੇ ਇਕ ਸਮਾਰਟ ਕਾਰ ਵਿਚਕਾਰ ਹੋਈ ਖਤਰਨਾਕ ਟੱਰਕਰ ਨੇ ਸਨੇਹਪਾਲ ਦੀ ਜਾਨ ਲੈ ਲਈ, ਹਾਂਲਾਕਿ ਇਸ ਪੂਰੁ ਹਾਦਸੇ ‘ਚ ਮ੍ਰਿਤਕ ਦਾ ਕੋਈ ਕਸੂਰ ਨਹੀਂ ਸੀ।

ਇਸ ਖਬਰ ਤੋਂ ਬਾਅਦ ਭਾਈਚਾਰੇ ‘ਚ ਸੋਗ ਦੀ ਲਹਿਰ ਅਤੇ ਮ੍ਰਿਤਕ ਦੇ ਘਰ ‘ਚ ਮਾਤਮ ਛਾਇਆ ਹੋਇਆ ਹੈ।

ਪਿਤਾ ਦੇ ਮੁਤਾਬਕ, ਉਹ 10 ਦਿਨ ਪਹਿਲਾਂ ਹੀ ਕੈਨੇਡਾ ਤੋਂ ਇੰਡੀਆ ਪਰਤੇ ਹਨ। ਮ੍ਰਿਤਕ ਦਾ ਦੂਸਰਾ ਭਰਾ ਆਸਟ੍ਰੇਲੀਆ ਵਿੱਚ ਹੈ ਅਤੇ ਘਰ ‘ਚ ਮਾਤਾ-ਪਿਤਾ ਹਨ।