ਕੈਨੇਡਾ ‘ਚ ਵੀ ਪੰਜਾਬੀਆਂ ਦੀ ਹੈ ਪੂਰੀ ਟੌਹਰ; ਜਾਗੋ ‘ਤੇ ਕਿੰਝ ਪੈ ਰਹੀ ਹੈ ਗਿੱਧੇ ਤੇ ਭੰਗੜੇ ਦੀ ਧਮਕ, ਦੇਖੋ ਵੀਡੀਓ
ਪੰਜਾਬੀ ਚਾਹੇ ਪੂਰੀ ਦੁਨੀਆਂ ਵਿੱਚ ਕਿਤੇ ਵੀ ਚਲੇ ਜਾਨ ਪਰ ਆਪਣੇ ਵਿਰਸੇ punjabi entertainment ਅਤੇ ਸੱਭਿਆਚਾਰ ਨੂੰ ਨਹੀਂ ਭੁੱਲਦੇ ਹਮੇਸ਼ਾ ਇਸ ਨਾਲ ਜੁੜੇ ਰਹਿੰਦੇ ਹਨ ਅਤੇ ਇਹ ਹੀ ਕਰਨ ਹੈ ਕਿ ਵਿਦੇਸ਼ਾ ਵਿੱਚ ਵੱਸਦੇ ਪੰਜਾਬੀਆਂ ਨੂੰ ਬਹੁਤ ਹੀ ਪਿਆਰ ਅਤੇ ਸਤਿਕਾਰ ਦਿੱਤਾ ਜਾਂਦਾ ਹੈ | ਅੱਜ ਆਪਾਂ ਗੱਲ ਕਰਨ ਜਾ ਰਹੇ ਪੰਜਾਬੀਆਂ ਦੇ ਖੁਸ਼ੀ ਮਨਾਉਣ ਦੀ ਭਾਵੇਂ ਉਹ ਪੰਜਾਬ ਹੋਵੇ ਭਾਵੇਂ ਕੈਨੇਡਾ |

View this post on Instagram

Canadian #wedding #jago ??? Admin @jaskarn_brarr & @goldy_brar18 ??? @pakke.america.wale ???Follow ?​?​?​?​?​?​ ?????? ⏩????? ⏪ ??????? @pakke.canadawale1 #pakkecanadawale @pakke_punjab_wale001 @welovebhangra @punjabiuniverse @instantpollywood #himanshikhurana #diljitdosanjh #sunandasharma #punjabisong #Punjabimovie @bhangra_loverz #musically @sardar_sardarni.official @pakke_punjabi #wmk @diljitdosanjh @sunanda_ss @iamhimanshikhurana #canada #surprise #punjab #usa #dilpreetdhillon #jattizm #BHANGRA

A post shared by Pakke Canada Wale ?? (@pakke.canadawale1) on

ਪੰਜਾਬੀਆਂ ਦੇ ਖੁਸ਼ੀ ਮਨਾਉਣ ਦਾ ਅੰਦਾਜ਼ ਬਹੁਤ ਹੀ ਨਿਰਾਲਾ ਹੈ | ਕੁਝ ਇਸ ਤਰਾਂ ਦਾ ਹੀ ਵੇਖਣ ਨੂੰ ਮਿਲ ਰਿਹਾ ਸੋਸ਼ਲ ਮੀਡਿਆ ਵਾਇਰਲ ਹੋ ਰਹੀ ਇਕ ਵੀਡੀਓ ‘ਚ ਜਿਸ ਵਿੱਚ ਪੰਜਾਬੀਆਂ ਵੱਲੋਂ ਬਹੁਤ ਹੀ ਧੂਮ ਧਾਮ ਨਾਲ ਜਾਗੋ ਕੱਢੀ ਜਾ ਰਹੀ ਹੈ | ਦੱਸ ਦਈਏ ਕਿ ਇਹ ਜਾਗੋ ਪੰਜਾਬ ਨਹੀਂ ਬਲਕਿ ਕੈਨੇਡਾ ਦੀਆਂ ਸੜਕਾਂ ਤੇ ਕੱਢੀ ਜਾ ਰਹੀ ਹੈ | ਇਸ ਵੀਡੀਓ ਚ ਆਪਾਂ ਵੇਖ ਸਕਦੇ ਹਾਂ ਕਿ ਔਰਤਾਂ ਅਤੇ ਮੁੰਡੇ ਬਹੁਤ ਹੀ ਖੁਸ਼ੀ ਨਾਲ ਜਾਗੋ ਕੱਢਦੇ ਨਜ਼ਰ ਆ ਰਹੇ ਹਨ |

ਜਿੱਥੇ ਕਿ ਇਕ ਪਾਸੇ ਔਰਤਾਂ ਵੱਲੋਂ ਗਿੱਧਾ ਪਾਇਆ ਜਾ ਰਿਹਾ ਹੈ ਅਤੇ ਗੌਣ ਕੱਢੇ ਜਾ ਰਹੇ ਹਨ ਓਥੇ ਹੀ ਦੂਜੇ ਪਾਸੇ ਮੁੰਡੇ ਵੀ ਆਪਣੀ ਟੋਲੀ ਬਣਾ ਕੇ ਕਾਰ ਦੇ ਉੱਤੇ ਨੱਚਦੇ ਟੱਪਦੇ ਹੋਏ ਖੁਸ਼ੀ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ ਇਸ ਵੀਡੀਓ ਨੂੰ ਵੇਖ ਕੇ ਇੰਝ ਲੱਗ ਰਿਹਾ ਹੈ ਜਿਵੇਂ ਕਿ ਇਹ ਵੀਡੀਓ ਕੈਨੇਡਾ ਨੀ ਬਲਕਿ ਪੰਜਾਬ ਦੀ ਹੈ |

ਜੇਕਰ ਵੇਖਿਆ ਜਾਵੇ ਤਾਂ ਅੱਜ ਪੰਜਾਬੀਆਂ ਨੂੰ ਕੈਨੇਡਾ ਵਿੱਚ ਉਹਨਾਂ ਦੀ ਮਿਹਨਤ ਅਤੇ ਲਗਨ ਕਰਕੇ ਬਹੁਤ ਹੀ ਪਿਆਰ ਅਤੇ ਸਤਿਕਾਰ ਦਿੱਤਾ ਜਾਂਦਾ ਹੈ |