ਪਾਣੀ ‘ਚ ਡੁੱਬਣ ਨਾਲ ਪੰਜਾਬੀ ਅੰਤਰਰਾਸ਼ਟਰੀ ਵਿਦਿਆਰਥੀ ਦੀ ਹੋਈ ਮੌਤ

ਬਰੈਂਪਟਨ: ਗਰਮੀਆਂ ਸ਼ੁਰੂ ਹੁੰਦੇ ਹੀ ਪਾਣੀ ‘ਚ ਡੁੱਬ ਕੇ ਜਾਨ ਗਵਾਉਣ ਦੀਆਂ ਖਬਰਾਂ ਆਉਣੀਆਂ ਵੀ ਸ਼ੁਰੂ ਹੋ ਚੁੱਕੀਆਂ ਹਨ।  ਕੱਲ੍ਹ ਬਰੈਂਪਟਨ ਦੀ ਏਲਡਰੇਡੋ ਪਾਰਕ ਵਿਖੇ ਕ੍ਰੈਡਿਟ ਵੈਲੀ ਨਦੀ ‘ਚ ਡੁੱਬਣ ਕਾਰਨ 20 ਸਾਲਾ ਪੰਜਾਬੀ ਅੰਤਰਰਾਸ਼ਟਰੀ ਵਿਦਿਆਰਥੀ ਨਵਕਿਰਨ ਸਿੰਘ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ।  ਨੌਜਵਾਨ ਦੀ ਲਾਸ਼ ਸਟੀਲਜ਼/ ਕ੍ਰੈਡਿਟ ਵਿਉ  ਲਾਗੇ ਏਲਡਰੇਡੋ ਪਾਰਕ ਚੋਂ ਬਰਾਮਦ ਹੋਈ ਹੈ। ਪੁਲਿਸ ਵੱਲੋਂ ਮਾਮਲੇ ਦੀ ਤਫ਼ਤੀਸ਼ ਜਾਰੀ ਹੈ।