ਪੰਜਾਬੀ ਮਾਡਲ ਹਿਮਾਂਸ਼ੀ ਖੁਰਾਣਾ ਦੀ ਸਿਹਤ ਨਾਸਾਜ਼, ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਪੋਸਟ!

author-image
Ragini Joshi
New Update
Punjabi Model Himanshi Khurana tested for COVID-19

ਪੰਜਾਬੀ ਮਾਡਲ ਅਤੇ ਗਾਇਕਾ ਹਿਮਾਂਸ਼ੀ ਖੁਰਾਣਾ ਦੀ ਸਿਹਤ ਨਾਸਾਜ਼ ਚੱਲ ਰਹੀ ਹੈ। ਇਸ ਬਾਰੇ ਉਹਨਾਂ ਦੀ ਮੈਨੇਜਰ ਨਿਧੀ ਨੇ ਸੋਸ਼ਲ ਮੀਡੀਆ 'ਤੇ ਇਸ ਖਬਰ ਨੂੰ ਸਾਂਝਿਆਂ ਕਰਦਿਆਂ ਲਿਖਿਆ ਹੈ ਕਿ ਹਿਮਾਂਸ਼ੀ ਖੁਰਾਣਾ ਦੀ ਸਿਹਤ ਪਿਛਲੇ ਕੁਝ ਦਿਨਾਂ ਤੋਂ ਖਰਾਬ ਹੈ ਅਤੇ ਉਹਨਾਂ ਵੱਲੋਂ ਕੋਰੋਨਾ ਵਾਇਰਸ ਦੇ ਸ਼ੱਕ ਦੇ ਚੱਲਦਿਆਂ ਟੈਸਟ ਕਰਵਾ ਲਏ ਗਏ ਹਨ।

Punjabi Model Himanshi Khurana tested for COVID-19

ਪਰ ਅਜੇ ਰਿਪੋਰਟ ਆਉਣ ਦਾ ਇੰਤਜ਼ਾਰ ਹੈ। ਉਹਨਾਂ ਵੱਲੋਂ ਲੋਕਾਂ ਨੂੰ ਮੈਸੇਜ "ਨਾ ਕਰਨ" ਦੀ ਅਪੀਲ ਕੀਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਟੈਸਟ ਦਾ ਨਤੀਜਾ ਆਉਣ 'ਤੇ ਸਾਰਿਆਂ ਨਾਲ ਸਾਂਝਾ ਕੀਤਾ ਜਾਵੇਗਾ।

ਦੱਸ ਦੇਈਏ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਪਣੀ ਖੂਬਸੂਰਤੀ ਅਤੇ ਅਦਾਕਾਰੀ ਕਾਰਨ ਜਾਣੀ ਜਾਣ ਵਾਲੀ ਹਿਮਾਂਸ਼ੀ ਖੁਰਾਣਾ ਨੇ ਬਿੱਗ-ਬਾਸ ਦੇ ਹਾਲ 'ਚ ਹੋਏ ਸੀਜ਼ਨ 'ਚ ਵੀ ਭਾਗ ਲਿਆ ਸੀ, ਜਿੱਥੇ ਸ਼ਹਿਨਾਜ਼ ਗਿੱਲ ਨਾਲ ਉਹਨਾਂ ਦੀ ਕੰਟਰੋਵਰਸੀ ਨੂੰ ਹੋਰ ਹਵਾ ਮਿਲੀ ਸੀ। ਇਸ ਤੋਂ ਬਾਅਦ ਉਹਨਾਂ ਦੀ ਨੇੜਤਾ ਦੀਆਂ ਖਬਰਾਂ ਬਿਗ-ਬੌਸ ਦੇ ਪ੍ਰਤੀਭਾਗੀ ਆਸਿਮ ਰਿਆਜ਼ ਨਾਲ ਆਉਂਦੀਆਂ ਰਹੀਆਂ ਹਨ।

 

View this post on Instagram

 

#khyaalrakhyakar @desimusicfactory #asimriaz #himanshikhurana

A post shared by Himanshi Khurana ? (@iamhimanshikhurana) on

himanshi-khurana punjabi-model-himanshi-khurana-feeling-unwell himanshi-khurana-tested-for-covid-19
Advertisment