ਕੱਲ ਆਪਣੀ ਪੰਜਾਬੀ ਫ਼ਿਲਮ ” ਕੁੜਮਾਈਆਂ ” ਨਾਲ ਸੱਭ ਦੇ ਰੂਬਰੂ ਹੋਣ ਜਾ ਰਹੇ ਹਨ ” ਹਰਜੀਤ ਹਰਮਨ “

Written by Anmol Preet

Published on : September 13, 2018 6:36
ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹਰਜੀਤ ਹਰਮਨ ਅੱਜ ਕੱਲ ਆਪਣੀ ਫ਼ਿਲਮ punjabi movies ” ਕੁੜਮਾਈਆਂ ” ਨੂੰ ਲੈਕੇ ਕਾਫੀ ਚਰਚੇ ਦਾ ਵਿਸ਼ਾ ਬਣੇ ਹੋਏ ਹਨ ਅਤੇ ਫੈਨਸ ਵੀ ਓਹਨਾ ਦੀ ਇਸ ਫ਼ਿਲਮ ਦਾ ਬਹੁਤ ਹੀ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ ਅਤੇ ਹੁਣ ਓਹਨਾ ਦੇ ਇੰਤਜਾਰ ਦੀਆਂ ਘੜੀਆਂ ਖਤਮ ਹੋਣ ਵਾਲੀਆਂ ਨੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ” ਹਰਜੀਤ ਹਰਮਨ ” ਅਤੇ ” ਜਪਜੀ ਖਹਿਰਾ ” ਦੀ ਫਿਲਮ ‘ਕੁੜ੍ਹਮਾਈਆਂ’ ਕੱਲ ਰਿਲੀਜ਼ ਹੋਣ ਜਾ ਰਹੀ ਹੈ । ਇਸ ਫਿਲਮ ਨੂੰ ਲੈ ਕੇ ਫਿਲਮ ਦੀ ਸਟਾਰਕਾਸਟ ਲਗਾਤਾਰ ਸੋਸ਼ਲ ਮੀਡੀਆ ਦਾ ਸਹਾਰਾ ਲੈ ਕੇ ਫਿਲਮ ਦੀ ਪ੍ਰਮੋਸ਼ਨ ਕਰ ਰਹੀ ਹੈ । ਉੱਥੇ ਹੀ ਫਿਲਮ ਦੇ ਕਲਾਕਾਰ ਲੋਕਾਂ ਨੂੰ ਵੱਡੀ ਗਿਣਤੀ ‘ਚ ਚੌਦਾਂ ਸਤੰਬਰ ਨੂੰ ਸਿਨੇਮਾ ਘਰਾਂ ‘ਚ ਪਹੁੰਚ ਕੇ ਫਿਲਮ ਵੇਖਣ ਦੀ ਅਪੀਲ ਕਰ ਰਹੇ ਨੇ ।ਫਿਲਮ ‘ਚ ਕੰਮ ਕਰ ਰਹੇ ਅਦਾਕਾਰ ਹਾਰਬੀ ਸੰਘਾ ਨੇ ਵੀ ਲੋਕਾਂ ਨੂੰ ਚੌਦਾਂ ਸਤੰਬਰ ਨੂੰ ਵੱਡੀ ਗਿਣਤੀ ‘ਚ ਸਿਨੇਮਾ ਘਰ ‘ਚ ਪਹੁੰਚ ਕੇ ਫਿਲਮ ਵੇਖਣ ਦੀ ਅਪੀਲ ਕੀਤੀ ਹੈ |

View this post on Instagram

#kurmaiyan

A post shared by Japji Khaira (@thejapjikhaira) on

ਇਸ ਵੀਡਿਓ ਨੂੰ ਫਿਲਮ ‘ਚ ਮੁੱਖ ਅਦਾਕਾਰਾ ਦੇ ਤੌਰ ਤੇ ਕੰਮ ਕਰਨ ਵਾਲੀ ਜਪਜੀ ਖਹਿਰਾ ਨੇ ਆਪਣੇ ਇੰਸਟਾਗ੍ਰਾਮ ‘ਤੇ ਸਾਂਝਾ ਕੀਤਾ ਹੈ । ਉੱਥੇ ਹੀ ਅਦਾਕਾਰਾ ਮੈਂਡੀ ਤੱਖੜ ਨੇ ਵੀ ਫਿਲਮ ਦੀ ਸਟਾਰਕਾਸਟ ਨੂੰ ਫਿਲਮ ਲਈ ਵਧਾਈ ਦਿੱਤੀ ਹੈ ਅਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਇਸ ਫਿਲਮ ਨੂੰ ਵੇਖਣ ਦੀ ਅਪੀਲ ਕੀਤੀ ਹੈ । ਇਸ ਵੀਡਿਓ ਨੂੰ ਜਪਜੀ ਖਹਿਰਾ ਨੇ ਆਪਣੇ ਇੰਸਟਾਗ੍ਰਾਮ ‘ਤੇ ਸਾਂਝਾ ਕੀਤਾ ਹੈ | ਇਸ ਫਿਲਮ ‘ਚ ਹਰਜੀਤ ਹਰਮਨ ,ਜਪਜੀ ਖਹਿਰਾ ਮੁੱਖ ਕਿਰਦਾਰ ਨਿਭਾ ਰਹੇ ਨੇ ,ਜਦਕਿ ਬੀਐੱਨ ਸ਼ਰਮਾ ,ਨਿਰਮਲ ਰਿਸ਼ੀ,ਅਨੀਤਾ ਦੇਵਗਨ ਵੀ ਇਸ ਫਿਲਮ ‘ਚ ਦਰਸ਼ਕਾਂ ਦਾ ਮਨੋਰੰਜਨ ਕਰਨਗੇ । ਇਹ ਫਿਲਮ ਚੌਦਾਂ ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ । ਹਰਜੀਤ ਹਰਮਨ ਨੂੰ ਇਸ ਫਿਲਮ ਤੋਂ ਕਾਫੀ ਉਮੀਦਾਂ ਨੇ ।ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ । ਹਰਜੀਤ ਹਰਮਨ ਅਜਿਹੇ ਗਾਇਕ ਨੇ ਜੋ ਆਪਣੀ ਸਾਫ ਸੁਥਰੀ ਗਾਇਕੀ ਕਰਕੇ ਜਾਣੇ ਜਾਂਦੇ ਨੇ ਅਤੇ ਇਸ ਤੋਂ ਪਹਿਲਾਂ ਉਹ ‘ਪੰਜਾਬ’, ‘ਤਰੀਕਾਂ’, ‘ਜੱਟ ਚੌਵੀ ਕੈਰੇਟ ਦੇ’ ਅਤੇ ‘ਮਾਏਂ ਨੀ ਮਾਏਂ’ ਵਰਗੇ ਹਿੱਟ ਗੀਤ ਗਾ ਚੁੱਕੇ ਨੇ ਅਤੇ ਹੁਣ ਉਹ ਫਿਲਮ ‘ਕੁੜ੍ਹਮਾਈਆਂ’ ਰਾਹੀਂ ਪਾਲੀਵੁੱਡ ‘ਚ ਧੁੰਮਾਂ ਪਾਉਣ ਆ ਰਹੇ ਨੇ। ਫਿਲਮ ‘ਚ ਰੋਮਾਂਡ ,ਕਮੇਡੀ ਅਤੇ ਡਰਾਮਾ ਸਭ ਕੁਝ ਦਰਸ਼ਕਾਂ ਨੂੰ ਵੇਖਣ ਲਈ ਮਿਲੇਗਾ |

View this post on Instagram

#kurmaiyan Thankyou @mandy.takhar 🙂🙂🙂🙂🙂🙂

A post shared by Japji Khaira (@thejapjikhaira) onBe the first to comment

Leave a Reply

Your email address will not be published.


*