
ਕੈਨੇਡਾ ‘ਚ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਲੱਗੇ ਨਾਅਰੇ, ਮੋਦੀ ਸਰਕਾਰ ਖਿਲਾਫ ਦੇਸ਼ ਭਰ ‘ਤੇ ਮੁਜ਼ਾਹਰੇ
ਪੰਜਾਬ ਸਮੇਤ ਦੇਸ਼ ਭਰ ‘ਚ ਨਵੇਂ ਪਾਸ ਹੋਏ ਖੇਤੀ ਬਿੱਲਾਂ ਨੂੰ ਲੈਕੇ ਮੋਦੀ ਸਰਕਾਰ ਖਿਲਾਫ ਹੋ ਰਹੇ ਵਿਰੋਧ ਦਾ ਸੇਕ ਹੁਣ ਸੱਤ ਸਮੁੰਦਰ ਪਾਰ ਵੀ ਪਹੁੰਚਣ ਲੱਗਿਆ ਹੈ। ਕੈਨੇਡਾ ‘ਚ ਵੱਸਦੇ ਪੰਜਾਬੀਆਂ ਵੱਲੋਂ ਵੀ ਇਸ ਬਿਲ ਦਾ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ, ਜਿਸਦੇ ਸਬੰਧ ‘ਚ ਬੀਤੇ ਦਿਨੀਂ ਅਲੱਗ-ਅਲੱਗ ਸ਼ਹਿਰਾਂ ‘ਚ ਕਿਸਾਨ ਏਕਤਾ ਜ਼ਿੰਦਾਬਾਦ ਲਈ ਹਾਅ ਦਾ ਨਾਅਰਾ ਲਗਾਇਆ ਗਿਆ ਅਤੇ ਨਾਲ ਹੀ ਮੋਦੀ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਆਯੋਜਿਤ ਕੀਤੇ ਗਏ ਸਨ।
ਟੋਰਾਂਟੋ, ਬਰੈਂਪਟਨ ਅਤੇ ਸਰੀ ਸਮੇਤ ਇਹ ਇਕੱਠ ਦੇਸ਼ ਭਰ ‘ਚ ਵੀਕਐਂਡ ਦੇ ਦਿਨ ਆਯੋਜਿਤ ਕੀਤੇ ਗਏ ਸਨ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼ਰੋਮਣੀ ਅਕਾਲੀ ਦਲ ਈਸਟ ਕੈਨੇਡਾ ਵੱਲੋਂ ਭਾਰਤੀ ਕੌਂਸਲੇਟ ਦੇ ਟੋਰਾਂਟੋ ਵਿਖੇ ਮੌਜੂਦ ਦਫਤਰ ਦੇ ਸਾਹਮਣੇ ਵੀ ਵਿਰੋਧ ਪ੍ਰਦਰਸ਼ਨ ਕਰਦਿਆਂ ਕੌਂਸਲ ਜਨਰਲ ਅਪੂਰਵਾ ਸ੍ਰੀਵਾਸਵ ਨੂੰ ਇੱਕ ਮੈਮੋਰੈਂਡਮ ਵੀ ਸੌਂਪਿਆ ਗਿਆ ਸੀ।