ਤਿੰਨ ਬਿਲੀਅਨ ਵਿਊਜ਼ ਖੱਟਣ ਵਾਲੇ ਭਾਰਤੀ ਗਾਇਕ ਬਣੇ ” ਗੁਰੂ ਰੰਧਾਵਾ “
” ਗੁਰੂ ਰੰਧਾਵਾ ” punjabi singer ਦੇ ਗੀਤਾਂ ਦਾ ਖੁਮਾਰ ਅੱਜ ਹਰ ਕਿਸੇ ਸਰ ਚੜ੍ਹ ਕੇ ਬੋਲ ਰਿਹਾ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ” ਗੁਰੂ ਰੰਧਾਵਾ ” ਯੂਟਿਊਬ ਤੇ ਆਪਣੇ ਗੀਤਾਂ ਦੇ ਤਿੰਨ ਬਿਲੀਅਨ ਵਿਊਜ਼ ਖੱਟਣ ਵਾਲੇ ਭਾਰਤੀ ਗਾਇਕ ਬਣੇ ਹਨ ਅਤੇ ਇਸਦੀ ਜਾਣਕਾਰੀ ਟੀ-ਸੀਰੀਜ਼ ਕੰਪਨੀ ਨੇਂ ਖੁਦ੍ਹ ਦਿੱਤੀ ਹੈ |

ਗੁਰੂ ਰੰਧਾਵਾ ਨੇਂ ਬਹੁਤ ਹੀ ਘੱਟ ਸਮੇਂ ਵਿੱਚ ਨਾ ਸਿਰਫ ਪੰਜਾਬੀ ਇੰਡਸਟਰੀ ਬਲਕਿ ਬਾਲੀਵੁੱਡ ਵਿੱਚ ਵੀ ਆਪਣੀ ਬਹੁਤ ਵਧੀਆ ਪਹਿਚਾਣ ਬਣਾ ਲਈ ਹੈ ਅਤੇ ਇਸਦਾ ਸਿਹਰਾ ਇਹਨਾਂ ਦੇ ਗੀਤਾਂ ਨੂੰ ਜਾਂਦਾ ਹੈ ਜਿਵੇਂ ਕਿ -: ਹਾਈ ਰੇਟਿਡ ਗੱਭਰੂ, ਬਨ ਜਾ ਤੂੰ ਮੇਰੀ ਰਾਨੀ, ਲਾਹੌਰ, ਸੂਟ-ਸੂਟ ਆਦਿ |

ਵੈਸੇ ਤਾਂ ਇਹਨਾਂ ਦੇ ਸਾਰੇ ਗੀਤਾਂ ਨੂੰ ਹੀ ਬਹੁਤ ਜਿਆਦਾ ਵੇਖਿਆ ਗਿਆ ਅਤੇ ਪਸੰਦ ਕੀਤਾ ਗਿਆ ਪਰ ਜੇਕਰ ਆਪਾਂ ਇਹਨਾਂ ਦੇ ਪੰਜਾਬੀ ਗੀਤ ” ਲਾਹੌਰ ” ਦੀ ਗੱਲ ਕਰੀਏ ਤਾਂ ਉਸ ਗੀਤ ਨੂੰ ਯੂਟਿਊਬ ਤੇ ਹੁਣ ਤੱਕ 575 ਮਿਲੀਅਨ ਤੋਂ ਵੀ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ | ਗੁਰੂ ਰੰਧਾਵਾ ਨੇਂ ਆਪਣੀ ਗਾਇਕੀ ਦੀ ਸ਼ੁਰੂਆਤ 2005 ਵਿੱਚ ਆਪਣੇ ਪੰਜਾਬੀ ਗੀਤ ” ਪਟੋਲਾ ” ਦੇ ਜਰੀਏ ਕੀਤੀ ਸੀ |

ਜੇਕਰ ਆਪਾਂ ਗੁਰੂ ਰੰਧਾਵਾ ਦੇ ਸੋਸ਼ਲ ਮੀਡਿਆ ਫੈਨਸ ਦੀ ਗੱਲ ਕਰੀਏ ਤਾਂ ਇੰਸਟਾਗ੍ਰਾਮ ਤੇ ਇਹਨਾਂ ਦੇ 5 ਮਿਲੀਅਨ ਫਾਲੋਅਰਜ਼ ਹੋ ਚੁੱਕੇ ਹਨ | ਹਾਲ ਹੀ ਵਿੱਚ ਇਹਨਾਂ ਦਾ ਇੱਕ ਗੀਤ ” ਆਇਆ ਸੀ ਫ਼ਿਲਮ ” ਮਰ ਗਏ ਓਏ ਲੋਕੋ ” ਵਿੱਚ ਜਿਸਦਾ ਨਾਮ ਸੀ ” ਆਜਾ ਨੀ ਆਜਾ ” ਉਸ ਗੀਤ ਨੂੰ ਵੀ ਲੋਕਾਂ ਦੁਆਰਾ ਕਾਫੀ ਪਸੰਦ ਕੀਤਾ ਗਿਆ |