
ਮਸ਼ਹੂਰ ਪੰਜਾਬੀ ਗਾਇਕ “ਗੁਰੂ ਰੰਧਾਵਾ” ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਜ਼ਰੀਏ ਹਾਲ ਹੀ ਵਿੱਚ ਇੱਕ ਵੀਡਿਓ ਸਾਂਝੀ ਕੀਤੀ ਹੈ ਦੱਸ ਦਈਏ ਕਿ ਇਹ ਵੀਡਿਓ ਇਨ੍ਹਾਂ ਦੇ ਲਾਈਵ ਸ਼ੋਅ ਦੀ ਹੈ ਜੋ ਕਿ ਲਖਨਊ ਵਿੱਚ ਹੋਇਆ ਸੀ | ਇਸ ਵੀਡਿਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗੁਰੂ ਰੰਧਾਵਾ ਦੇ ਇਸ ਲਾਈਵ ਸ਼ੋਅ ਨੂੰ ਵੇਖਣ ਲਈ ਐਨੇ ਜਿਆਦਾ ਲੋਕ ਆਏ ਸਨ ਕਿ ਧਰਤੀ ਤੇ ਤਿਲ ਸਿੱਟਣ ਨੂੰ ਵੀ ਜਗ੍ਹਾ ਨਹੀਂ ਸੀ |
ਇਨ੍ਹਾਂ ਦੇ ਲਾਈਵ ਸ਼ੋਅ ਦੀ ਇਸ ਵੀਡਿਓ ਤੋਂ ਆਪਾ ਅੰਦਾਜ਼ਾ ਲਗਾ ਸੱਕਦੇ ਹਾਂ ਕਿ ਇਨ੍ਹਾਂ ਦੀ ਗਾਇਕੀ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਦੇ ਪ੍ਰਸ਼ੰਸ਼ਕਾਂ ਦੀ ਗਿਣਤੀ ਵੀ ਬਹੁਤ ਜਿਆਦਾ ਹੈ | ਗੁਰੂ ਰੰਧਾਵਾ ਦੁਆਰਾ ਸੋਸ਼ਲ ਮੀਡਿਆ ਤੇ ਸਾਂਝੀ ਕੀਤੀ ਗਈ ਇਸ ਵੀਡਿਓ ਨੂੰ ਪ੍ਰਸ਼ੰਸ਼ਕਾਂ ਦੁਆਰਾ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ | ਇਸ ਵੀਡਿਓ ਨੂੰ ਸਾਂਝੀ ਕਰਦੇ ਹੋਏ ਗੁਰੂ ਰੰਧਾਵਾ ਨੇ ਓਥੇ ਪਹੁੰਚੇ ਪ੍ਰਸ਼ੰਸ਼ਕਾਂ ਦਾ ਧੰਨਵਾਦ ਕੀਤਾ | ਗੁਰੂ ਰੰਧਾਵਾ ਬਹੁਤ ਹੀ ਘੱਟ ਸਮੇਂ ਵਿੱਚ ਆਪਣੀ ਗਾਇਕੀ ਦੇ ਜਰੀਏ ਲੋਕਾਂ ਦੇ ਦਿਲਾਂ ਦੀ ਧੜਕਣ ਬਣ ਚੁੱਕੇ ਹਨ |
ਗੁਰੂ ਰੰਧਾਵਾ ਨੇ ਨਾ ਸਿਰਫ ਪੰਜਾਬੀ ਮਿਊਜ਼ਿਕ ਇੰਡਸਟਰੀ ਬਲਕਿ ਬਾਲੀਵੁੱਡ ਫ਼ਿਲਮਾਂ ਜਿਵੇਂ ਕਿ “ਬਧਾਈ ਹੋ, ਵਾਏ ਚੀਟ ਇੰਡੀਆ, ਹਿੰਦੀ ਮੀਡੀਅਮ” ਆਦਿ ਵਿੱਚ ਵੀ ਆਪਣੀ ਗਾਇਕੀ ਨਾਲ ਲੋਕਾਂ ਦਾ ਦਿਲ ਚੁੱਕੇ ਹਨ | ਗੁਰੂ ਰੰਧਾਵਾ ਦਾ ਨਾਂ ਵੀ ਉਨ੍ਹਾਂ ਗਾਇਕਾ ਦੀ ਲਿਸਟ ਵਿੱਚ ਆਉਂਦਾ ਹੈ ਜਿਨ੍ਹਾਂ ਨੇ ਸਾਡੀ ਪੰਜਾਬੀ ਗਾਇਕੀ ਨੂੰ ਅੱਜ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਇਆ ਹੈ |