ਗਾਇਕ ” ਹਰਦੀਪ ਸਿੰਘ ” ਨੇਂ ਕਿਹਾ ਕਿ ਪਿੱਠ ਪਿੱਛੇ ਛੁਰਾ ਨਈਂਓ ਠੋਕਿਆ, ਕੀਤੀਆਂ ਨੇ ਮੂੰਹ ਤੇ ਕਰਾਰੀਆਂ,ਵੇਖੋ ਵੀਡੀਓ

Written by Anmol Preet

Published on : August 25, 2018 4:14
ਜੇਕਰ ਆਪਾਂ ਅੱਜ ਗੱਲ ਕਰੀਏ ਪੰਜਾਬੀ ਗਾਇਕੀ ਦੀ ਤਾਂ ਅੱਜ ਦੇਸ਼ ਵਿਦੇਸ਼ ਵਿੱਚ ਇਸਨੂੰ ਲੋਕਾਂ ਦੁਆਰਾ ਬਹੁਤ ਹੀ ਪਿਆਰ ਦਿੱਤਾ ਜਾ ਰਿਹਾ ਹੈ ਅਤੇ ਇਸਦਾ ਸਿਹਰਾ ਜਾਂਦਾ ਹੈ ਸਾਡੀ ਪੰਜਾਬੀ ਸੱਭਿਆਚਾਰਕ ਗਾਇਕੀ ਨੂੰ ਅਤੇ ਇਸਨੂੰ ਗਾਉਣ ਵਾਲੇ ਗਾਇਕਾ ਨੂੰ | ਕੁੱਝ ਇਸ ਤਰਾਂ ਦੀ ਹੀ ਲੈਕੇ ਆਏ ਹਨ ਪੰਜਾਬੀ ਗਾਇਕ ” ਹਰਦੀਪ ਸਿੰਘ ” ਜੀ ਹਾਂ ਤੁਹਾਨੂੰ ਦੱਸ ਦਈਏ ਕਿ ਇਹਨਾਂ ਦਾ ਹਾਲ ਹੀ ਵਿੱਚ ਇੱਕ ਨਵਾਂ ਗੀਤ ਰਿਲੀਜ ਹੋਇਆ ਹੈ ਜਿਸਦਾ ਨਾਮ ਹੈ punjabi song ” ਗੱਲਾਂ ਕਰਾਰੀਆਂ ” | ਇਸ ਗੀਤ ਵਿੱਚ ਇਹ ਵਿਖਾਇਆ ਗਿਆ ਹੈ ਕਿ ਲੋਕ ਪੁਰਾਣੇ ਸਮਿਆਂ ਵਿੱਚ ਯਾਰੀਆਂ ਨੂੰ ਕਿਸ ਤਰਾਂ ਨਿਭਾਉਂਦੇ ਸਨ ਅਤੇ ਅੱਜ ਕੱਲ ਦੀਆ ਯਾਰੀਆਂ ਨੂੰ ਕਿਸ ਤਰਾਂ ਨਿਭਾਇਆ ਜਾ ਰਿਹਾ ਹੈ ਅਤੇ ਇਸ ਗੀਤ ਦੇ ਬੋਲ ਕੁੱਝ ਇਸ ਤਰਾਂ ਹਨ -:
ਹੁੰਦੀਆਂ ਸੀ ਸਾਡੇ ਵੇਲੇ ਯਾਰੀਆਂ, ਪੱਥਰਾਂ ਤੇ ਲੀਕਾਂ ਦਿਲਦਾਰੀਆਂ ,
ਕਾਇਮ ਜ਼ਮੀਰਾਂ ਅਤੇ ਅਣਖਾਂ, ਮੁੱਛ ਖੜ੍ਹੀ ਕਾਇਮ ਸਰਦਾਰੀਆਂ ,
ਪਿੱਠ ਪਿੱਛੇ ਛੁਰਾ ਨਈਂਓ ਠੋਕਿਆ, ਕੀਤੀਆਂ ਨੇ ਮੂੰਹ ਤੇ ਕਰਾਰੀਆਂ
ਹੁੰਦੀਆਂ ਸੀ ਸਾਡੇ ਵੇਲੇ ਯਾਰੀਆਂ, ਪੱਥਰਾਂ ਤੇ ਲੀਕਾਂ ਦਿਲਦਾਰੀਆਂ ,

ਤੁਹਾਨੂੰ ਦੱਸ ਦਈਏ ਕਿ ਜਿਥੇ ਇਸ ਗੀਤ ਦੇ ਬੋਲ ” ਸੁੱਖਾ ਵਡਾਲੀ ” ਨੇ ਲਿਖੇ ਹਨ ਅਤੇ ਇਸਨੂੰ ਮਿਊਜ਼ਿਕ ” ਜੈਦੇਵ ਕੁਮਾਰ ” ਨੇ ਦਿੱਤਾ ਹੈ ਓਥੇ ਹੀ ਇਸ ਗੀਤ ਦੀ ਵੀਡੀਓ ਜੋ ਕਿ 3 ਮਿੰਟ 8 ਸੈਕਿੰਡ ਹੈ ” ਸਟੇਲਨਵੀਰ ” ਵੱਲੋਂ ਤਿਆਰ ਕੀਤੀ ਗਈ ਹੈ | ਇਹਨਾਂ ਦੇ ਇਸ ਗੀਤ ਦਾ ਮਤਲਬ ਹੈ ਕਿ ਪੁਰਾਣੇ ਸਮਿਆਂ ਦੀਆ ਯਾਰੀਆਂ ਅੱਗੇ ਅੱਜ ਦੀਆ ਯਾਰੀਆਂ ਕੁੱਝ ਵੀ ਨਹੀਂ ਹਨ ਅਤੇ ਓਦੋ ਲੋਕ ਅਣਖ ਅਤੇ ਜ਼ਮੀਰ ਵੀ ਕਾਇਮ ਰੱਖਦੇ ਸਨ ਜੋ ਕਹਿੰਦੇ ਸਨ ਲੋਕ ਉਹ ਕਰਦੇ ਵੀ ਸੀ |