ਮਸ਼ਹੂਰ ਪੰਜਾਬੀ ਗਾਇਕ ਕੇ ਦੀਪ ਦਾ ਹੋਇਆ ਦਿਹਾਂਤ
Punjabi Singer K Deep Dies

ਪੰਜਾਬੀ ਸੰਗੀਤ ਜਗਤ ਤੋਂ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ।

ਮਸ਼ਹੂਰ ਪੰਜਾਬੀ ਗਾਇਕ ਕੇ ਦੀਪ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਕੇ ਦੀਪ ਕਾਫੀ ਦੇਰ ਤੋਂ ਬਿਮਾਰ ਚੱਲ ਰਹੇ ਸਨ।

ਉਹਨਾਂ ਦਾ ਅੰਤਮ ਸੰਸਕਾਰ ਸ਼ੁੱਕਰਵਾਰ ਦੁਪਹਿਰ 2 ਵਜੇ ਲੁਧਿਆਣਾ ਮਾਡਲ ਟਾਊਨ ਐਕਸਟੈਂਸ਼ਨ ‘ਤੇ ਸਥਿਤ ਸਮਸ਼ਾਨਘਾਟ ਵਿੱਚ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ “ਬੜਾ ਕਰਾਰਾ ਪੂਦਣਾ” ਅਤੇ “ਬਾਬਾ ਵੇ ਕਲਾ ਮਰੋੜ” ਵਰਗੇ ਗੀਤਾਂ ਦੇ ਨਾਲ ਕੇ ਦੀਪ ਅਤੇ ਜਗਮੋਹਨ ਕੌਰ ਦੀ ਜੋੜੀ ਸਰੋਤਿਆਂ ਦੇ ਦਿਲਾਂ ‘ਤੇ ਕਾਫੀ ਸਮਾਂ ਰਾਜ ਕਰਦੀ ਰਹੀ।