ਆਪਣੇ ਦੋਸਤਾਂ ਦੇ ਨਾਲ ਕੁਝ ਇਸ ਤਰਾਂ ਮਨਾਇਆ ਨਿੰਜਾ ਨੇ ਆਪਣਾ ਜਨਮ ਦਿਨ, ਵੇਖੋ ਤਸਵੀਰਾਂ
ninja birthday

ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ” ਆਦਤ, ਉਹ ਕਿਉ ਨੀ ਜਾਨ ਸਕੇ, ਰੋਈ ਨਾ, ਆਦਿ ਜਿਹੇ ਮਸ਼ਹੂਰ ਪੰਜਾਬੀ ਗੀਤ ਦੇਣ ਵਾਲੇ ਮਸ਼ਹੂਰ ਪੰਜਾਬੀ ਗਾਇਕ ਅਤੇ ਐਕਟਰ “ਨਿੰਜਾ” ਦਾ ਅੱਜ ਜਨਮ ਦਿਨ ਹੈ | ਹਾਲ ਹੀ ਵਿੱਚ ਗਾਇਕ ਨਿੰਜਾ ਨੇ ਆਪਣੇ ਇੰਸਟਾਗ੍ਰਾਮ ਤੇ ਕੁਝ ਸਟੋਰੀਆਂ ਸਾਂਝੀਆਂ ਕੀਤੀਆਂ ਹਨ ਜਿਸ ਵਿੱਚ ਉਹ ਆਪਣੇ ਦੋਸਤਾਂ ਨਾਲ ਆਪਣੇ ਜਨਮ ਦਿਨ ਦਾ ਕੇਕ ਕੱਟ ਰਹੇ ਹਨ ਅਤੇ ਸਭ ਦਾ ਧੰਨਵਾਦ ਕਰ ਰਹੇ ਹਨ |

ਇੱਕ ਬਿਹਤਰੀਨ ਗਾਇਕ ਹੋਣ ਦੇ ਨਾਲ ਨਾਲ ਨਿੰਜਾ ਬਹੁਤ ਹੀ ਵਧੀਆ ਐਕਟਰ ਵੀ ਹਨ | ਨਿੰਜਾ ਦੋ ਹਿੱਟ ਪੰਜਾਬੀ ਫ਼ਿਲਮਾਂ ਜਿਵੇਂ ਕਿ “ਚੰਨਾ ਮੇਰਿਆ, ਹਾਈ ਐਂਡ ਯਾਰੀਆਂ” ਵਿੱਚ ਕੰਮ ਕਰ ਚੁੱਕੇ ਹਨ | ਦੱਸ ਦਈਏ ਕਿ ਨਿੰਜਾ ਬਹੁਤ ਹੀ ਜਲਦ ਦੋ ਹੋਰ ਪੰਜਾਬੀ ਫ਼ਿਲਮਾਂ ਲੈਕੇ ਆ ਰਹੇ ਹਨ ਜਿਨ੍ਹਾਂ ਵਿੱਚੋ ਇੱਕ ਦਾ ਨਾਮ ” ਦੂਰਬੀਨ” ਹੈ ਜਿਸਦੀ ਸ਼ੂਟਿੰਗ ਚੱਲ ਰਹੀ ਹੈ ਅਤੇ ਇਹ ਫ਼ਿਲਮ ਮਈ ਮਹੀਨੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਅਤੇ ਦੂਜੀ ਫ਼ਿਲਮ ਦਾ ਨਾਮ ਹੈ “ਜ਼ਿੰਦਗੀ ਜ਼ਿੰਦਾਬਾਦ” ਜੋ ਕਿ ਅਗਸਤ ਵਿੱਚ ਰਿਲੀਜ਼ ਹੋਵੇਗੀ |

ਪ੍ਰਸ਼ੰਸ਼ਕਾਂ ਵੱਲੋਂ ਨਿੰਜਾ ਦੀ ਗਾਇਕੀ ਦੇ ਨਾਲ ਨਾਲ ਇਨ੍ਹਾਂ ਦੀ ਅਦਾਕਾਰੀ ਨੂੰ ਵੀ ਬਹੁਤ ਪਸੰਦ ਕੀਤਾ ਜਾਂਦਾ ਹੈ | ਨਿੰਜਾ ਦੀ ਗਾਇਕੀ ਦੇ ਚਰਚੇ ਨਾ ਸਿਰਫ ਪੰਜਾਬ ਵਿੱਚ ਹੀ ਨਹੀਂ ਬਲਕਿ ਵਿਦੇਸ਼ਾਂ ਵਿਚੋਂ ਵੀ ਇਨ੍ਹਾਂ ਦੀ ਗਾਇਕੀ ਨੂੰ ਬਹੁਤ ਭਰਵਾਂ ਹੁੰਗਾਰਾ ਦਿੱਤਾ ਜਾਂਦਾ ਹੈ |