ਇਸ ਤਰਾਂ ਮਨਾਇਆਂ ਗਾਇਕ ਰਣਜੀਤ ਬਾਵਾ ਨੇ ਆਪਣੀ ਮਾਂ ਨਾਲ ਆਪਣਾ ਜਨਮ ਦਿਨ
ਅੱਜ ਸਾਡੀ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਰਣਜੀਤ ਬਾਵਾ ਜਨਮ ਦਿਨ ਹੈ | ਦੱਸ ਦਈਏ ਕਿ ਗਾਇਕ ਰਣਜੀਤ ਬਾਵਾ punjabi singer ਦਾ ਇਹ 30ਵਾਂ ਜਨਮ ਦਿਨ ਹੈ | ਗਾਇਕ ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਜਰੀਏ ਦੋ ਫੋਟੋਆਂ ਸਾਂਝੀਆਂ ਕੀਤੀਆਂ ਹਨ ਜਿਸ ਵਿਚੋਂ ਇੱਕ ਫੋਟੋ ਉਨ੍ਹਾਂ ਦੇ ਜਨਮ ਦਿਨ ਕੇਕ ਦੀ ਹੈ ਅਤੇ ਦੂਜੀ ਫੋਟੋ ਵਿੱਚ ਉਹ ਆਪਣੀ ਮਾਂ ਨਾਲ ਖੜੇ ਹਨ | ਇਸ ਪੋਸਟ ਵਿੱਚ ਉਨ੍ਹਾਂ ਨੇ ਆਪਣੀ ਮਾਂ ਦਾ ਧੰਨਵਾਦ ਕਰਦੇ ਹੋਏ ਇਹ ਲਿਖਿਆ ਕਿ ” ਧੰਨਵਾਦ ਮਾਂ ਇਹ ਦੁਨੀਆਂ ਵਿਖਾਉਣ ਲਈ ਅਤੇ ਮੈਨੂੰ ਤੁਹਾਡੀਆਂ ਦੁਆਵਾਂ ਦੀ ਲੋੜ ਹੈ |

 

View this post on Instagram

 

Thank You Maa Eh Duniya Dekhaun lyi ??14 March ? Need ur blessings ?

A post shared by Ranjit Bawa (@ranjitbawa) on

ਜੇਕਰ ਆਪਾਂ ਇਨ੍ਹਾਂ ਦੇ ਗਾਇਕੀ ਸਫ਼ਰ ਦੀ ਗੱਲ ਕਰੀਏ ਤਾਂ ਦੱਸ ਦਈਏ ਕਿ ਗਾਇਕ ਰਣਜੀਤ ਬਾਵਾ ਨੇ ‘ਜੱਟ ਦੀ ਅਕਲ’ ਗੀਤ ਨਾਲ ਪੰਜਾਬੀ ਇੰਡਸਟਰੀ ‘ਚ ਕਦਮ ਰੱਖਿਆ ਸੀ ਜਿਸਨੂੰ ਦਰਸ਼ਕਾਂ ਵੱਲੋਂ ਕਾਫੀ ਮਕਬੂਲੀਅਤ ਮਿਲੀ ਅਤੇ ਉਸ ਤੋਂ ਬਾਅਦ ਸ਼ੁਰੂ ਹੋ ਗਿਆ ਰਣਜੀਤ ਸਿੰਘ ਬਾਜਵਾ ਤੋਂ ਰਣਜੀਤ ਬਾਵਾ ਦਾ ਸਫ਼ਰ | ਪੰਜਾਬੀ ਲੋਕ ਗੀਤ ‘ਬੋਲ ਮਿੱਟੀ ਦਿਆ ਬਾਵਿਆ’ ਗਾਣੇ ਨੇ ਰਣਜੀਤ ਬਾਵਾ ਨੂੰ ਅਜਿਹੀ ਪਹਿਚਾਣ ਦਿੱਤੀ ਕਿ ਉਨ੍ਹਾਂ ਦੇ ਨਾਮ ਦੇ ਨਾਲ ਹੀ ਬਾਵਾ ਜੁੜ ਗਿਆ । ਦੇਸ਼ਾਂ ਵਿਦੇਸ਼ਾਂ ਵਿੱਚ ਗਾਇਕ ਰਣਜੀਤ ਬਾਵਾ ਦੀ ਗਾਇਕੀ ਨੂੰ ਅੱਜ ਹਰ ਕੋਈ ਸੁਣਦਾ ਹੈ ਅਤੇ ਪਸੰਦ ਕਰਦਾ ਹੈ | ਰਣਜੀਤ ਬਾਵਾ ਦੀ ਪਹਿਲੀ ਐਲਬਮ ਦਾ ਨਾਮ ਵੀ ‘ਮਿੱਟੀ ਦਾ ਬਾਵਾ’ ਸੀ ਜਿਸ ਦੇ ਗਾਣਿਆਂ ਦੀ ਚਰਚਾ ਅੱਜ ਵੀ ਉਸੇ ਤਰਾਂ ਹੁੰਦੀ ਹੈ |

ranjit bawa

ਗੁਰਦਾਸਪੁਰ ਦੇ ਪਿੰਡ ਗ੍ਰੰਥੀਆਂ ਦੇ ਇਸ ਗੱਭਰੂ ਨੇ ਪੰਜਾਬੀ ਫ਼ਿਲਮਾਂ ‘ਚ ਅੰਤਾਂ ਦਾ ਨਾਮਣਾ ਖੱਟਿਆ ਹੈ ਅਤੇ ਕਈ ਸੁਪਰ ਹਿੱਟ ਫ਼ਿਲਮਾਂ ਪੰਜਾਬੀਆਂ ਨੂੰ ਦੇ ਚੁੱਕੇ ਹਨ, ਜਿੰਨ੍ਹਾਂ ‘ਚ ਹਾਸਰਸ ਨਾਲ ਭਰੀਆਂ ਅਤੇ ਤੂਫ਼ਾਨ ਸਿੰਘ ਵਰਗੀਆਂ ਸੂਰਮਿਆਂ ਦੀ ਜ਼ਿੰਦਗੀ ‘ਤੇ ਅਧਾਰਤ ਫ਼ਿਲਮਾਂ ਵੀ ਸ਼ਾਮਿਲ ਹਨ | ਫ਼ਿਲਮ ਤੂਫ਼ਾਨ ਸਿੰਘ ਨਾਲ ਫ਼ਿਲਮੀ ਦੁਨੀਆਂ ‘ਚ ਕਦਮ ਰੱਖਣ ਵਾਲੇ ਰਣਜੀਤ ਬਾਵਾ ਦੀ ਅਦਾਕਾਰੀ ਦੇਖ ਉਨ੍ਹਾਂ ਦੇ ਅੰਦਰ ਕਿੰਨ੍ਹਾਂ ਕੁ ਹੁਨਰ ਹੈ ਇਸ ਦੀ ਝਲਕ ਮਿਲਦੀ ਹੈ | ਇਸ ਤੋਂ ਬਾਅਦ ਫ਼ਿਲਮੀ ਦੁਨੀਆਂ ‘ਚ ਉਨ੍ਹਾਂ ਦਾ ਸਫ਼ਰ ਕਾਮਯਾਬੀ ਵੱਲ ਹੀ ਵਧਿਆ ਹੈ |

ranjit bawa bday

ਸਰਵਣ, ਵੇਖ ਬਰਾਤਾਂ ਚੱਲੀਆਂ, ਭਲਵਾਨ ਸਿੰਘ, ਖਿੱਦੋ ਖੂੰਡੀ, ਮਿਸਟਰ ਐਂਡ ਮਿਸਿਜ਼ 420 ਰਿਟਰਨਜ਼, ਅਤੇ ਇਸੇ ਸਾਲ ਆਈ ਫ਼ਿਲਮ ਹਾਈ ਐਂਡ ਯਾਰੀਆਂ ‘ਚ ਰਣਜੀਤ ਬਾਵਾ ਦੀ ਅਦਾਕਾਰੀ ਦੀਆਂ ਤਰੀਫਾਂ ਹੀ ਹੁੰਦੀਆਂ ਆ ਰਹੀਆਂ ਹਨ | ਰਣਜੀਤ ਬਾਵਾ ਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਸਭ ਤੋਂ ਅਹਿਮ ਦਿਨ ‘ਤੇ ਪੀਟੀਸੀ ਪੰਜਾਬੀ ਉਨ੍ਹਾਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੰਦਾ ਹੈ |

ranjit bawa -1