ਸ਼ੈਰੀ ਮਾਨ ਦਾ ਪ੍ਰਸ਼ੰਸ਼ਕਾਂ ਨਾਲ ਹਾਸਾ ਠੱਠਾ ਕਰਦਿਆਂ ਦਾ ਵੀਡੀਓ ਹੋਇਆ ਵਾਇਰਲ
ਅੱਜ ਆਪਾਂ ਕਿਊਟ ਮੁੰਡਾ ਯਾਨੀ ਕਿ punjabi singer ਸ਼ੈਰੀ ਮਾਨ ਦੀ ਗੱਲ ਕਰਨ ਜਾ ਰਹੇ ਹਾਂ ਜਿਹਨਾਂ ਨੇ ਕਿ ਆਪਣੇ ਗੀਤਾਂ ਦੇ ਜਰੀਏ ਨਾ ਸਿਰਫ ਪੰਜਾਬ ਅਤੇ ਹਿੰਦੁਸਤਾਨ ਬਲਕਿ ਵਿਦੇਸ਼ਾ ਵਿੱਚ ਵੀ ਧੁੱਮਾਂ ਪਾਈਆਂ ਹੋਇਆ ਹਨ | ਲੋਕ ਇਹਨਾਂ ਦੀ ਝਲਕ ਪਾਉਣ ਦੇ ਲਈ ਉਤਾਵਲੇ ਨਜ਼ਰ ਆਉਂਦੇ ਹਨ | ਸ਼ੈਰੀ ਮਾਨ ਨੂੰ ਵਿਦੇਸ਼ ਵਿੱਚ ਵੱਸਦੇ ਪ੍ਰਸ਼ੰਸ਼ਕਾਂ ਵੱਲੋ ਵੀ ਕਾਫੀ ਪਿਆਰ ਅਤੇ ਸਤਿਕਾਰ ਦਿੱਤਾ ਜਾਂਦਾ ਹੈ ਇਸਦਾ ਸਬੂਤ ਹੈ ਇਹ ਵੀਡੀਓ ਜੀ ਹਾਂ ਦੱਸ ਦਈਏ ਕਿ ਸੋਸ਼ਲ ਮੀਡਿਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਸ਼ੈਰੀ ਮਾਨ ਵਿਦੇਸ਼ ਵਿੱਚ ਆਪਣੇ ਪ੍ਰਸ਼ੰਸ਼ਕਾਂ ਨਾਲ ਹਾਸਾ ਠੱਠਾ ਕਰਦੇ ਨਜ਼ਰ ਆ ਰਹੇ ਹਨ |

View this post on Instagram

ENNI ANGREJI KITHO SIKHI USTAAD @sharrymaan @canada_wale_yaar

A post shared by CANADIAN PUNJABI ?? ?? (@canada_wale_yaar) on

ਇਸ ਵੀਡੀਓ ਵਿੱਚ ਉਹਨਾਂ ਦੇ ਪ੍ਰਸ਼ੰਸ਼ਕ ਉਹਨਾਂ ਨੂੰ ਅੰਗਰੇਜ਼ੀ ਵਿੱਚ ਕਹਿ ਰਹੇ ਹਨ ਕਿ ਉਹ ਸ਼ੈਰੀ ਮਾਨ ਅਤੇ ਉਹਨਾਂ ਦੇ ਗੀਤਾਂ ਨੂੰ ਬਹੁਤ ਹੀ ਪਸੰਦ ਕਰਦੇ ਹਨ ਤੇ ਅੱਗੋਂ ਸ਼ੈਰੀ ਮਾਨ ਉਹਨਾਂ ਦਾ ਧੰਨਵਾਦ ਕਰਦੇ ਹੋਏ ਕਹਿ ਰਹੇ ਹਨ ਕਿ ਉਹ ਵੀ ਆਪਣੇ ਫੈਨਸ ਨੂੰ ਬਹੁਤ ਪਿਆਰ ਕਰਦੇ ਹਨ |

Image result for sharry maan

ਇਸ ਵੀਡੀਓ ਨੂੰ ਲੋਕਾਂ ਦੁਆਰਾ ਕਾਫੀ ਪਸੰਦ ਕੀਤਾ ਜਾ ਰਿਹਾ ਹੈ | ਸ਼ੈਰੀ ਮਾਨ ਨੂੰ ਆਪਣੇ ਗਾਇਕੀ ਕਰੀਅਰ ਤੋਂ ਇਲਾਵਾ ਆਪਣੀ ਨਿੱਜੀ ਜ਼ਿੰਦਗੀ ਵਿੱਚ ਮਸਤੀ ਕਰਨਾ ਬਹੁਤ ਹੀ ਪਸੰਦ ਹੈ |