
ਹਰ ਰੋਜ਼ ਸੋਸ਼ਲ ਮੀਡਿਆ ਤੇ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਦੀਆਂ ਮਸਤੀ ਭਰੀਆਂ ਵੀਡਿਓ ਵਾਇਰਲ ਹੁੰਦੀਆਂ ਹਨ ਜਿਨ੍ਹਾਂ ਨੂੰ ਪ੍ਰਸ਼ੰਸ਼ਕਾਂ ਵੱਲੋਂ ਬਹੁਤ ਹੀ ਪਸੰਦ ਕੀਤਾ ਜਾਂਦਾ ਹੈ | ਕੁਝ ਇਸ ਤਰਾਂ ਦੀ ਹੀ ਇੰਸਟਾਗ੍ਰਾਮ ਤੇ ਇਕ ਵੀਡਿਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅਤੇ ਗਾਇਕ “ਤਰਸੇਮ ਜੱਸੜ” ਆਪਣੇ ਲਾਈਵ ਸ਼ੋਅ ਦੌਰਾਨ ਸਟੇਜ ਤੇ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਹਨ |
View this post on Instagram
ਇਸ ਵੀਡਿਓ ਵਿੱਚ ਤਰਸੇਮ ਜੱਸੜ ਕਾਫੀ ਖੁਸ਼ ਨਜ਼ਰ ਆ ਰਹੇ ਹਨ ਅਤੇ ਕਾਫੀ ਜ਼ੋਰਾਂ ਸ਼ੋਰਾਂ ਨਾਲ ਭੰਗੜੇ ਦੇ ਵੱਖ ਵੱਖ ਸਟੈੱਪ ਕਰਦੇ ਹੋਏ ਨਜ਼ਰ ਆ ਰਹੇ ਹਨ | ਤਰਸੇਮ ਜੱਸੜ ਦੀ ਇਸ ਵਾਇਰਲ ਹੋਈ ਵੀਡਿਓ ਨੂੰ ਪ੍ਰਸ਼ੰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ | ਇਸ ਵੀਡਿਓ ਤੋਂ ਇਹ ਵੀ ਜ਼ਾਹਿਰ ਹੁੰਦਾ ਹੈ ਕਿ ਗਾਇਕੀ ਅਤੇ ਅਦਾਕਾਰੀ ਦੇ ਖੇਤਰ ਤੋਂ ਇਲਾਵਾ ਤਰਸੇਮ ਜੱਸੜ ਆਪਣੀ ਨਿੱਜੀ ਜ਼ਿੰਦਗੀ ਵਿੱਚ ਵੀ ਕਾਫੀ ਖੁਸ਼ ਰਹਿੰਦੇ ਹਨ ਅਤੇ ਆਪਣੇ ਫੈਨਸ ਲਈ ਸੋਸ਼ਲ ਮੀਡਿਆ ਦੇ ਜਰੀਏ ਹਮੇਸ਼ਾ ਕੁਝ ਨਾਂ ਕੁਝ ਸਾਂਝਾ ਕਰਦੇ ਰਹਿੰਦੇ ਹਨ |
ਗਾਇਕ “ਤਰਸੇਮ ਜੱਸੜ” ਦਾ ਵੀ ਉਨ੍ਹਾਂ ਕਲਾਕਾਰਾਂ ਦੀ ਲਿਸਟ ‘ਚ ਨਾਮ ਆਉਂਦਾ ਹੈ ਜਿਨ੍ਹਾਂ ਨੇ ਪੰਜਾਬੀ ਗਾਇਕੀ ਨੂੰ ਅੱਜ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਇਆ ਹੈ | ਤਰਸੇਮ ਜੱਸੜ ਗਾਇਕੀ ਦੇ ਨਾਲ ਨਾਲ ਅਦਾਕਾਰੀ ਵਿੱਚ ਵੀ ਮੱਲਾਂ ਮਾਰ ਚੁੱਕੇ ਹਨ ਅਤੇ ਹੁਣ ਤੱਕ ਕਈ ਸਾਰੀਆਂ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਹਨ ਜਿਵੇਂ ਕਿ ” ਸਰਦਾਰ ਮੁਹੰਮਦ , ਰੱਬ ਦਾ ਰੇਡੀਓ , ਦਾਣਾ ਪਾਣੀ ਅਤੇ “ਅਫ਼ਸਰ” ਜਿਨ੍ਹਾਂ ਨੂੰ ਲੋਕਾਂ ਦੁਆਰਾ ਬਹੁਤ ਭਰਵਾਂ ਹੁੰਗਾਰਾ ਮਿਲਿਆ |