ਕੈਨੇਡਾ ‘ਚ ਪੜ੍ਹਨ ਗਏ ਪੰਜਾਬੀ ਨੌਜਵਾਨ ਨਾਲ ਵਾਪਰਿਆ ਇਹ ਭਾਣਾ, ਪਰਿਵਾਰਵਾਲਿਆਂ ‘ਤੇ ਟੁੱਟਿਆ ਦੁੱਖਾਂ ਦਾ ਪਹਾੜ
punjabi student died suspiciously in canada

ਕੈਨੇਡਾ ‘ਚ ਜਾ ਕੇ ਵੱਸਣ ਦਾ ਸੁਪਨਾ ਲਗਭਗ ਹਰ ਪੰਜਾਬੀ ਦੀਆਂ ਅੱਖਾਂ ‘ਚ ਸਮੋਇਆ ਹੁੰਦਾ ਹੈ । ਪੜ੍ਹਾਈ ਤੋਂ ਬਾਅਦ ਉੱਥੇ ਮੁਕੰਮਲ ਤੌਰ ਤੇ ਸੈਟਲ ਹੋ ਕੇ ਰਹਿਣ ਦਾ ਟੀਚਾ ਹਰ ਪੰਜਾਬੀ ਹੀ ਮਿੱਥਦਾ ਹੈ ਇਹੀ ਕਾਰਨ ਹੈ ਕਿ ਪੰਜਾਬ ‘ਚੋਂ ਬਹੁਤ ਸਾਰੇ ਨੌਜਵਾਨ ਕੈਨੇਡਾ ਵਿੱਚ ਜਾ ਕੇ ਪੜ੍ਹਾਈ ਕਰ ਰਹੇ ਹਨ ।

ਪਰ ਕੁਝ ਕਿਸਮਤਵਿਹੂਣੇ ਲੋਕਾਂ ਦਾ ਇਹ ਸੁਪਨਾ ਪੂਰਾ ਵਿਚਾਲੇ ਹੀ ਟੁੱਟ ਜਾਂਦਾ ਹੈ। ਕੈਨੇਡਾ ਦੇ ਬਰੈਂਪਟਨ ”ਚ ਰਹਿੰਦੇ ਪੰਜਾਬ ਦੇ ਫਤਿਹਗੜ੍ਹ ਸਾਹਿਬ ਦੇ ਵਾਸੀ ੨੫ ਸਾਲ ਦੇ ਵਿਅਕਤੀ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਉਕਤ ਮ੍ਰਿਤਕ ਨੌਜਵਾਨ ਆਜੇਸ਼ ਚੋਪੜਾ ਤਕਰੀਬਨ ਢੇਡ ਸਾਲ ਪਹਿਲਾਂ ਕੈਨੇਡਾ ‘ਚ ਪੜ੍ਹਨ ਲਈ ਆਇਆ ਸੀ ।

ਕੈਨੇਡਾ ਪੁਲਿਸ ਅਧਿਕਾਰੀਆਂ ਦੇ ਦੱਸੇ ਅਨੁਸਾਰ ਕਿ ਆਜੇਸ਼ 6 ਸਤੰਬਰ ਤੋਂ ਲਾਪਤਾ ਸੀ ਜਿਸਦੀ ਮੌਤ ਦੀ ਖਬਰ ਉਨ੍ਹਾਂ ਨੂੰ ਸੋਮਵਾਰ ਦੇਰ ਰਾਤ ਮਿਲੀ। ਆਜੇਸ਼ ਦੇ ਮੌਤ ਦੀ ਖਬਰ ਸੁਣ ਕੇ ਪੂਰੇ ਪਰਿਵਾਰ ਤੇ ਦੁੱਖਾਂ ਦਾ ਕਹਿਰ ਟੁੱਟ ਗਿਆ ਹੈ। ਆਪਣੇ ਜਵਾਨ ਪੁੱਤ ਨੂੰ ਗਵਾਉਣ ਵਾਲੇ ਪੀੜਿਤ ਮਾਪਿਆਂ ਲਈ ਉਨ੍ਹਾਂ ਦੇ ਬੱਚੇ ਦੀ ਮੌਤ ਦਾ ਸਦਮਾ ਬਰਦਾਸ਼ਤ ਤੋਂ ਬਾਹਰ ਹੈ। ਮ੍ਰਿਤਕ ਆਜੇਸ਼ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਬੇਨਤੀ ਕੀਤੀ ਹੈ ਕਿ ਉਨ੍ਹਾਂ ਦੇ ਬੱਚੇ ਦੀ ਮ੍ਰਿਤਕ ਦੇਹ ਭਾਰਤ ਲੈ ਕੇ ਆਉਣ ‘ਚ ਉਨ੍ਹਾਂ ਦੀ ਮਦਦ ਕੀਤੀ ਜਾਵੇ।