
ਪੰਜਾਬੀ ਆਪਣੀ ਜ਼ਿੰਦਾ ਦਿਲੀ ਲਈ ਜਾਣੇ ਜਾਂਦੇ ਹਨ । ਹਾਲਾਤ ਚਾਹੇ ਜਿਸ ਤਰ੍ਹਾਂ ਦੇ ਮਰਜੀ ਹੋਣ ਪੰਜਾਬੀ ਹਰ ਸਥਿਤੀ ਦਾ ਸਾਹਮਣਾ ਹੱਸ ਕੇ ਕਰਦੇ ਹਨ ।ਇਸੇ ਲਈ ਕਿਸੇ ਨੇ ਖੂਬ ਕਿਹਾ ਹੈ ਕਿ ਪੰਜਾਬੀ ਦੁਨੀਆ ‘ਤੇ ਆਏ ਹੀ ਮੇਲਾ ਮਨਾਉਣ ਹਨ । ਇਸੇ ਤਰ੍ਹਾਂ ਦੇ ਹਲਾਤਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ ।ਜਿਸ ਵੀਡਿਓ ਦੀ ਗੱਲ ਅਸੀਂ ਕਰ ਰਹੇ ਹਨ ਦਰਅਸਲ ਉਹ ਵੀਡਿਓ ਕੈਨੇਡਾ ਦੀ ਹੈ । ਇਸ ਵੀਡਿਓ ਵਿੱਚ ਕਿਸੇ ਪੰਜਾਬੀ ਦੇ ਘਰ ‘ਤੇ ਕੈਨੇਡਾ ਦੀ ਪੁਲਿਸ ਰੇਡ ਕਰਦੀ ਹੈ ਕਿਉਕਿ ਇਸ ਘਰ ਦੇ ਲੋਕ ਬਹੁਤ ਖੱਪ ਪਾ ਰਹੇ ਸਨ ।
ਹੋਰ ਵੇਖੋ :ਹਿਮਾਂਸ਼ੀ ਖੁਰਾਣਾ ਦਾ ਅੱਜ ਜਨਮ ਦਿਨ ,ਜਾਣੋ ਉਨ੍ਹਾਂ ਦੇ ਕਰੀਅਰ ਅਤੇ ਨਿੱਜੀ ਜ਼ਿੰਦਗੀ ਬਾਰੇ
Punjabi household was reported for noise disturbance in Canada..This is how they reacted when they saw the policemen were Punjabi as well.
Incorrible! ? pic.twitter.com/tDJdyF5pvO— kaveri (@ikaveri) November 25, 2018
ਇਸ ਪੰਜਾਬੀ ਪਰਿਵਾਰ ਨੂੰ ਚੁੱਪ ਕਰਵਾਉਣ ਲਈ ਪੁਲਿਸ ਪਹੁੰਚਦੀ ਹੈ ਪਰ ਜਿਨ੍ਹਾਂ ਪੁਲਿਸ ਮੁਲਾਜਮਾਂ ਵੱਲੋਂ ਰੇਡ ਕੀਤੀ ਜਾਂਦੀ ਹੈ ਉਹ ਵੀ ਪੰਜਾਬੀ ਹੁੰਦੇ ਹਨ । ਇਹ ਪਰਿਵਾਰ ਪੁਲਿਸ ਦੀ ਕਾਰਵਾਈ ਤੋਂ ਡਰਨ ਦੀ ਬਜਾਏ ਗੀਤ ਗਾਉਣਾ ਸ਼ੁਰੂ ਕਰ ਦਿੰਦਾ ਹੈ ‘ਮਾਣ ਪੰਜਾਬੀ ਹੈ …..ਤੇ ਮੇਰੇ ਘਰ ਰੇਡ ਪਈ ਪੁਲਿਸ ਵੀ ਪੰਜਾਬੀ ….! ਕੈਨੇਡਾ ਵਿੱਚ ਰਹਿਣ ਵਾਲੇ ਪੰਜਾਬੀਆਂ ਦੀ ਇਹ ਵੀਡਿਓ 13 ਸਕਿੰਟ ਦੀ ਹੈ ਤੇ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ । ਜਿਸ ਟਵਿੱਟਰ ਅਕਾਉਂਟ ਤੋਂ ਇਹ ਵੀਡਿਓ ਸ਼ੇਅਰ ਕੀਤੀ ਗਈ ਹੈ ਉਸ ਤੇ ਹੁਣ ਤੱਕ 2 ਲੱਖ ਦੇ ਲਗਭਗ ਲੋਕਾਂ ਨੇ ਵੇਖ ਲਿਆ ਹੈ ।