ਜਾਰਜਟਾਊਨ ‘ਚ ਵਾਪਰੀ ਨਸਲਵਾਦੀ ਘਟਨਾ, ਨੌਜਵਾਨ ਨੇ ਪੰਜਾਬੀ ਨੂੰ ਕਿਹਾ ਇਹ, ਦੇਖੋ ਵੀਡੀਓ!!
ਜਾਰਜਟਾਊਨ 'ਚ ਵਾਪਰੀ ਨਸਲਵਾਦੀ ਘਟਨਾ, ਨੌਜਵਾਨ ਨੇ ਪੰਜਾਬੀ ਨੂੰ ਕਿਹਾ ਇਹ!

ਜਾਰਜਟਾਊੁਨ ਗੋਲਫ ਕੋਰਸ ‘ਚ ਵਾਪਰੀ ਇੱਕ ਨਸਲਵਾਦੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਘਟਨਾ ਸ਼ਨੀਵਾਰ ਦੁਪਹਿਰ ਦੀ ਹੈ, ਜਦੋਂ ਬਰੈਂਪਟਨ ਵਾਸੀ ਗੁਰਸ਼ਰਨ ਢਿੱਲੋਂ ਜਾਰਜਟਾਉਨ ਗੋਲਫ ਕਲੱਬ ਵਿਖੇ ਪਹੁੰਚੇ, ਜਿੱਥੇ ਗੋਲਫ ਖੇਡਦਿਆਂ ਉਹਨਾਂ ਦਾ ਅਤੇ ਉੱਥੇ ਆਏ ਇੱਕ ਹੋਰ ਪਰਿਵਾਰ ਦਰਮਿਆਨ ਟਕਰਾਅ ਹੋ ਗਿਆ।

ਇਸ ਟਕਰਾਅ ਦੌਰਾਨ ਇੱਕ ਨੌਜਵਾਨ ਵੱਲੋਂ ਢਿੱਲੋਂ ਨਾਲ ਬਦਤਮੀਜ਼ੀ ਕੀਤੀ ਗਈ ਅਤੇ ਨਸਲਵਾਦੀ ਵੀ ਟਿੱਪਣੀਆਂ ਕੀਤੀਆਂ ਗਈਆਂ।

ਢਿੱਲੋਂ ਨੇ ਕਿਹਾ ਕਿ ਉਹਨਾਂ ਦਾ ਇਸ ਵੀਡੀਓ ਨੂੰ ਸਾਂਝੀ ਕਰਨ ਦਾ ਮਕਸਦ ਲੋਕਾਂ ਨੂੰ ਨਸਲਵਾਦ ਪ੍ਰਤੀ ਸੁਚੇਤ ਕਰਨਾ ਹੈ ਤਾਂ ਕਿ ਅਜਿਹੀ ਘਟਨਾ ਦੁਬਾਰਾ ਕਿਸੇ ਨਾਲ ਨਾ ਵਾਪਰੇ।

ਵੀਡੀਓ ਵਿਚਲੇ ਵਿਅਕਤੀ ਦੀ ਪਛਾਣ ਮਾਈਕਲ ਵਾਰਿੰਗਟਨ ਵਜੋਂ ਹੋਈ ਹੈ, ਜਿਸਨੇ ਇਸ ਘਟਨਾ ਲਈ ਮੁਆਫੀ ਮੰਗ ਲਈ ਹੈ।

ਗੋਲਫ ਕਲੱਬ ਨੇ ਕਿਹਾ ਕਿ ਨਸਲਵਾਦੀ ਟਿੱਪਣੀਆਂ ਕਰਨ ਵਾਲੇ ਪਰਿਵਾਰ ‘ਤੇ ਸਖ਼ਤ ਕਾਰਵਾਈ ਕਰਦਿਆਂ ਉਹਨਾਂ ਨੂੰ ਕਲੱਬ ਤੋਂ ਬੈਨ ਕਰ ਦਿੱਤਾ ਗਿਆ ਹੈ।

ਹਾਂਲਾਕਿ, ਢਿੱਲੋਂ ਨੇ ਕਿਹਾ ਹੈ ਕਿ ਉਹ ਦੂਸਰੇ ਪਰਿਵਾਰ ਨਾਲ ਗੱਲ ਬਾਤ ਕਰਨ ਲਈ ਤਿਆਰ ਹਨ।