ਪਿਆਰ ਦਾ ਇਜ਼ਹਾਰ ਕਰਨ ਲਈ ਵੱਖ ਵੱਖ ਤਰੀਕੇ ਆਪਣਾ ਰਿਹਾ ਹੈ ” ਰਾਜਵੀਰ ਜਵੰਦਾ “

Written by Anmol Preet

Published on : September 20, 2018 8:39
ਸਰਦਾਰੀ , ਮੁੱਛਾਂ ਕੁੰਡੀਆਂ , ਪਟਿਆਲਾ ਸਾਹੀ ਪੱਗ ਅਤੇ ਲੈਂਡਲੋਰਡ ਜੱਟ ” punjabi song ਆਦਿ ਗੀਤਾਂ ਨਾਲ ਪਹਿਚਾਣ ਬਣਾਉਣ ਵਾਲੇ ਪੰਜਾਬੀ ਗਾਇਕ ” ਰਾਜਵੀਰ ਜਵੰਦਾ ” rajvir jawanda ਦਾ ਇੱਕ ਹੋਰ ਨਵਾਂ ਗੀਤ ” ਮੇਰਾ ਦਿਲ ” ਰਿਲੀਜ ਹੋ ਚੁੱਕਾ ਹੈ | ਰਾਜਵੀਰ ਜਵੰਦਾ ਦਾ ਇਹ ਗੀਤ ਬਹੁਤ ਰੋਮਾੰਟਿਕ ਹੈ ਅਤੇ ਇਸ ਗੀਤ ਵਿੱਚ ਓਹਨਾ ਨੇਂ ਵਿਖਾਇਆ ਹੈ ਕਿ ਉਹ ਕਿਸੇ ਲੜਕੀ ਨੂੰ ਪਸੰਦ ਕਰਦੇ ਹਨ ਪਰ ਉਸਨੂੰ ਆਪਣੇ ਪਿਆਰ ਦਾ ਇਜਹਾਰ ਕਰਨ ਤੋਂ ਡਰਦਾ ਹੈ ਅਤੇ ਉਸ ਨਾਲ ਗੱਲ ਕਰਨ ਲਈ ਆਪਣੇ ਦੋਸਤਾਂ ਨਾਲ ਮਿਲਕੇ ਤਰਾਂ ਤਰਾਂ ਦੇ ਤਰੀਕੇ ਅਪਣਾਉਂਦਾ ਹੈ | ਇਸ ਗੀਤ ਦੇ ਬੋਲ ਬਹੁਤ ਹੀ ਪਿਆਰੇ ਹਨ ਜੋ ਕਿ ” ਰਾਜੂ ਚੌਕੀਮਾਨ ” ਦੁਆਰਾ ਲਿਖੇ ਗਏ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਮਿਕ੍ਸ ਸਿੰਘ ” ਦੁਆਰਾ ਦਿੱਤਾ ਗਿਆ ਹੈ |

ਕੁਝ ਦਿਨ ਪਹਿਲਾਂ ਹੀ ਉਹਨਾਂ ਵਲੋਂ ਗੀਤ “ਮੇਰਾ ਦਿਲ” punjabi song ਦਾ ਪੋਸਟਰ ਸਾਂਝਾ ਕੀਤਾ ਗਿਆ ਸੀ | ਇਸ ਤੋਂ ਇਲਾਵਾ ਉਹਨਾਂ ਨੇ ਗੀਤ ਬਾਰੇ ਬ੍ਰੇਕਿੰਗ ਨਿਊਜ਼ ਦੇਂਦੇ ਹੋਏ ਗੀਤ ਦੇ 20 ਤਾਰੀਖ ਨੂੰ ਰਿਲੀਜ਼ ਹੋਣ ਬਾਰੇ ਦੱਸਿਆ ਸੀ ਅਤੇ ਵਾਅਦੇ ਅਨੁਸਾਰ ਉਹਨਾਂ ਨੇ ਅੱਜ ਗੀਤ ਫੈਨਸ ਦੇ ਦਰਮਿਆਨ ਪੇਸ਼ ਕਰ ਦਿੱਤੋ ਹੈ | ਕੁਝ ਦਿਨ ਪਹਿਲਾ ਇਹਨਾਂ ਦਾ ਇਕ ਗੀਤ ਰਿਲੀਜ ਹੋਇਆ ਸੀ ਜਿਸਦਾ ਨਾਮ ਹੈ ” ਸੱਤ ਬੰਦੇ ” ਤੁਹਾਨੂੰ ਦੱਸ ਦਈਏ ਕਿ ਰਾਜਵੀਰ ਜਵੰਦਾ ਵੱਲੋਂ ਇਹ ਗੀਤ ਪ੍ਰਾਹੁਣੇ ਫ਼ਿਲਮ ਵਿੱਚ ਗਾਇਆ ਗਿਆ ਹੈ | ਇਹ ਇੱਕ ਪਾਰਟੀ ਗੀਤ ਹੈ | ਇਸ ਗੀਤ ਦੇ ਬੋਲ ” ਧਰਮਬੀਰ ਭੰਗੂ ” ਦੁਆਰਾ ਲਿਖੇ ਗਏ ਹਨ |Be the first to comment

Leave a Reply

Your email address will not be published.


*