
ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਬਹੁਤ ਹੀ ਜਲਦ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਐਕਟਰ ਅਤੇ ਗਾਇਕ ਗਿੱਪੀ ਗਰੇਵਾਲ ਆਪਣੀ ਨਵੀ ਫ਼ਿਲਮ ਮੰਜੇ ਬਿਸਤਰ 2 ਲੈਕੇ ਆ ਰਹੇ ਹਨ ਅਤੇ ਓਥੇ ਹੀ ਉਨ੍ਹਾਂ ਨੇ ਆਪਣੀ ਇੱਕ ਹੋਰ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ ਜਿਸਦਾ ਨਾਮ ਹੈ “ਡਾਕਾ” ਦੱਸ ਦਈਏ ਕਿ ਇਸ ਫ਼ਿਲਮ ਦੀ ਸ਼ੂਟਿੰਗ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ ਵਿੱਚ ਗਿੱਪੀ ਗਰੇਵਾਲ, ਰਾਣਾ ਰਣਬੀਰ, ਨਰੇਸ਼ ਕਠੂਰੀਆ, ਹੌਬੀ ਧਾਲੀਵਾਲ ਅਤੇ ਡਾਇਰੈਕਟ ਬਲਜੀਤ ਸਿੰਘ ਦਿਓ ਇਕੱਠੇ ਬੈਠੇ ਦਿਖਾਈ ਦੇ ਰਹੇ ਹਨ |
View this post on Instagram
On set #daaka @nareshkathooria @gippygrewal #hobbydhaliwal #baljitsdeo #bhanala
ਇਸ ਤਸਵੀਰ ਨੂੰ ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਐਕਟਰ ਰਾਣਾ ਰਣਬੀਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝਾ ਕੀਤਾ ਹੈ | ਇਸ ਫ਼ਿਲਮ ਵਿੱਚ ਗਿੱਪੀ ਗਰੇਵਾਲ ਅਤੇ ਬਾਲੀਵੁੱਡ ਅਦਾਕਾਰਾ “ਜ਼ਰੀਨ ਖਾਨ” ਆਪਣੀ ਮੁੱਖ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ | ਜ਼ਰੀਨ ਖਾਨ ਅਤੇ ਗਿੱਪੀ ਗਰੇਵਾਲ ਇਸ ਤੋਂ ਪਹਿਲਾਂ ਵੀ ਪੰਜਾਬੀ ਫ਼ਿਲਮ “ਜੱਟ ਜੇਮਸ ਬਾਂਡ” ਵਿੱਚ ਆਪਣੀ ਮੁੱਖ ਭੂਮਿਕਾ ਨਿਭਾ ਚੁੱਕੇ ਹਨ |
ਇਸ ਫ਼ਿਲਮ ਨੂੰ ਮਸ਼ਹੂਰ ਡਾਇਰੈਕਟਰ ” ਬਲਜੀਤ ਸਿੰਘ ਦਿਓ ” ਦੁਆਰਾ ਡਾਇਰੈਕਟ ਕੀਤਾ ਜਾ ਰਿਹਾ ਹੈ ਅਤੇ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਗਿੱਪੀ ਗਰੇਵਾਲ ਤੇ ਉਨ੍ਹਾਂ ਦੀ ਧਰਮ ਪਤਨੀ ਰਵਨੀਤ ਕੌਰ ਗਰੇਵਾਲ ਇਸ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ | ਗਿੱਪੀ ਗਰੇਵਾਲ ਜਲਦ ਹੀ ਮੰਜੇ ਬਿਸਤਰੇ 2 ਨਾਲ ਕੈਨੇਡਾ ‘ਚ ਮੰਜੇ ਬਿਸਤਰੇ ਇਕੱਠੇ ਕਰਦੇ ਹੋਏ ਵੀ ਨਜ਼ਰ ਆਉਂਣ ਵਾਲੇ ਹਨ। ਅਤੇ ਅਰਦਾਸ 2 ਨਾਲ ਦਰਸ਼ਕਾਂ ਨੂੰ ਇਮੋਸ਼ਨਲ ਵੀ ਕਰਨਗੇ |