ਬਾਬੇ ਦੀ ਇਸ ਪਰਫਾਰਮੈਂਸ ਨੂੰ ਵੇਖ ਰਣਜੀਤ ਬਾਵਾ ਵੀ ਰਹਿ ਗਿਆ ਹੈਰਾਨ




ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ ਗਾਉਣ ਵਾਲੇ ਦਾ ਮੂੰਹ …ਜੀ ਹਾਂ ਜਦੋਂ ਗੀਤਾਂ ਦੀਆਂ ਧੁਨਾਂ ਛਿੜਦੀਆਂ ਨੇ ਅਤੇ ਢੋਲ ‘ਤੇ ਡਗਾ ਵੱਜਦਾ ਹੈ ਤਾਂ ਨੱਚਣ ਵਾਲੇ ਦੇ ਪੈਰ ਆਪਣੇ ਆਪ ਥਿਰਕਣ ਲੱਗ ਪੈਂਦੇ ਨੇ । ਪੈਰ ਖੁਦ–ਬ-ਖੁਦ ਥਿਰਕਣ ਲਈ ਮਜਬੂਰ ਹੋ ਜਾਂਦੇ ਨੇ । ਅਜਿਹਾ ਹੀ ਕੁਝ ਵੇਖਣ ਨੂੰ ਮਿਲਿਆ ਰਣਜੀਤ ਬਾਵਾ ਦੀ ਇੱਕ ਲਾਈਵ ਪਰਫਾਰਮੈਂਸ ਦੌਰਾਨ । ਜਦੋਂ ਇੱਕ ਬਜ਼ੁਰਗ punjabi singer ਰਣਜੀਤ ਬਾਵਾ ਨਾਲ ਆ ਕੇ ਸਟੇਜ ‘ਤੇ ਡਾਂਸ ਕਰਨ ਲੱਗ ਪਿਆ ।

ਪੰਜਾਬ ‘ਚ ਕਿਸੇ ਥਾਂ ‘ਤੇ ਰਣਜੀਤ ਬਾਵਾ ਆਪਣੇ ਗੀਤਾਂ ਤੇ ਪਰਫਾਰਮ ਕਰ ਰਹੇ ਸਨ ਤਾਂ ਉਸੇ ਵੇਲੇ ਉਨ੍ਹਾਂ ਦੇ ਨਾਲ ਚਿਮਟਾ ਵਜਾ ਰਿਹਾ ਇੱਕ ਬਜ਼ੁਰਗ ਆ ਕੇ ਭੰਗੜਾ ਪਾਉਣ ਲੱਗ ਪਿਆ । ਬਾਬੇ ਨੇ ਜਿਸ ਤਰ੍ਹਾਂ ਬਾਵੇ ਨਾਲ ਭੰਗੜੇ ਦੇ ਸਟੈੱਪ ਕੀਤੇ ਅਤੇ ਜਿਸ ਤਰ੍ਹਾਂ ਉਸ ਨਾਲ ਫੁਰਤੀਲੇ ਅੰਦਾਜ਼ ‘ਚ ਭੰਗੜਾ ਪਾਇਆ ਕਿ ਹਰ ਕੋਈ ਬਾਵੇ ਦੀ ਥਾਂ ਉਸ ਬਾਬੇ ਵੱਲ ਵੇਖਦਾ ਹੀ ਰਹਿ ਗਿਆ ।

ਬਾਬੇ ਦੀ ਇਸ ਪਰਫਾਰਮੈਂਸ ਨੂੰ ਵੇਖ ਇੱਕ ਵਾਰ ਤਾਂ ਰਣਜੀਤ ਬਾਵਾ ਵੀ ਹੈਰਾਨ ਰਹਿ ਗਿਆ ।ਬਾਬੇ ਵੱਲੋਂ ਕੀਤਾ ਗਿਆ ਇਸ ਭੰਗੜੇ ਨੇ ਬਾਵੇ ਦੀ ਵੀ ਬਸ ਕਰਵਾ ਦਿੱਤੀ । ਭਾਵੇਂ ਇਹ ਭੰਗੜਾ ਕੁਝ ਪਲਾਂ ਲਈ ਹੀ ਬਾਬੇ ਵੱਲੋਂ ਕੀਤਾ ਗਿਆ ਪਰ ਅਸਲ ‘ਚ ਬਾਵੇ ਦੀ ਥਾਂ ਬਾਬਾ ਹੀ ਪੂਰਾ ਮੇਲਾ ਲੁੱਟ ਕੇ ਲੈ ਗਿਆ । ਬਾਬੇ ਦੀ ਇਸ ਪਰਫਾਰਮੈਂਸ ਨੇ ਗੁਰਦਾਸ ਮਾਨ ਦੇ ਉਸ ਗੀਤ ਦੇ ਬੋਲ ਸਹੀ ਸਾਬਤ ਕਰ ਦਿੱਤੇ “ਦਿਲ ਹੋਣਾ ਚਾਹੀਦਾ ਜਵਾਨ ਉਮਰਾਂ ‘ਚ ਕੀ ਰੱਖਿਆ” ।