ਰਣਜੀਤ ਬਾਵਾ ਦਾ ਇੱਕ ਹੋਰ ਨਵਾਂ ਗੀਤ ਹੋਇਆ ਰਿਲੀਜ਼, ਵੇਖੋ ਵੀਡੀਓ
ਆਉਣ ਵਾਲੀ ਪੰਜਾਬੀ ਫ਼ਿਲਮ ਮਿਸਟਰ ਐਂਡ ਮਿਸੇਜ਼ 420 ਰਿਟਰਨ mr and mrs 420 return 2014 ਵਿੱਚ ਆਈ ਫ਼ਿਲਮ ਮਿਸਟਰ ਐਂਡ ਮਿਸੇਜ਼ 420 ਦਾ ਸੀਕੁਅਲ ਹੈ| ਹਾਲ ਹੀ ਵਿੱਚ ਫ਼ਿਲਮ ਦਾ ਟ੍ਰੇਲਰ ਵੀ ਰਿਲੀਜ਼ ਹੋਇਆ ਹੈ ਅਤੇ ਇਸ ਟ੍ਰੇਲਰ ਨੂੰ ਵੇਖਕੇ ਏਹੀ ਪਤਾ ਲੱਗ ਰਿਹਾ ਹੈ ਕਿ ਇਹ ਆਉਣ ਵਾਲੀ ਪੰਜਾਬੀ ਫ਼ਿਲਮ ਬਾਕੀ ਪੰਜਾਬੀ ਫ਼ਿਲਮਾਂ ਨਾਲੋਂ ਬਹੁਤ ਹੀ ਜਿਆਦਾ ਮਝੇਦਾਰ ਅਤੇ ਕੌਮੇਡੀ ਨਾਲ ਭਰਪੂਰ ਹੋਣ ਵਾਲੀ ਹੈ ਇਸ ਮੌਨਸੂਨ ਦੇ ਮੌਸਮ ਵਿੱਚ ਡਾਇਰੈਕਟਰ ਨੇ ਮੌਸਮ ਨੂੰ ਹੋਰ ਰੋਮਾੰਟਿਕ ਅਤੇ ਰੰਗੀਨ ਬਣਾਉਣ ਲਈ ਇਸ ਫ਼ਿਲਮ ਦਾ ਰੋਮਾੰਟਿਕ ਭੰਗੜਾ ਨੰਬਰ ਰਿਲੀਜ਼ ਕੀਤਾ ਹੈ,ਜਿਸਦਾ ਟਾਈਟਲ ਹੈ ਚੰਨ ਵਰਗੀ ਅਤੇ ਇਸਨੂੰ ਗਾਇਆ ਹੈ ਬੇਹੱਦ ਖੂਬਸੂਰਤ ਅਵਾਜ ਦੇ ਮਾਲਕ ਰਣਜੀਤ ਬਾਵਾ ranjit bawa  ਨੇ| ਰਣਜੀਤ ਬਾਵਾ ਵਲੋਂ ਗਾਏ ਗਏ ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਜੱਸੀ ਕਟਿਆਲ ਨੇ ਅਤੇ ਇਸਨੂੰ ਲਿਖਿਆ ਹੈ ਖੁਸ਼ੀ ਜੀ ਨੇ| ਓਥੇ ਹੀ ਇਹ ਗੀਤ ਰਣਜੀਤ ਬਾਵਾ ਅਤੇ ਪਾਇਲ ਰਾਜਪੂਤ ਉੱਤੇ ਦਰਸ਼ਾਇਆ ਗਿਆ ਹੈ ਅਤੇ ਇਸ ਗੀਤ ਵਿੱਚ ਸਾਨੂੰ ਕੀਤੇ ਨਾ ਕੀਤੇ ਇਹ ਵੀ ਪਤਾ ਲੱਗ ਰਿਹਾ ਹੈ ਕਿ ਪਾਇਲ ਰਾਜਪੂਤ ਇਸ ਫ਼ਿਲਮ ਵਿੱਚ ਕਿਹੜਾ ਕਿਰਦਾਰ ਅਤੇ ਰੋਲ ਅਦਾ ਕਰ ਰਹੇ ਹਨ|

ਫ਼ਿਲਮ  mr and mrs 420 return ਦੇ ਆਉਣ ਵਿੱਚ ਤਾਂ ਹਾਲੀ ਵਕ਼ਤ ਹੈ ਪਰ ਫ਼ਿਲਮ ਦੇ ਟ੍ਰੇਲਰ ਨੇ ਹੀ ਪੂਰੀਆਂ ਧਮਾਲਾਂ ਪਾ ਦਿੱਤੀਆਂ ਹੈ| ਪੂਰੇ ਟ੍ਰੇਲਰ ਵਿੱਚ ਧਮਾਲ ਮਚਿਆ ਹੋਇਆ ਹੈ ਜਿੱਥੇ ਰਣਜੀਤ ਬਾਵਾ ਵਿਆਹ ਕਾਰਵਾਉਣ ਨੂੰ ਫਿਰਦੇ ਨੇ ਓਥੇ ਹੀ ਜੱਸੀ ਗਿੱਲ ਅਤੇ ਕਰਮਜੀਤ ਅਨਮੋਲ ਕੌਮੇਡੀ ਨੂੰ ਇੱਕ ਅਲੱਗ ਲੈਵਲ ਤੇ ਲੈਕੇ ਗਏ ਨੇ ਕਿਊ ਕਿ ਇਸ ਫ਼ਿਲਮ ਵਿੱਚ ਉਹ ਇੱਕ ਔਰਤ ਦਾ ਕਿਰਦਾਰ ਨਿਭਾ ਰਹੇ ਹਨ| ਉਹਨਾਂ ਦੀ ਇਸ ਲੂਕ ਨੂੰ ਦੇਖ ਕੇ ਸਾਰੇ ਹੱਸ ਹੱਸ ਕੇ ਲੋਟ ਪੋਟ ਹੋ ਜਾਣਗੇ|

ਜਿੰਨੇ ਵੀ ਇਸ ਫ਼ਿਲਮ ਦੇ ਫੈਨਸ ਹਨ ਉਹਨਾਂ ਨੂੰ ਜਾਣਕੇ ਬਹੁਤ ਖੁਸ਼ੀ ਹੋਵੇਗੀ| ਤੁਹਾਨੂੰ ਦੱਸ ਦੇਈਏ ਕਿ ਇਹ ਫ਼ਿਲਮ mr and mrs 420 return 15 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ| ਇਸ ਫ਼ਿਲਮ ਦੀ ਪਹਿਲੀ ਝਲਕ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਣ ਜਾ ਰਿਹਾ ਹੈ 20 ਜੁਲਾਈ ਨੂੰ ਸ਼ਾਮ 6 ਵਜੇ| ਤਾਂ ਥੋੜ੍ਹਾ ਟਾਈਮ ਫ਼ਿਲਮ ਦਾ ਇੰਤਜਾਰ ਕਰੋ ਅਤੇ 20 ਜੁਲਾਈ ਨੂੰ ਫ਼ਿਲਮ ਦੀ ਪਹਿਲੀ ਝਲਕ ਦਾ ਨਜ਼ਾਰਾ ਲੋ|