
ਰਣਜੀਤ ਬਾਵਾ ਹਾਜ਼ਰ ਨੇ ਨਵੇਂ ਗੀਤ ‘ਵੀਕੇਂਡ’ punjabi song ਨਾਲ । ਇਸ ਗੀਤ ‘ਚ ਉਨ੍ਹਾਂ ਨੇ ਆਪਣੀ ਦੋਸਤ ਜੋ ਕਿ ਬਹੁਤ ਹੀ ਮਨਮੌਜੀ ਸੁਭਾਅ ਦੀ ਮਾਲਕ ਹੈ ਅਤੇ ਉਹ ਆਪਣਾ ‘ਵੀਕੇਂਡ’ ਲਈ ਦੁਬਈ ਤੱਕ ਜਾਂਦੀ ਹੈ । ਪਰ ਕੰਮਾ ਕਾਰਾਂ ਦੇ ਰੁਝੇਵਿਆਂ ਕਾਰਨ ਰਣਜੀਤ ਬਾਵਾ ਉਸਦੇ ਇਨ੍ਹਾਂ ਸ਼ੌਕਾਂ ਨੂੰ ਪੂਰਾ ਕਰਨ ਤੋਂ ਅਸਮਰਥ ਨੇ ਅਤੇ ਅੱਕ ਹਾਰ ਕੇ ਉਹੀ ਕਹਿ ਦਿੰਦੇ ਨੇ ਕਿ ਉਸ ਨਾਲ ਯਾਰਾਨਾ ਨਿਭਣਾ ਮੁਸ਼ਕਿਲ ਹੈ ।ਇਸ ਗੀਤ ਦਾ ਮਿਊਜ਼ਿਕ ਸਨੈਪੀ ਨੇ ਦਿੱਤਾ ਹੈ ਜਦਕਿ ਇਸ ਗੀਤ ਦੇ ਬੋਲ ਰਾਵ ਹੰਜਰਾ ਨੇ ਲਿਖੇ ਨੇ।
ਇਹ ਗੀਤ ਵੀ ‘ਯਾਰੀ ਚੰਡੀਗੜ੍ਹ ਵਾਲੀਏ ਨੀ ਤੇਰੀ’ ਵਾਲਾ ਕਨਸੈਪਟ ਹੀ ਲੱਗ ਰਿਹਾ ਹੈ ਜਿਸ ‘ਚ ਰਣਜੀਤ ਬਾਵਾ ਨੇ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ‘ਬੜੇ ਔਖੇ ਤੇਰੇ ਨਾਲ ਨਿੱਭਣੇ ਯਾਰਾਨੇ’ ਹੁਣ ਇਹ ਯਾਰਾਨੇ ਨਿਭਾਉਣ ਲਈ ਰਣਜੀਤ ਬਾਵਾ ਨੂੰ ਕੀ-ਕੀ ਪਾਪੜ ਵੇਲਣੇ ਪੈਂਦੇ ਨੇ ਇਹ ਤਾਂ ਉਹੀ ਬਿਤਹਰ ਤਰੀਕੇ ਨਾਲ ਦੱਸ ਸਕਦੇ ਨੇ । ਰਣਜੀਤ ਬਾਵਾ ਨੇ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ । ‘ਏਸੀਆਂ ਤੋਂ ਜਦੋਂ ਮਨ ਅੱਕ ਜਾਏ ਬੋਹੜਾਂ ਦੀਆਂ ਛਾਵਾਂ ਯਾਦ ਆਉਂਦੀਆਂ’ ,’ਮਿੱਟੀ ਦਾ ਬਾਵਾ’ , ‘ਚੰਨ ਵਰਗੀ’ ਸਣੇ ਹੋਰ ਕਈ ਗੀਤ ਰਣਜੀਤ ਬਾਵਾ ਨੇ ਗਾਏ ਨੇ ।ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਹੁਣ ਮੁੜ ਤੋਂ ਆਪਣੇ ਇਸ ਗੀਤ ਨਾਲ ਹਾਜ਼ਰ ਨੇ ।
Be the first to comment